Canadian Jail Guard House Arrest : ਕੈਨੇਡਾ ਵਿੱਚ ਪੰਜਾਬੀ ਮੂਲ ਦੀ ਇੱਕ ਮਹਿਲਾ ਜੇਲ੍ਹ ਗਾਰਡ ਨੂੰ ਇੱਕ ਕੈਦੀ ਨਾਲ ਪਿਆਰ ਹੋ ਗਿਆ। ਉਸ ਨੇ ਕੈਦੀ ਵੱਲੋਂ ਜੇਲ੍ਹ ਅੰਦਰ ਗੈਰ-ਕਾਨੂੰਨੀ ਤਰੀਕੇ ਨਾਲ ਮੋਬਾਈਲ ਫੋਨ ਵਰਤਣ ਦੀ ਜਾਣਕਾਰੀ ਅਧਿਕਾਰੀਆਂ ਤੋਂ ਲੁਕਾਈ।ਦੋਵੇਂ ਕਈ ਮਹੀਨਿਆਂ ਤੱਕ ਫੋਨ 'ਤੇ ਗੱਲਾਂ ਕਰਦੇ ਰਹੇ। ਜਦੋਂ ਵੀ ਜੇਲ੍ਹ ਵਿੱਚ ਚੈਕਿੰਗ ਹੋਣੀ ਹੁੰਦੀ, ਮਹਿਲਾ ਅਧਿਕਾਰੀ ਪਹਿਲਾਂ ਹੀ ਕੈਦੀ ਨੂੰ ਚੇਤਾਵਨੀ ਦੇ ਦਿੰਦੀ ਸੀ ਅਤੇ ਮੋਬਾਈਲ ਲੁਕਾਉਣ ਲਈ ਥਾਂ ਵੀ ਦੱਸਦੀ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਦਾਲਤ ਨੇ ਉਸ ਨੂੰ 2 ਸਾਲ ਦੀ ਸ਼ਰਤਾਂ ਵਾਲੀ ਸਜ਼ਾ (Conditional Sentence) ਸੁਣਾਈ ਹੈ, ਜਿਸ ਤਹਿਤ ਕੁਝ ਸਮਾਂ ਉਸ ਨੂੰ ਘਰ ਵਿੱਚ ਨਜ਼ਰਬੰਦ ਰਹਿਣਾ ਹੋਵੇਗਾ।ਇਹ ਮਾਮਲਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਨਾਰਥ ਫ੍ਰੇਜ਼ਰ ਪ੍ਰੀ-ਟ੍ਰਾਇਲ ਸੈਂਟਰ ਨਾਲ ਜੁੜਿਆ ਹੈ। 31 ਸਾਲਾ ਰਮਨਦੀਪ, ਜੋ ਐਬਟਸਫੋਰਡ ਦੀ ਰਹਿਣ ਵਾਲੀ ਅਤੇ ਪੰਜਾਬੀ ਮੂਲ ਦੀ ਹੈ, ਨੇ ਮਾਰਚ 2021 ਵਿੱਚ ਕਰੈਕਸ਼ਨਲ ਅਫਸਰ (ਜੇਲ੍ਹ ਗਾਰਡ) ਵਜੋਂ ਨੌਕਰੀ ਸ਼ੁਰੂ ਕੀਤੀ ਸੀ। 2021 ਤੋਂ ਕੈਦੀ ਨਾਲ ਸੀ ਰਿਲੇਸ਼ਨਸ਼ਿਪ 'ਚ ਕੈਨੇਡੀਅਨ ਪੁਲਿਸ ਮੁਤਾਬਕ ਸਤੰਬਰ 2021 ਤੋਂ ਕਰੀਬ ਇੱਕ ਸਾਲ ਤੱਕ ਰਮਨਦੀਪ ਦਾ ਇੱਕ ਕੈਦੀ ਨਾਲ ਰਿਲੇਸ਼ਨਸ਼ਿਪ 'ਚ ਸੀ। ਦੋਵੇਂ ਜੇਲ੍ਹ ਦੇ ਅਧਿਕਾਰਕ ਫੋਨ ਸਿਸਟਮ ਅਤੇ ਕੈਦੀ ਕੋਲ ਮੌਜੂਦ ਗੈਰ-ਕਾਨੂੰਨੀ ਮੋਬਾਈਲ ਰਾਹੀਂ ਸੰਪਰਕ ਵਿੱਚ ਰਹਿੰਦੇ ਸਨ। ਰਮਨਦੀਪ 'ਤੇ ਆਰੋਪ ਹੈ ਕਿ ਉਸ ਨੇ ਕੈਦੀ ਕੋਲ ਮੋਬਾਈਲ ਹੋਣ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਨਹੀਂ ਦਿੱਤੀ ਅਤੇ ਇਸ ਨੂੰ ਲੁਕਾਉਣ ਵਿੱਚ ਮਦਦ ਕੀਤੀ। ਇਸ ਮੋਬਾਈਲ ਰਾਹੀਂ ਹੋਰ ਗਤੀਵਿਧੀਆਂ ਵੀ ਚੱਲ ਰਹੀਆਂ ਸਨ। ਚੈਕਿੰਗ ਤੋਂ ਪਹਿਲਾਂ ਕਰ ਦਿੰਦੀ ਸੀ ਸਾਵਧਾਨਅਦਾਲਤ ਵਿੱਚ ਰਮਨਦੀਪ ਨੇ ਮੰਨਿਆ ਕਿ ਉਹ ਜੇਲ੍ਹ ਦੇ ਫੋਨ ਸਿਸਟਮ ਅਤੇ ਗੈਰ-ਕਾਨੂੰਨੀ ਮੋਬਾਈਲ ਰਾਹੀਂ ਕੈਦੀ ਨਾਲ ਗੱਲਬਾਤ ਕਰਦੀ ਸੀ। ਉਸ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਸੀ ਕਿ ਕੈਦੀ ਨੂੰ ਮੋਬਾਈਲ ਕਿਵੇਂ ਮਿਲਿਆ ਪਰ ਉਹ ਚੈਕਿੰਗ ਤੋਂ ਪਹਿਲਾਂ ਉਸ ਨੂੰ ਸੁਚੇਤ ਕਰ ਦਿੰਦੀ ਸੀ ਅਤੇ ਮੋਬਾਈਲ ਲੁਕਾਉਣ ਲਈ ਥਾਂ ਵੀ ਦੱਸਦੀ ਸੀ।ਆਰੋਪ ਅਤੇ ਅਦਾਲਤੀ ਕਾਰਵਾਈਅਕਤੂਬਰ 2025 ਵਿੱਚ ਪੁਲਿਸ ਨੇ ਰਮਨਦੀਪ ਖ਼ਿਲਾਫ਼ ਪਬਲਿਕ ਅਫਸਰ ਵੱਲੋਂ ਭਰੋਸੇ ਨਾਲ ਧੋਖਾਧੜੀ (Breach of Trust) ਦੇ ਦੋ ਦੋਸ਼ ਲਗਾਏ।* ਪਹਿਲਾ ਦੋਸ਼ ਕੈਦੀ ਨਾਲ ਅਣਉਚਿਤ ਰਿਸ਼ਤਾ ਰੱਖਣ ਦਾ ਸੀ।* ਦੂਜਾ ਦੋਸ਼ ਕੈਦੀ ਕੋਲ ਮੋਬਾਈਲ ਹੋਣ ਦੀ ਜਾਣਕਾਰੀ ਨਾ ਦੇਣ ਦਾ ਸੀ।ਨਵੰਬਰ 2025 ਵਿੱਚ ਰਮਨਦੀਪ ਨੇ ਮੋਬਾਈਲ ਲੁਕਾਉਣ ਵਾਲੇ ਮਾਮਲੇ ਵਿੱਚ ਆਪਣਾ ਦੋਸ਼ ਕਬੂਲ ਕਰ ਲਿਆ, ਜਦਕਿ ਰਿਸ਼ਤੇ ਵਾਲਾ ਦੋਸ਼ ਬਾਅਦ ਵਿੱਚ ਵਾਪਸ ਲੈ ਲਿਆ ਗਿਆ। ਜੱਜ ਨੇ ਕਿਹਾ- ਸਾਥੀਆਂ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਇਆ24 ਜੂਨ 2026 ਨੂੰ ਸਜ਼ਾ ਸੁਣਾਉਂਦੇ ਹੋਏ ਜੱਜ ਨੇ ਕਿਹਾ ਕਿ ਰਮਨਦੀਪ ਨੂੰ ਆਪਣੇ ਕੀਤੇ 'ਤੇ ਡੂੰਘਾ ਪਛਤਾਵਾ ਹੈ ਪਰ ਉਸ ਦੀ ਲਾਪਰਵਾਹੀ ਕਾਰਨ ਉਸ ਦੇ ਸਾਥੀ ਕਰਮਚਾਰੀਆਂ ਦੀ ਸੁਰੱਖਿਆ ਖਤਰੇ ਵਿੱਚ ਪਈ ਅਤੇ ਜੇਲ੍ਹ ਪ੍ਰਸ਼ਾਸਨ 'ਤੇ ਲੋਕਾਂ ਦਾ ਭਰੋਸਾ ਵੀ ਪ੍ਰਭਾਵਿਤ ਹੋਇਆ।ਅਦਾਲਤ ਨੇ ਉਸ ਨੂੰ 2 ਸਾਲ ਦੀ ਕਂਡੀਸ਼ਨਲ ਸਜ਼ਾ ਸੁਣਾਈ, ਜਿਸ ਵਿੱਚ ਘਰ ਵਿੱਚ ਨਜ਼ਰਬੰਦੀ (House Arrest), ਕਮਿਊਨਿਟੀ ਸਰਵਿਸ ਅਤੇ ਅਪਰਾਧਿਕ ਰਿਕਾਰਡ ਸ਼ਾਮਲ ਹੈ। ਉਸ ਨੂੰ ਜੇਲ੍ਹ ਨਹੀਂ ਭੇਜਿਆ ਗਿਆ।ਵਕੀਲ ਨੇ ਕੀ ਕਿਹਾ?ਰਮਨਦੀਪ ਦੇ ਵਕੀਲ ਗਗਨ ਨਾਹਲ ਨੇ ਕਿਹਾ ਕਿ ਉਨ੍ਹਾਂ ਦੀ ਮੁਅੱਕਲ ਨੇ ਆਪਣੀ ਗਲਤੀ ਮੰਨ ਲਈ ਹੈ। ਉਸ ਨੇ ਇਸ ਤੋਂ ਕੋਈ ਆਰਥਿਕ ਲਾਭ ਨਹੀਂ ਲਿਆ ਅਤੇ ਨਾ ਹੀ ਮੋਬਾਈਲ ਖੁਦ ਵਰਤਿਆ। ਉਨ੍ਹਾਂ ਕਿਹਾ ਕਿ ਭਰੋਸੇ ਵਾਲੇ ਅਹੁਦੇ 'ਤੇ ਰਹਿੰਦੇ ਹੋਏ ਜ਼ਿੰਮੇਵਾਰੀ ਨਿਭਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਰਮਨਦੀਪ ਹੁਣ ਅਗਲੇ ਦੋ ਸਾਲ ਤੱਕ ਇਸ ਗਲਤੀ ਦੇ ਨਤੀਜੇ ਭੁਗਤੇਗੀ।