Big News: ਸਿਆਸੀ ਜਗਤ ਤੋਂ ਵੱਡੀ ਖਬਰ, ਤਰੁਣ ਚੁੱਘ ਸਣੇ ਇਨ੍ਹਾਂ 7 ਆਗੂਆਂ ਨੇ ਚੁੱਕੀ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ; ਜਾਣੋ ਲਿਸਟ 'ਚ ਕੌਣ-ਕੌਣ ਸ਼ਾਮਲ?

Wait 5 sec.

Rajya Sabha Members Take Oath: ਰਾਜ ਸਭਾ ਦੇ ਚੇਅਰਮੈਨ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਨਨ ਨੇ ਅੱਜ 8 ਨਵੇਂ ਚੁਣੇ ਗਏ ਮੈਂਬਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਇਨ੍ਹਾਂ ਵਿੱਚ ਸ਼੍ਰੀ ਮਾਨਸਿੰਘ ਮੀਰਮਨ ਪਰਮਾਰ, ਸ਼੍ਰੀ ਤਰੁਣ ਚੁੱਘ, ਡਾ. ਅਲਕਾ ਸਿੰਘ, ਸ਼੍ਰੀ ਜਤਿੰਦਰ ਮੇਘਜੀਭਾਈ ਕੰਜਾਰੀਆ, ਸ਼੍ਰੀ ਰਾਜੇਂਦਰ ਹੀਰਾਲਾਲ ਜੈਨ, ਸ਼੍ਰੀ ਐਮ. ਨਾਗਰਾਜਾ ਅਤੇ ਸ਼੍ਰੀਮਤੀ ਅਧਿਕਾਰਿਮਾਯੁਮ ਸ਼ਾਰਦਾ ਦੇਵੀ ਸ਼ਾਮਲ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਰਾਜ ਸਭਾ ਦੇ 8 ਨਵੇਂ ਚੁਣੇ ਸੰਸਦ ਮੈਂਬਰਾਂ ਨੇ ਸੋਮਵਾਰ ਨੂੰ ਉੱਚ ਸਦਨ ਦੇ ਮੈਂਬਰ ਵਜੋਂ ਸਹੁੰ ਚੁੱਕੀ। ਇਨ੍ਹਾਂ 'ਚ ਭਾਜਪਾ ਨੇਤਾ ਤਰੁਣ ਚੁੱਘ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਸ਼ਾਮਲ ਹਨ। ਰਾਜ ਸਭਾ ਦੇ ਸਪੀਕਰ ਸੀ.ਪੀ. ਰਾਧਾਕ੍ਰਿਸ਼ਨਨ ਨੇ ਨਵੇਂ ਮੈਂਬਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ, ਜਿੱਥੇ ਖੜਗੇ ਨੇ ਰਾਧਾਕ੍ਰਿਸ਼ਨਨ ਦੇ ਚੈਂਬਰ 'ਚ ਵੱਖ ਤੋਂ ਸਹੁੰ ਚੁੱਕੀ, ਉੱਥੇ ਹੀ ਬਾਕੀ 7 ਮੈਂਬਰਾਂ ਨੇ ਰਾਜ ਸਭਾ 'ਚ ਸਹੁੰ ਚੁੱਕੀ। ਜਾਣੋ ਚੁੱਘ ਤੋਂ ਇਲਾਵਾ ਕਿੰਨਾ 6 ਜਣਿਆ ਨੇ ਸਹੁੰ ਚੁੱਕੀਇਸਦੇ ਨਾਲ ਹੀ ਦੱਸ ਦੇਈਏ ਕਿ ਖੜਗੇ ਅਤੇ ਚੁੱਘ ਤੋਂ ਇਲਾਵਾ 6 ਹੋਰ ਨਵੇਂ ਮੈਂਬਰਾਂ 'ਚ ਜਿਤੇਂਦਰ ਮੇਘਜੀਭਾਈ ਕੰਜਾਰੀਆ ਅਤੇ ਮਾਨਸਿੰਘ ਮੇਰਮਨ ਪਰਮਾਰ (ਗੁਜਰਾਤ), ਐੱਮ ਨਾਗਰਾਜਾ (ਕਰਨਾਟਕ), ਰਾਜੇਂਦਰ ਹੀਰਾਲਾਲ ਜੈਨ (ਮਹਾਰਾਸ਼ਟਰ), ਅਧਿਕਾਰਿਮਯੁਮ ਸ਼ਾਰਦਾ ਦੇਵੀ (ਮਣੀਪੁਰ) ਅਤੇ ਅਲਕਾ ਸਿੰਘ (ਰਾਜਸਥਾਨ) ਸ਼ਾਮਲ ਸਨ।ਸਹੁੰ ਚੁੱਕ ਸਮਾਰੋਹ ਦੌਰਾਨ ਰਾਜ ਸਭਾ ਦੇ ਡਿਪਟੀ ਸਪੀਕਰ ਹਰੀਵੰਸ਼, ਸਦਨ ਦੇ ਨੇਤਾ ਜੇ.ਪੀ. ਨੱਢਾ, ਸੰਸਦੀ ਕਾਰਜ ਮੰਤਰੀ ਕਿਰੇਨ ਰਿਜਿਜੂ ਅਤੇ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਮੌਜੂਦ ਸਨ। ਉਹ ਸਪੀਕਰ ਦੇ ਕਮਰੇ ਅਤੇ ਸਦਨ, ਦੋਵੇਂ ਥਾਵਾਂ 'ਤੇ ਮੌਜੂਦ ਰਹੇ। ਖੜਗੇ ਨੇ ਹੱਥ 'ਚ ਸੰਵਿਧਾਨ ਦੀ ਕਾਪੀ ਲੈ ਕੇ ਹਿੰਦੀ 'ਚ ਸਹੁੰ ਚੁੱਕੀ। ਸਹੁੰ ਚੁੱਕਣ ਦੌਰਾਨ ਕਾਂਗਰਸ ਸੰਸਦੀ ਦਲ ਦੀ ਮੈਂਬਰ ਸੋਨੀਆ ਗਾਂਧੀ ਅਤੇ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਮੌਜੂਦ ਸਨ। ਰਾਧਾਕ੍ਰਿਸ਼ਨਨ ਨੇ ਨਵੇਂ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਸਦਨ 'ਚ ਉਨ੍ਹਾਂ ਦਾ ਸਵਾਗਤ ਕੀਤਾ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।