Air India Flight 182 bombing: : 1985 ਵਿੱਚ ਹੋਏ ਏਅਰ ਇੰਡੀਆ ਫਲਾਈਟ 182 ਬੰਬ ਧਮਾਕੇ ਨੂੰ ਲੈ ਕੇ ਕੈਨੇਡਾ ਨੇ 40 ਸਾਲ ਬਾਅਦ ਪਹਿਲੀ ਵਾਰ ਅਧਿਕਾਰਤ ਤੌਰ 'ਤੇ ਮੰਨਿਆ ਹੈ ਕਿ ਇਸ ਹਮਲੇ ਵਿੱਚ ਕੈਨੇਡਾ ਵਿੱਚ ਸਰਗਰਮ ਗਰਮਖਿਆਲੀਆਂ ਦੀ ਸ਼ਮੂਲੀਅਤ ਸੀ। ਇਸ ਘਟਨਾ ਵਿੱਚ 329 ਲੋਕਾਂ ਦੀ ਮੌਤ ਹੋਈ ਸੀ, ਜਿਨ੍ਹਾਂ ਵਿੱਚ ਜ਼ਿਆਦਾਤਰ ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕ ਸਨ। ਕੈਨੇਡੀਅਨ ਸੁਰੱਖਿਆ ਖੁਫੀਆ ਏਜੰਸੀ (CSIS) ਨੇ ਇੱਕ ਫੇਸਬੁੱਕ ਪੋਸਟ ਰਾਹੀਂ ਕਿਹਾ ਕਿ 23 ਜੂਨ 1985 ਨੂੰ ਕੈਨੇਡਾ ਵਿੱਚ ਮੌਜੂਦ ਗਰਮਖਿਆਲੀਆਂ ਵੱਲੋਂ ਲਗਾਏ ਗਏ ਬੰਬ ਕਾਰਨ ਏਅਰ ਇੰਡੀਆ ਦਾ ਜਹਾਜ਼ ਹਵਾ ਵਿੱਚ ਹੀ ਤਬਾਹ ਹੋ ਗਿਆ ਸੀ। ਏਜੰਸੀ ਨੇ ਇਸ ਨੂੰ ਕੈਨੇਡਾ ਦੇ ਇਤਿਹਾਸ ਦਾ ਸਭ ਤੋਂ ਘਾਤਕ ਅੱਤਵਾਦੀ ਹਮਲਾ ਕਰਾਰ ਦਿੰਦਿਆਂ ਕਿਹਾ ਕਿ ਇਹ ਘਟਨਾ ਦੇਸ਼ ਦੀ ਰਾਸ਼ਟਰੀ ਸੁਰੱਖਿਆ ਲਈ ਇੱਕ ਵੱਡਾ ਮੋੜ ਸਾਬਤ ਹੋਈ।ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ ਇਸ ਹਮਲੇ ਨੂੰ ਦੇਸ਼ ਦੇ ਇਤਿਹਾਸ ਦਾ ਸਭ ਤੋਂ ਭਿਆਨਕ ਅੱਤਵਾਦੀ ਹਮਲਾ ਦੱਸਦਿਆਂ ਕਿਹਾ ਕਿ ਕੈਨੇਡਾ ਹਰ ਤਰ੍ਹਾਂ ਦੇ ਅੱਤਵਾਦ ਦੇ ਖ਼ਿਲਾਫ਼ ਡਟ ਕੇ ਖੜ੍ਹਾ ਹੈ। ਜ਼ਿਕਰਯੋਗ ਹੈ ਕਿ 2005 ਵਿੱਚ ਕੈਨੇਡੀਅਨ ਸਰਕਾਰ ਨੇ 23 ਜੂਨ ਨੂੰ ਅੱਤਵਾਦ ਦੇ ਪੀੜਤਾਂ ਦੀ ਯਾਦ ਵਿੱਚ 'ਰਾਸ਼ਟਰੀ ਯਾਦਗਾਰ ਦਿਵਸ' ਵਜੋਂ ਮਨੋਨੀਤ ਕੀਤਾ ਸੀ।23 ਜੂਨ 1985 ਨੂੰ ਏਅਰ ਇੰਡੀਆ ਦੀ ਫਲਾਈਟ 182, ਜਿਸ ਨੂੰ 'ਸਮਰਾਟ ਕਨਿਸ਼ਕ' ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਟੋਰਾਂਟੋ ਤੋਂ ਮੁੰਬਈ ਜਾ ਰਹੀ ਸੀ। ਜਾਂਚ ਅਨੁਸਾਰ, ਪਾਬੰਦੀਸ਼ੁਦਾ ਸੰਗਠਨ ਬੱਬਰ ਖਾਲਸਾ ਨਾਲ ਜੁੜੇ ਇੱਕ ਵਿਅਕਤੀ ਨੇ ਜਹਾਜ਼ ਦੇ ਸਮਾਨ ਵਿੱਚ ਬੰਬ ਰੱਖਿਆ ਸੀ। ਜਹਾਜ਼ ਲੰਡਨ ਦੇ ਹੀਥਰੋ ਹਵਾਈ ਅੱਡੇ 'ਤੇ ਉਤਰਨ ਤੋਂ ਕਰੀਬ 45 ਮਿੰਟ ਪਹਿਲਾਂ ਹਵਾ ਵਿੱਚ ਧਮਾਕੇ ਨਾਲ ਤਬਾਹ ਹੋ ਗਿਆ।ਭਾਰਤ ਲੰਮੇ ਸਮੇਂ ਤੋਂ ਕਹਿੰਦਾ ਆ ਰਿਹਾ ਸੀ ਕਿ ਇਸ ਹਮਲੇ ਦੀ ਸਾਜ਼ਿਸ਼ ਕੈਨੇਡਾ ਦੀ ਧਰਤੀ ਤੋਂ ਰਚੀ ਗਈ ਸੀ। ਹੁਣ CSIS ਵੱਲੋਂ ਇਸ ਗੱਲ ਨੂੰ ਅਧਿਕਾਰਤ ਤੌਰ 'ਤੇ ਸਵੀਕਾਰ ਕਰਨਾ ਭਾਰਤ ਦੇ ਰੁਖ ਨੂੰ ਮਜ਼ਬੂਤੀ ਦਿੰਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਅੱਤਵਾਦ ਵਿਰੁੱਧ ਸਹਿਯੋਗ ਹੋਰ ਮਜ਼ਬੂਤ ਹੋ ਸਕਦਾ ਹੈ।ਭਾਰਤ-ਕੈਨੇਡਾ ਸਬੰਧਾਂ ਲਈ ਕਿਉਂ ਅਹਿਮ ਹੈ ਇਹ ਬਿਆਨ? ਇਹ ਬਿਆਨ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ 2023 ਵਿੱਚ ਪੈਦਾ ਹੋਏ ਕੂਟਨੀਤਕ ਤਣਾਅ ਤੋਂ ਬਾਅਦ ਭਾਰਤ ਅਤੇ ਕੈਨੇਡਾ ਆਪਣੇ ਸਬੰਧਾਂ ਨੂੰ ਮੁੜ ਸਧਾਰਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮਾਰਚ 2025 ਵਿੱਚ ਮਾਰਕ ਕਾਰਨੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤੇ ਸੁਧਾਰਨ ਦੀ ਪ੍ਰਕਿਰਿਆ ਨੂੰ ਨਵੀਂ ਰਫ਼ਤਾਰ ਮਿਲੀ ਹੈ