Government Employees: ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ, ਹੁਣ ਹਫ਼ਤੇ 'ਚ 3 ਦਿਨ ਮਿਲੇਗੀ ਛੁੱਟੀ! 'ਵਰਕ ਫ੍ਰਾਮ ਹੋਮ' ਦੀ ਇਜਾਜ਼ਤ ਸਣੇ ਕੰਮ ਦੇ ਘੰਟਿਆਂ 'ਚ ਵੀ ਕਟੌਤੀ ਦਾ ਐਲਾਨ...

Wait 5 sec.

Government Employees: ਸਰਕਾਰੀ ਕਰਮਚਾਰੀਆਂ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਦਰਅਸਲ, ਇਸ ਸਮੇਂ ਦੁਨੀਆ ਭਰ ਵਿੱਚ ਭਿਆਨਕ ਗਰਮੀ ਕਾਰਨ ਹੀਟਵੇਵ ਨੇ ਲੋਕਾਂ ਦੇ ਵੱਟ ਕੱਢੇ ਹੋਏ ਹਨ। ਆਮ ਜਨਤਾ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋਇਆ ਪਿਆ ਹੈ। ਇਸੇ ਦੌਰਾਨ ਖਾੜੀ ਦੇਸ਼ ਦੁਬਈ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਫਲੈਕਸੀਬਲ ਸਿਸਟਮ ਅਤੇ 4-ਦਿਨਾਂ ਦੇ ਵਰਕਿੰਗ ਵੀਕ ਦਾ ਐਲਾਨ ਕੀਤਾ ਹੈ। 'ਅਵਰ ਫਲੈਕਸੀਬਲ ਸਮਰ' ਨਾਂ ਦੀ ਇਹ ਖ਼ਾਸ ਮੁਹਿੰਮ 29 ਜੂਨ ਤੋਂ 10 ਸਤੰਬਰ ਤੱਕ ਲਾਗੂ ਰਹੇਗੀ।ਸੋਮਵਾਰ ਤੋਂ ਵੀਰਵਾਰ ਤੱਕ ਰੋਜ਼ਾਨਾ 8-8 ਘੰਟੇ ਕੰਮ ਕਰਨਗੇਜਾਣਕਾਰੀ ਲਈ ਦੱਸ ਦੇਈਏ ਕਿ ਦੁਬਈ ਸਰਕਾਰੀ ਹਿਊਮਨ ਰਿਸੋਰਸਿਜ਼ ਵਿਭਾਗ (DGHR) ਮੁਤਾਬਕ ਯੋਗ ਸਰਕਾਰੀ ਕਰਮਚਾਰੀਆਂ ਨੂੰ ਦੋ ਬਦਲਵੇਂ ਮਾਡਲ ਦਿੱਤੇ ਗਏ ਹਨ। ਪਹਿਲੇ ਮਾਡਲ ਮੁਤਾਬਕ ਕਰਮਚਾਰੀ ਸੋਮਵਾਰ ਤੋਂ ਵੀਰਵਾਰ ਤੱਕ ਰੋਜ਼ਾਨਾ 8-8 ਘੰਟੇ ਕੰਮ ਕਰਨਗੇ, ਜਿਸ ਮਗਰੋਂ ਉਨ੍ਹਾਂ ਨੂੰ ਸਨੀਵਾਰ-ਐਤਵਾਰ ਦੇ ਨਾਲ-ਨਾਲ ਸ਼ੁੱਕਰਵਾਰ ਦੀ ਵੀ ਪੂਰੀ ਛੁੱਟੀ ਮਿਲੇਗੀ, ਜਿਸ ਨਾਲ ਉਹ ਲੰਬੇ ਵੀਕਐਂਡ ਦਾ ਆਨੰਦ ਲੈ ਸਕਣਗੇ। ਦੂਜੇ ਮਾਡਲ ਮੁਤਾਬਕ ਕਰਮਚਾਰੀ ਸੋਮਵਾਰ ਤੋਂ ਵੀਰਵਾਰ ਤੱਕ ਰੋਜ਼ਾਨਾ 7-7 ਘੰਟੇ ਕੰਮ ਕਰਨਗੇ ਅਤੇ ਸ਼ੁੱਕਰਵਾਰ ਨੂੰ ਸਿਰਫ਼ 4.5 ਘੰਟੇ ਜਾਂ ਹਾਫ਼ ਡੇ ਦੀ ਸ਼ਿਫਟ ਲਗਾਉਣਗੇ।ਕਰਮਚਾਰੀਆਂ ਨੂੰ 'ਵਰਕ ਫ੍ਰਾਮ ਹੋਮ' ਦੀ ਇਜਾਜ਼ਤ ਦੇਣ ਦੇ ਅਧਿਕਾਰ ਇਸ ਦੌਰਾਨ ਵਿਭਾਗ ਦੇ ਡਾਇਰੈਕਟਰ ਜਨਰਲ ਅਬਦੁੱਲਾ ਅਲੀ ਬਿਨ ਜ਼ਾਇਦ ਅਲ ਫਲਾਸੀ ਨੇ ਦੱਸਿਆ ਕਿ ਪਿਛਲੇ ਸਾਲਾਂ ਦੇ ਤਜ਼ਰਬਿਆਂ ਤੋਂ ਸਾਫ਼ ਹੋਇਆ ਹੈ ਕਿ ਕਰਮਚਾਰੀਆਂ ਦੀ ਸਿਹਤ, ਮਾਨਸਿਕ ਤੰਦਰੁਸਤੀ ਅਤੇ ਨਿੱਜੀ ਜ਼ਿੰਦਗੀ 'ਚ ਸੁਧਾਰ ਕਰਨ ਨਾਲ ਸਰਕਾਰੀ ਕੰਮਾਂ ਦੀ ਕੁਆਲਿਟੀ ਤੇ ਪ੍ਰੋਡਕਟੀਵਿਟੀ 'ਤੇ ਕੋਈ ਮਾੜਾ ਅਸਰ ਨਹੀਂ ਪੈਂਦਾ। ਇਸ ਤੋਂ ਇਲਾਵਾ ਸਰਕਾਰੀ ਵਿਭਾਗਾਂ ਨੂੰ ਆਪਣੀ ਲੋੜ ਅਤੇ ਕੰਮ ਦੇ ਮੁਤਾਬਕ ਕਰਮਚਾਰੀਆਂ ਨੂੰ 'ਵਰਕ ਫ੍ਰਾਮ ਹੋਮ' ਦੀ ਇਜਾਜ਼ਤ ਦੇਣ ਦੇ ਅਧਿਕਾਰ ਵੀ ਦਿੱਤੇ ਗਏ ਹਨ ਤਾਂ ਜੋ ਜਨਤਾ ਨੂੰ ਮਿਲਣ ਵਾਲੀਆਂ ਸੇਵਾਵਾਂ ਪ੍ਰਭਾਵਿਤ ਨਾ ਹੋਣ। ਦੁਬਈ ਸਰਕਾਰ ਦਾ ਇਹ ਫ਼ੈਸਲਾ ਦੁਬਈ ਨੂੰ ਕੰਮਕਾਜ ਅਤੇ ਰਹਿਣ ਲਈ ਸਭ ਤੋਂ ਵਧੀਆ ਦੇਸ਼ਾਂ 'ਚੋਂ ਇਕ ਹੋਣ ਦੀ ਗਵਾਹੀ ਭਰਨ ਲਈ ਕਾਫ਼ੀ ਸਾਬਿਤ ਹੁੰਦਾ ਹੈ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।