Jammu Kashmir News : ਕਟੜਾ 'ਚ CISF ਦੀ ਗੱਡੀ ਪਲਟੀ, 9 ਜਵਾਨਾਂ ਸਮੇਤ 10 ਜ਼ਖ਼ਮੀ, 3 ਦੀ ਹਾਲਤ ਗੰਭੀਰ

Wait 5 sec.

Katra Road Accident : ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਕਟੜਾ ਨੇੜੇ ਸੋਮਵਾਰ ਨੂੰ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੀ ਇੱਕ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਗੱਡੀ ਪਲਟਣ ਕਾਰਨ ਉਸ ਵਿੱਚ ਸਵਾਰ 9 ਜਵਾਨਾਂ ਸਮੇਤ ਕੁੱਲ 10 ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ 3 ਜਵਾਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਅਧਿਕਾਰੀਆਂ ਦੇ ਅਨੁਸਾਰ ਡਿਊਟੀ 'ਤੇ ਤੈਨਾਤ CISF ਦਾ ਵਾਹਨ ਤਾਰਾਕੋਟੇ–ਬਾਲਿਨੀ ਮਾਰਗ 'ਤੇ ਇੱਕ ਮੋੜ ਨੇੜੇ ਬੇਕਾਬੂ ਹੋ ਕੇ ਪਲਟ ਗਿਆ। ਹਾਦਸੇ ਵਿੱਚ 9 ਜਵਾਨਾਂ ਦੇ ਨਾਲ-ਨਾਲ ਗੱਡੀ ਦਾ ਡਰਾਈਵਰ ਵੀ ਜ਼ਖ਼ਮੀ ਹੋਇਆ ਹੈ।ਗੰਭੀਰ ਜ਼ਖ਼ਮੀ ਜਵਾਨਾਂ ਨੂੰ GMC ਹਸਪਤਾਲ ਕੀਤਾ ਗਿਆ ਦਾਖ਼ਲਅਧਿਕਾਰੀਆਂ ਨੇ ਦੱਸਿਆ ਕਿ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਤਿੰਨ ਜਵਾਨਾਂ ਨੂੰ ਇਲਾਜ ਲਈ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ (GMC) ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਦਕਿ ਬਾਕੀ ਸੱਤ ਜਵਾਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਕਟੜਾ ਦੇ ਕਮਿਊਨਿਟੀ ਹੈਲਥ ਸੈਂਟਰ (CHC) ਵਿੱਚ ਇਲਾਜ ਲਈ ਭੇਜਿਆ ਗਿਆ ਹੈ।GMC ਰੈਫਰ ਕੀਤੇ ਗਏ ਜ਼ਖ਼ਮੀ ਜਵਾਨਾਂ ਦੀ ਪਛਾਣGMC ਹਸਪਤਾਲ ਰੈਫਰ ਕੀਤੇ ਗਏ ਜਵਾਨਾਂ ਦੀ ਪਛਾਣ ਹੈੱਡ ਕਾਂਸਟੇਬਲ ਪੀ. ਕੇ. ਟਿਟ੍ਰੀਆ, ਹੈੱਡ ਕਾਂਸਟੇਬਲ ਐਮ. ਐਮ. ਡੇ ਅਤੇ ਕਾਂਸਟੇਬਲ ਸ਼ੌਮੀ ਵਜੋਂ ਹੋਈ ਹੈ। ਕਾਂਸਟੇਬਲ ਸ਼ੌਮੀ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਹੈ। ਉਪ ਮਹਾਨਿਰੀਕਸ਼ਕ (ਰਿਆਸੀ-ਉਧਮਪੁਰ ਰੇਂਜ) ਸ਼ਿਵ ਕੁਮਾਰ ਸ਼ਰਮਾ ਹਸਪਤਾਲ ਪਹੁੰਚੇ ਅਤੇ ਜ਼ਖ਼ਮੀ ਜਵਾਨਾਂ ਦੀ ਸਿਹਤ ਬਾਰੇ ਜਾਣਕਾਰੀ ਲਈ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।