ਉੱਤਰਾਖੰਡ ਦੇ ਰੁਦਰਪ੍ਰਯਾਗ ਦੇ ਨਗਰਾਸੂ ਵਿੱਚ ਪੰਜਾਬ ਤੋਂ ਆਏ ਜੱਥੇ ਨਾਲ ਮੁਲਾਕਾਤ ਤੋਂ ਬਾਅਦ ਚੌਥੇ ਦਿਨ ਮੰਗਲਵਾਰ ਨੂੰ ਚਾਰੋ ਨਿਹੰਗ ਸਿੰਘ ਗੁਰਦੁਆਰਾ ਸਾਹਿਬ ਤੋਂ ਵਾਪਸ ਚੱਲੇ ਗਏ ਹਨ। ਗੁਰਦੁਆਰਾ ਸਾਹਿਬ ਦਾ ਪ੍ਰਬੰਧ ਫਿਰ ਤੋਂ ਬਾਬਾ ਬੇਅੰਤ ਸਿੰਘ ਨੂੰ ਸੌਂਪ ਦਿੱਤੀ ਗਈ ਹੈ। ਨਿਹੰਗਾਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਸਬੰਧੀ ਵਿਵਾਦ ਨੂੰ ਆਪਸੀ ਗੱਲਬਾਤ ਅਤੇ ਪ੍ਰਸ਼ਾਸਨ ਨਾਲ ਸਹਿਯੋਗ ਰਾਹੀਂ ਸ਼ਾਂਤੀਪੂਰਵਕ ਹੱਲ ਕਰ ਲਿਆ ਗਿਆ ਹੈ।ਉੱਤਰਾਖੰਡ ਸਰਕਾਰ, ਪ੍ਰਸ਼ਾਸਨ, ਪੁਲਿਸ ਅਤੇ ਧਾਰਮਿਕ ਆਗੂਆਂ ਨੇ ਸਾਂਝੇ ਤੌਰ 'ਤੇ ਇਸ ਮਸਲੇ ਦਾ ਹੱਲ ਕੱਢਿਆ ਹੈ। ਉੱਥੇ ਹੀ ਹੇਮਕੁੰਟ ਸਾਹਿਬ ਦੀ ਆਮ ਵਾਂਗ ਬਿਨਾਂ ਕਿਸੇ ਰੁਕਾਵਟ ਤੋਂ ਜਾਰੀ ਹੈ।ਸਰਕਾਰ ਅਤੇ ਪੁਲਿਸ ਨੇ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਹਨ। ਅਸੀਂ ਉੱਤਰਾਖੰਡ ਸਰਕਾਰ ਅੱਗੇ ਇੱਕ ਸ਼ਰਤ ਰੱਖੀ ਸੀ ਕਿ ਸਾਡੇ ਸਾਥੀਆਂ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਜਾਵੇ, ਜਿਸ ਨੂੰ ਸਵੀਕਾਰ ਕਰ ਲਿਆ ਗਿਆ ਹੈ, ਜਿਸ ਤੋਂ ਬਾਅਦ ਸਾਡੇ ਸਾਥੀਆਂ ਤੀਜੀ ਮੰਜ਼ਿਲ ਤੋਂ ਥੱਲ੍ਹੇ ਆ ਗਏ ਹਨ।ਸਥਿਤੀ ਨੂੰ ਸੰਭਾਲਣ ਲਈ ਪਿਛਲੇ ਕਈ ਦਿਨਾਂ ਤੋਂ ਪੁਲਿਸ, ਆਈਟੀਬੀਪੀ ਅਤੇ ਪੀਏਸੀ ਦੇ ਜਵਾਨ ਉੱਥੇ ਤਾਇਨਾਤ ਸਨ। ਰੁਦਰਪ੍ਰਯਾਗ ਪ੍ਰਸ਼ਾਸਨ ਇਸ ਮਾਮਲੇ ਸੰਬੰਧੀ ਉਨ੍ਹਾਂ ਨਾਲ ਲਗਾਤਾਰ ਸੰਪਰਕ ਵਿੱਚ ਹੈ। ਅੱਜ ਸਥਿਤੀ ਵਿੱਚ ਕੁਝ ਸੁਧਾਰ ਹੋਇਆ ਹੈ। ਫੌਜੀਆਂ ਦੀ ਗਿਣਤੀ, ਜੋ ਪਹਿਲਾਂ 25 ਤੋਂ ਵੱਧ ਸੀ, ਹੁਣ ਘਟਾ ਕੇ 15 ਤੋਂ 20 ਕਰ ਦਿੱਤੀ ਗਈ ਹੈ। ਸਵੇਰ ਦਾ ਲੰਗਰ ਅਤੇ ਅਰਦਾਸ ਵੀ ਸ਼ਾਂਤੀਪੂਰਵਕ ਹੋਈ।ਕੀ ਸੀ ਪੂਰਾ ਮਾਮਲਾ?ਉੱਤਰਾਖੰਡ ਦੇ ਚਮੋਲੀ ਅਧੀਨ ਕਰਨਪ੍ਰਯਾਗ ਬਾਜ਼ਾਰ ਵਿੱਚ ਗੱਡੀ ਪਾਰਕਿੰਗ ਨੂੰ ਲੈਕੇ ਹੋਈ ਮਾਮੂਲੀ ਤਕਰਾਰ ਹਿੰਸਕ ਝੜਪ ਵਿੱਚ ਤਬਦੀਲ ਹੋ ਗਈ ਸੀ। ਪੁਲੀਸ ਨੇ ਸਥਾਨਕ ਲੋਕਾਂ 'ਤੇ ਤਲਵਾਰਾਂ ਨਾਲ ਹਮਲਾ ਕਰਨ ਦੇ ਦੋਸ਼ ਹੇਠ ਪੰਜਾਬ ਦੇ ਮੁਹਾਲੀ ਨਾਲ ਸਬੰਧਤ ਚਾਰ ਨਿਹੰਗ ਸ਼ਰਧਾਲੂਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਅਨੁਸਾਰ ਇਹ ਸ਼ਰਧਾਲੂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਤੋਂ ਵਾਪਸ ਪਰਤ ਰਹੇ ਸਨ।ਇਸ ਘਟਨਾ ਵਿੱਚ ਚਾਰ ਸਥਾਨਕ ਲੋਕ ਜ਼ਖ਼ਮੀ ਹੋਏ ਸਨ। ਜ਼ਖ਼ਮੀਆਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਏਅਰ ਐਂਬੂਲੈਂਸ ਰਾਹੀਂ ਦੇਹਰਾਦੂਨ ਦੇ ਹਸਪਤਾਲ ਭੇਜਿਆ ਗਿਆ ਸੀ, ਜਦਕਿ ਬਾਕੀ ਤਿੰਨ ਜ਼ਖ਼ਮੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਕਰਨਪ੍ਰਯਾਗ ਥਾਣੇ ਦੇ ਮੁਖੀ ਵਿਨੋਦ ਥਪਲਿਆਲ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਨੂੰ ਕ੍ਰਿਸ਼ਨਾ ਪੈਲੇਸ ਹੋਟਲ ਨੇੜੇ ਵਾਪਰੀ ਸੀ।ਸਥਾਨਕ ਨਿਵਾਸੀ ਗਜਪਾਲ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਮੰਤਰੀ ਸਿੰਘ (21), ਜਸਨਪ੍ਰੀਤ ਸਿੰਘ (23), ਅਜੇ ਸਿੰਘ (23) ਅਤੇ ਸਤਵਿੰਦਰ ਸਿੰਘ (21) ਨੂੰ ਹਿਰਾਸਤ ਵਿੱਚ ਲਿਆ ਸੀ। ਚਾਰੇ ਮੁਲਜ਼ਮ ਮੁਹਾਲੀ (ਪੰਜਾਬ) ਦੇ ਰਹਿਣ ਵਾਲੇ ਹਨ। ਮਾਮੂਲੀ ਬਹਿਸ ਤੋਂ ਬਾਅਦ ਵਧਿਆ ਵਿਵਾਦ ਪੁਲਿਸ ਮੁਤਾਬਕ, ਹੋਟਲ ਨੇੜੇ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਸਥਾਨਕ ਵਪਾਰੀਆਂ, ਪ੍ਰਕਾਸ਼ ਰਾਵਤ ਨਾਮ ਦੇ ਇੱਕ ਸਥਾਨਕ ਨਿਵਾਸੀ ਅਤੇ ਨਿਹੰਗ ਸ਼ਰਧਾਲੂਆਂ ਵਿਚਾਲੇ ਬਹਿਸ ਹੋਈ ਸੀ। ਦੇਖਦੇ ਹੀ ਦੇਖਦੇ ਵਿਵਾਦ ਹਿੰਸਕ ਰੂਪ ਧਾਰਨ ਕਰ ਗਿਆ। ਦੋ ਨਿਹੰਗ ਨੌਜਵਾਨਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਪ੍ਰਕਾਸ਼ ਰਾਵਤ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਸੀ।