Diesel Limit at Petrol Pumps : ਪੈਟਰੋਲ ਪੰਪਾਂ ’ਤੇ ਡੀਜ਼ਲ ਦੀ ਲੱਗੀ ਲਿਮਿਟ, ਹੁਣ ਇੱਕ ਦਿਨ ’ਚ ਮਿਲੇਗਾ ਸਿਰਫ਼ ਇੰਨਾ ਡੀਜ਼ਲ

Wait 5 sec.

Diesel Limit at Petrol Pumps : ਜੇ ਤੁਹਾਡੇ ਕੋਲ ਅਜਿਹਾ ਵਾਹਨ ਹੈ ,ਜਿਸ ਵਿੱਚ ਵੱਡੀ ਮਾਤਰਾ ਵਿੱਚ ਡੀਜ਼ਲ ਦੀ ਲੋੜ ਪੈਂਦੀ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ। ਮੱਧ-ਪੂਰਬ ਵਿੱਚ ਚੱਲ ਰਹੇ ਸੰਕਟ ਅਤੇ ਸਪਲਾਈ ਵਿੱਚ ਆਈ ਕਮੀ ਦੇ ਵਿਚਕਾਰ ਕੱਚੇ ਤੇਲ ਦੀਆਂ ਕੌਮਾਂਤਰੀ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇਸ ਦੇ ਚਲਦਿਆਂ ਕੁਝ ਨਿੱਜੀ ਤੇਲ ਕੰਪਨੀਆਂ (Private Fuel Retailers) ਨੇ ਆਪਣੇ ਪੈਟਰੋਲ ਪੰਪਾਂ ’ਤੇ ਡੀਜ਼ਲ ਦੀ ਵਿਕਰੀ ਸੀਮਤ ਕਰ ਦਿੱਤੀ ਹੈ। Jio-BP ਨੇ ਤੈਅ ਕੀਤੀ 50 ਲੀਟਰ ਦੀ ਹੱਦJio-BP ਨੇ ਆਪਣੇ ਕਈ ਪੈਟਰੋਲ ਪੰਪਾਂ ’ਤੇ ਇੱਕ ਗਾਹਕ ਲਈ ਇੱਕ ਵਾਰ ਵਿੱਚ ਵੱਧ ਤੋਂ ਵੱਧ 50 ਲੀਟਰ ਡੀਜ਼ਲ ਦੀ ਹੱਦ ਤੈਅ ਕੀਤੀ ਹੈ। ਇਸ ਦੇ ਨਾਲ ਹੀ ਕਈ ਆਊਟਲੈਟਾਂ ’ਤੇ ਰੋਜ਼ਾਨਾ ਡੀਜ਼ਲ ਦੀ ਵਿਕਰੀ ਨੂੰ ਲਗਭਗ 6,000 ਲੀਟਰ ਤੱਕ ਸੀਮਤ ਕੀਤਾ ਗਿਆ ਹੈ। ਪਹਿਲਾਂ ਇਨ੍ਹਾਂ ਪੰਪਾਂ ’ਤੇ ਰੋਜ਼ਾਨਾ ਔਸਤ ਵਿਕਰੀ ਲਗਭਗ 11,000 ਲੀਟਰ ਦੱਸੀ ਜਾ ਰਹੀ ਸੀ।Nayara Energy ਨੇ ਵੀ ਲਾਈ ਲਿਮਟ ਇਸੇ ਤਰ੍ਹਾਂ Nayara Energy ਨੇ ਵੀ ਆਪਣੇ ਕੁਝ ਪੈਟਰੋਲ ਪੰਪਾਂ ’ਤੇ ਡੀਜ਼ਲ ਦੀ ਵਿਕਰੀ ਲਈ 70 ਤੋਂ 200 ਲੀਟਰ ਤੱਕ ਦੀ ਸੀਮਾ ਰੱਖੀ ਹੈ। ਇਹ ਪਾਬੰਦੀ ਖ਼ਾਸ ਕਰਕੇ ਵੱਡੀ ਮਾਤਰਾ ਵਿੱਚ ਡੀਜ਼ਲ ਲੈਣ ਵਾਲੇ ਗਾਹਕਾਂ ਅਤੇ ਕਮਰਸ਼ੀਅਲ ਵਾਹਨਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਸਰਕਾਰੀ ਕੰਪਨੀਆਂ ਦੇ ਪੰਪਾਂ ’ਤੇ ਕੋਈ ਪਾਬੰਦੀ ਨਹੀਂਦੂਜੇ ਪਾਸੇ Indian Oil (IOCL), HPCL ਅਤੇ BPCL ਵਰਗੀਆਂ ਸਰਕਾਰੀ ਤੇਲ ਕੰਪਨੀਆਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਪੈਟਰੋਲ ਪੰਪਾਂ ’ਤੇ ਡੀਜ਼ਲ ਦੀ ਅਜਿਹੀ ਕੋਈ ਸੀਮਾ ਲਾਗੂ ਨਹੀਂ ਕੀਤੀ ਗਈ। ਦੇਸ਼ ਦੇ ਜ਼ਿਆਦਾਤਰ ਫਿਊਲ ਸਟੇਸ਼ਨ ਸਰਕਾਰੀ ਤੇਲ ਕੰਪਨੀਆਂ ਦੇ ਨੈੱਟਵਰਕ ਨਾਲ ਜੁੜੇ ਹੋਣ ਕਾਰਨ ਆਮ ਗਾਹਕਾਂ ’ਤੇ ਇਸ ਦਾ ਪ੍ਰਭਾਵ ਸੀਮਤ ਰਹਿਣ ਦੀ ਉਮੀਦ ਹੈ।ਹਾਲਾਂਕਿ ਦੂਰ-ਦਰਾਜ਼ ਇਲਾਕਿਆਂ ਅਤੇ ਹਾਈਵੇਅ ’ਤੇ ਚੱਲਣ ਵਾਲੇ ਟਰੱਕਾਂ ਵਰਗੇ ਕਮਰਸ਼ੀਅਲ ਵਾਹਨਾਂ ਲਈ ਮੁਸ਼ਕਲ ਵਧ ਸਕਦੀ ਹੈ। ਕੁਝ ਇਲਾਕਿਆਂ ਵਿੱਚ ਨਿੱਜੀ ਕੰਪਨੀਆਂ ਦੇ ਪੈਟਰੋਲ ਪੰਪ ਵਧੇਰੇ ਹੋਣ ਕਾਰਨ ਵੱਡੀ ਮਾਤਰਾ ਵਿੱਚ ਡੀਜ਼ਲ ਦੀ ਲੋੜ ਵਾਲੇ ਵਾਹਨਾਂ ਨੂੰ ਵਿਕਲਪ ਲੱਭਣ ਵਿੱਚ ਦਿੱਕਤ ਆ ਸਕਦੀ ਹੈ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।