Congress Reshuffle: ਕਾਂਗਰਸ ਸੰਗਠਨ ਵਿੱਚ ਵੱਡੇ ਫੇਰਬਦਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਚਾਰ ਜਨਰਲ ਸਕੱਤਰਾਂ ਨੂੰ ਹਟਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਤਿੰਨ ਤੋਂ ਚਾਰ ਰਾਜਾਂ ਦੇ ਸੂਬਾ ਪ੍ਰਧਾਨਾਂ ਨੂੰ ਵੀ ਬਦਲਿਆ ਜਾ ਸਕਦਾ ਹੈ।ਛੇ ਤੋਂ ਸੱਤ ਰਾਜਾਂ ਦੇ ਸੂਬਾ ਇੰਚਾਰਜਾਂ ਨੂੰ ਹਟਾਇਆ ਜਾਵੇਗਾ। ਮੌਜੂਦਾ 62 ਦੇ ਮੁਕਾਬਲੇ ਲਗਭਗ 26 ਰਾਸ਼ਟਰੀ ਸਕੱਤਰਾਂ ਨੂੰ ਹਟਾ ਦਿੱਤਾ ਜਾਵੇਗਾ। ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਮਹਾਰਾਸ਼ਟਰ, ਤਾਮਿਲਨਾਡੂ, ਹਰਿਆਣਾ, ਛੱਤੀਸਗੜ੍ਹ ਅਤੇ ਦਿੱਲੀ ਦੇ ਇੰਚਾਰਜਾਂ ਨੂੰ ਬਦਲਿਆ ਜਾਵੇਗਾ।