Malaysia Issued Warning: ਮਲੇਸ਼ੀਆ ਹੋਇਆ ਸਖ਼ਤ, ਭਾਰਤੀਆਂ ਨੂੰ ਦਿੱਤੀ ਚੇਤਾਵਨੀ! ਇਸ ਕਾਰਨ ਕਾਨੂੰਨੀ ਕਾਰਵਾਈ ਦਾ ਸ਼ਿਕਾਰ...

Wait 5 sec.

Malaysia Issued Warning to Indians: ਮਲੇਸ਼ੀਆ ਜਾਣ ਦੇ ਚਾਹਵਾਨਾਂ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਹਰ ਪਾਸੇ ਹਲਚਲ ਮੱਚ ਗਈ ਹੈ। ਦਰਅਸਲ, ਬੀਤੇ ਦਿਨੀਂ ਮਲੇਸ਼ੀਆ ਵੱਲੋਂ ਭਾਰਤੀ ਪਾਸਪੋਰਟ ਹੋਲਡਰਾਂ ਨੂੰ 30 ਦਿਨਾਂ ਤੱਕ ਵੀਜ਼ਾ ਫ੍ਰੀ ਐਂਟਰੀ ਦਾ ਐਲਾਨ ਕੀਤਾ ਗਿਆ ਸੀ, ਜਿਸ ਮਗਰੋਂ ਭਾਰਤੀ ਨਾਗਰਿਕ ਵੱਡੀ ਗਿਣਤੀ 'ਚ ਮਲੇਸ਼ੀਆ ਦਾ ਰੁਖ਼ ਕਰਨ ਲੱਗੇ ਹਨ। ਹਾਲਾਂਕਿ ਇਹ ਸਕੀਮ ਸਿਰਫ਼ ਟੂਰਿਜ਼ਮ ਲਈ ਐਲਾਨੀ ਗਈ ਹੈ, ਪਰ ਕੁਝ ਲੋਕ ਇਸ ਨੂੰ ਮਲੇਸ਼ੀਆ 'ਚ ਰੁਜ਼ਗਾਰ ਦਾ ਰਾਹ ਮੰਨ ਕੇ ਉੱਥੇ ਜਾ ਰਹੇ ਹਨ, ਜਿਸ ਮਗਰੋਂ ਮਲੇਸ਼ੀਅਨ ਪ੍ਰਸ਼ਾਸਨ ਨੇ ਭਾਰਤੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ।ਜਾਣੋ ਐਡਵਾਈਜ਼ਰੀ ਵਿੱਚ ਕੀ ਕਿਹਾ ਗਿਆਕੁਆਲਾਲੰਪੁਰ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਮਲੇਸ਼ੀਆ ਜਾਣ ਵਾਲੇ ਭਾਰਤੀ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕਰਦਿਆਂ ਅਪੀਲ ਕੀਤੀ ਹੈ ਕਿ ਉਹ ਮਲੇਸ਼ੀਆ ਦੀ 30 ਦਿਨਾਂ ਦੀ ਵੀਜ਼ਾ-ਫ੍ਰੀ ਐਂਟਰੀ ਦੀ ਵਰਤੋਂ ਨੌਕਰੀ ਜਾਂ ਰੁਜ਼ਗਾਰ ਲੱਭਣ ਲਈ ਬਿਲਕੁਲ ਨਾ ਕਰਨ। ਦੂਤਾਵਾਸ ਨੇ ਸੋਸ਼ਲ ਮੀਡੀਆ ਮੰਚ 'X' 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਧਿਆਨ 'ਚ ਆਇਆ ਹੈ ਕਿ ਕਈ ਭਾਰਤੀ ਨਾਗਰਿਕ ਵੀਜ਼ਾ-ਫ੍ਰੀ ਐਂਟਰੀ ਰਾਹੀਂ ਮਲੇਸ਼ੀਆ ਪਹੁੰਚ ਕੇ ਨੌਕਰੀਆਂ ਲੱਭ ਰਹੇ ਹਨ। ਅਜਿਹੇ ਲੋਕ ਠੱਗ ਏਜੰਟਾਂ ਦੇ ਝਾਂਸੇ 'ਚ ਆ ਕੇ ਗ਼ੈਰ-ਕਾਨੂੰਨੀ ਢੰਗ ਨਾਲ ਇੱਥੇ ਰਹਿਣ, ਸ਼ੋਸ਼ਣ, ਗ੍ਰਿਫ਼ਤਾਰੀ ਅਤੇ ਕਾਨੂੰਨੀ ਕਾਰਵਾਈ ਦਾ ਸ਼ਿਕਾਰ ਹੋ ਸਕਦੇ ਹਨ।ਵੈਲਿਡ ਵਰਕ ਪਰਮਿਟ ਜਾਂ ਵੀਜ਼ਾ ਵਿਦ ਰੈਫਰੈਂਸ ਜ਼ਰੂਰੀਜ਼ਿਕਰਯੋਗ ਹੈ ਕਿ ਮਲੇਸ਼ੀਅਨ ਪ੍ਰਸ਼ਾਸਨ ਵੱਲੋਂ 30 ਦਿਨਾਂ ਦੀ ਵੀਜ਼ਾ-ਫ੍ਰੀ ਐਂਟਰੀ ਸਿਰਫ਼ ਟੂਰਿਜ਼ਮ ਤੇ ਨਿੱਜੀ ਦੌਰਿਆਂ ਲਈ ਹੈ। ਇਸ ਵਿਜ਼ਿਟ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੰਮ ਕਰਨ ਦੀ ਇਜਾਜ਼ਤ ਨਹੀਂ ਹੈ। ਮਲੇਸ਼ੀਆ 'ਚ ਕੰਮ ਕਰਨ ਲਈ ਭਾਰਤੀ ਨਾਗਰਿਕਾਂ ਕੋਲ ਵੈਲਿਡ ਵਰਕ ਪਰਮਿਟ ਜਾਂ ਵੀਜ਼ਾ ਵਿਦ ਰੈਫਰੈਂਸ ਹੋਣਾ ਲਾਜ਼ਮੀ ਹੈ। 30 ਦਿਨਾਂ ਦੀ ਵੀਜ਼ਾ ਫ੍ਰੀ ਐਂਟਰੀ ਲਈ ਭਾਰਤੀ ਪਾਸਪੋਰਟ ਹੋਲਡਰਾਂ ਕੋਲ ਵਾਪਸੀ ਦੀ ਟਿਕਟ, ਹੋਟਲ ਦੀ ਬੁਕਿੰਗ ਤੇ ਘੱਟੋ-ਘੱਟ 6 ਮਹੀਨੇ ਦੀ ਵੈਲਿਡਿਟੀ ਵਾਲਾ ਪਾਸਪੋਰਟ ਹੋਣਾ ਲਾਜ਼ਮੀ ਹੈ ਤੇ ਯਾਤਰੀਆਂ ਨੂੰ ਮਲੇਸ਼ੀਆ ਪਹੁੰਚਣ ਤੋਂ ਘੱਟੋ-ਘੱਟ 3 ਦਿਨ ਪਹਿਲਾਂ ਆਨਲਾਈਨ 'ਮਲੇਸ਼ੀਆ ਡਿਜੀਟਲ ਅਰਾਈਵਲ ਕਾਰਡ' ਭਰਨਾ ਲਾਜ਼ਮੀ ਹੈ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।