ਕਤਲ ਦੇ ਗੈਸ ਪਲਾਂਟ 'ਚ ਵੱਡਾ ਧਮਾਕਾ, 54 ਜ਼ਖ਼ਮੀ, 18 ਲਾਪਤਾ; ਮੱਚਿਆ ਚੀਕ ਚੀਹਾੜਾ

Wait 5 sec.

ਕਤਰ ਦੇ ਰਾਸ ਲਾਫਾਨ ਵਿੱਚ ਐਤਵਾਰ (21 ਜੂਨ) ਰਾਤ ਨੂੰ ਵੱਡੇ ਨੈਚੂਰਲ ਗੈਸ ਐਕਸਪੋਰਟ ਟਰਮੀਨਲ ਵਿੱਚ ਜ਼ਬਰਦਸਤ ਧਮਾਕਾ ਹੋਇਆ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਕਰਮਚਾਰੀ ਈਰਾਨੀ ਹਮਲੇ ਤੋਂ ਬਾਅਦ ਟਰਮੀਨਲ ਨੂੰ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਸ਼ਕਤੀਸ਼ਾਲੀ ਧਮਾਕੇ ਕਾਰਨ ਭਾਰੀ ਅੱਗ ਲੱਗ ਗਈ। ਘੱਟੋ-ਘੱਟ 54 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ, ਜਦੋਂ ਕਿ 18 ਕਈ ਘੰਟਿਆਂ ਤੋਂ ਲਾਪਤਾ ਹਨ। ਬਚਾਅ ਟੀਮਾਂ ਇਸ ਸਮੇਂ ਮੌਕੇ 'ਤੇ ਅਣਥੱਕ ਮਿਹਨਤ ਕਰ ਰਹੀਆਂ ਹਨ।ਕਤਰ ਦੇ ਗ੍ਰਹਿ ਮੰਤਰਾਲੇ ਨੇ ਦਿੱਤੀ ਜਾਣਕਾਰੀ ਕਤਰ ਦੀ ਸਰਕਾਰੀ ਮਾਲਕੀ ਵਾਲੀ ਕੰਪਨੀ 'ਕਤਰ ਐਨਰਜੀ' ਦੇ ਅਨੁਸਾਰ ਐਤਵਾਰ ਰਾਤ ਨੂੰ ਨਿਰਯਾਤ ਟਰਮੀਨਲ 'ਤੇ ਕੰਮ ਦੌਰਾਨ ਬਰਜ਼ਾਨ ਗੈਸ ਸਪਲਾਈ ਪਲਾਂਟ ਵਿੱਚ ਇੱਕ ਵੱਡਾ ਧਮਾਕਾ ਹੋਇਆ ਅਤੇ ਅੱਗ ਲੱਗ ਗਈ। ਧਮਾਕੇ ਨਾਲ ਹੋਏ ਨੁਕਸਾਨ ਦੀ ਹੱਦ ਬਾਰੇ ਅਜੇ ਤੱਕ ਕੋਈ ਠੋਸ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ। ਜਦੋਂ ਕਿ ਅਧਿਕਾਰੀਆਂ ਨੇ ਸ਼ੁਰੂ ਵਿੱਚ ਦੱਸਿਆ ਸੀ ਕਿ ਸਿਰਫ ਕੁਝ ਲੋਕ ਜ਼ਖਮੀ ਹੋਏ ਹਨ, ਕਤਰ ਦੇ ਗ੍ਰਹਿ ਮੰਤਰਾਲੇ ਨੇ ਬਾਅਦ ਵਿੱਚ ਮ੍ਰਿਤਕਾਂ ਦੀ ਕੁੱਲ ਗਿਣਤੀ ਜਾਰੀ ਕੀਤੀ।The total number of injured persons in the incident that occurred at a factory in Ras Laffan Industrial City has reached (54). The Qatar International Search and Rescue Group of the Internal Security Force (Lekhwiya), in cooperation with Civil Defence teams, is conducting search…— Ministry of Interior - Qatar (@MOI_QatarEn) June 22, 2026ਕਤਰ ਦੁਨੀਆ ਦੇ ਟਾਪ ਦੇ ਕੁਦਰਤੀ ਗੈਸ ਉਤਪਾਦਕਾਂ ਵਿੱਚੋਂ ਇੱਕ ਹੈ, ਅਤੇ ਇਸਦੇ ਉਦਯੋਗਿਕ ਖੇਤਰ ਵਿੱਚ ਇਹ ਵੱਡਾ ਧਮਾਕਾ ਵਿਸ਼ਵ ਊਰਜਾ ਬਾਜ਼ਾਰ ਨੂੰ ਪ੍ਰਭਾਵਤ ਕਰ ਸਕਦਾ ਹੈ। ਇਸ ਦੌਰਾਨ, ਈਰਾਨ ਵਲੋਂ ਹੋਰਮੁਜ਼ ਜਲਡਮਰੂ ਨੂੰ ਬੰਦ ਕਰਨ ਕਾਰਨ, ਕਤਰ ਆਪਣੇ ਸਪਲਾਇਰਾਂ ਨੂੰ ਗੈਸ ਸਪਲਾਈ ਕਰਨ ਵਿੱਚ ਅਸਮਰੱਥ ਸੀ, ਜਿਸ ਕਾਰਨ ਕਤਰ ਨੇ ਆਪਣਾ ਉਤਪਾਦਨ ਰੋਕ ਦਿੱਤਾ।