Big News: ਸਿਆਸੀ ਜਗਤ ਤੋਂ ਲਗਾਤਾਰ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨੇ ਸਿਆਸਤਦਾਨਾਂ ਵਿਚਾਲੇ ਹਲਚਲ ਮਚਾ ਦਿੱਤੀ ਹੈ। ਦੱਸ ਦੇਈਏ ਕਿ ਤ੍ਰਿਣਮੂਲ ਕਾਂਗਰਸ ’ਚ ਫੁੱਟ ਦੇ ਆਸਾਰ ਵੱਧਦੇ ਜਾ ਰਹੇ ਹਨ, ਜੋ ਕਿ ਪਾਰਟੀ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਦਰਅਸਲ, ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ’ਚ ਹਾਰ ਤੋਂ ਬਾਅਦ ਤ੍ਰਿਣਮੂਲ ਕਾਂਗਰਸ ’ਚ ਵੱਡੀ ਫੁੱਟ ਦੇ ਆਸਾਰ ਹਨ। ਹਾਲਾਂਕਿ ਇਸ ਨੂੰ ਲੈ ਕੇ ਅਧਿਕਾਰਤ ਤੌਰ ’ਚ ਕੁਝ ਨਹੀਂ ਕਿਹਾ ਗਿਆ ਹੈ। ਅਟਕਲਾਂ ਹਨ ਕਿ ਇਕ ਦਰਜਨ ਤੋਂ ਵੱਧ ਤ੍ਰਿਣਮੂਲ ਸੰਸਦ ਮੈਂਬਰ ਜਲਦ ਹੀ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋ ਸਕਦੇ ਹਨ। ਖ਼ਾਸ ਗੱਲ ਹੈ ਕਿ ਹਾਲ ਹੀ ’ਚ ਕਈ ਤ੍ਰਿਣਮੂਲ ਕੌਂਸਲਰਾਂ ਨੇ ਅਸਤੀਫ਼ਾ ਦਿੱਤਾ ਹੈ। ਉੱਥੇ ਹੀ ਕਈ ਵਿਧਾਇਕ ਤ੍ਰਿਣਮੂਲ ਦੀਆਂ ਗਤੀਵਿਧੀਆਂ ਤੋਂ ਵੀ ਦੂਰੀ ਬਣਾਉਂਦੇ ਨਜ਼ਰ ਆ ਰਹੇ ਹਨ।ਸੰਸਦ ਮੈਂਬਰਾਂ ਨੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਖਿੱਚੀ ਤਿਆਰੀ ਰਿਪੋਰਟਾਂ ਮੁਤਾਬਕ ਸੂਤਰਾਂ ਨੇ ਕਿਹਾ ਹੈ ਕਿ 12 ਤ੍ਰਿਣਮੂਲ ਸੰਸਦ ਮੈਂਬਰਾਂ ਨੇ ਭਾਜਪਾ ’ਚ ਸ਼ਾਮਲ ਹੋਣ ਜਾਂ ਸਮਰਥਨ ਦੇਣ ਦੀ ਤਿਆਰੀ ਕਰ ਲਈ ਹੈ। ਇਸ ਤੋਂ ਇਲਾਵਾ ਦਲ ਬਦਲਣ ਦੀ ਤਿਆਰੀ ਕਰ ਰਹੇ ਸੰਸਦ ਮੈਂਬਰਾਂ ਦੀ ਲਿਸਟ ’ਚ 5 ਤੋਂ 6 ਨਾਮ ਹੋਰ ਹਨ। ਹਾਲਾਂਕਿ ਰਿਪੋਰਟ ’ਚ ਇਹ ਨਹੀਂ ਦੱਸਿਆ ਗਿਆ ਹੈ ਕਿ ਇਹ ਸੰਸਦ ਮੈਂਬਰ ਕੌਣ ਹੋਣਗੇ ਅਤੇ ਕਦੋਂ ਤੱਕ ਦਲ ਬਦਲ ਦੀ ਯੋਜਨਾ ਬਣਾ ਰਹੇ ਹਨ। ਰਿਪੋਰਟ ਅਨੁਸਾਰ 12 ਤੋਂ ਵੱਧ ਸੰਸਦ ਮੈਂਬਰਾਂ ਬਾਰੇ ਚਰਚਾ ਚੱਲ ਰਹੀ ਹੈ ਅਤੇ ਅੰਕੜਾ 20 ਤੱਕ ਪੁੱਜ ਸਕਦਾ ਹੈ। ਜੇ ਲੋਕ ਸਭਾ ’ਚ ਤ੍ਰਿਣਮੂਲ ਦੇ 29 ਵਿਚੋਂ ਦੋ ਤਿਹਾਈ ਸੰਸਦ ਮੈਂਬਰ ਅਲੱਗ ਹੋ ਜਾਂਦੇ ਹਨ, ਤਾਂ ਦਲ ਬਦਲ ਕਾਨੂੰਨ ਲਾਗੂ ਨਹੀਂ ਹੋਵੇਗਾ।ਜਾਣੋ ਕਦੋਂ ਹੋਵੇਗਾ ਦਲ ਬਦਲ!ਰਿਪੋਰਟ ’ਚ ਕਿਹਾ ਗਿਆ ਹੈ ਕਿ ਫਿਲਹਾਲ ਸੰਸਦ ਮੈਂਬਰਾਂ ਦੀ ਗਿਣਤੀ ਨੂੰ ਲੈ ਕੇ ਚਰਚਾਵਾਂ ਦਾ ਦੌਰ ਜਾਰੀ ਹੈ। ਦਰਅਸਲ, ਚਰਚਾਵਾਂ ਇਸ ਗੱਲ ਨੂੰ ਲੈ ਕੇ ਹਨ ਕਿ ਦਲ ਬਦਲ ਕਾਨੂੰਨ ਤੋਂ ਬਚਣ ਲਈ ਕਿੰਨੇ ਸੰਸਦ ਮੈਂਬਰਾਂ ਦੀ ਲੋੜ ਹੋਵੇਗੀ। ਕਿਆਸ ਲਗਾਏ ਜਾ ਰਹੇ ਹਨ ਕਿ ਇਸ ਨੂੰ ਲੈ ਕੇ ਮਾਨਸੂਨ ਸੈਸ਼ਨ ਤੱਕ ਸਥਿਤੀ ਸਾਫ਼ ਹੋ ਸਕਦੀ ਹੈ। ਕਿਹਾ ਇਹ ਵੀ ਜਾ ਰਿਹਾ ਹੈ ਕਿ ਦਲ ਬਦਲ ਦੇ ਕਥਿਤ ਯਤਨਾਂ ’ਚ ਲੱਗੇ ਕਈ ਸੰਸਦ ਮੈਂਬਰ ਪਾਰਟੀ ਮੁਖੀ ਮਮਤਾ ਬੈਨਰਜੀ ਅਤੇ ਉਨ੍ਹਾਂ ਦੇ ਭਤੀਜੇ ਅਭਿਸ਼ੇਕ ਬੈਨਰਜੀ ਦੇ ਕਰੀਬੀ ਹਨ। ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਲਈ ਪਾਰਟੀ ਦੀ ਪਸੰਦ ਮੰਨੇ ਜਾ ਰਹੇ ਸ਼ੋਭਨਦੇਬ ਚੱਟੋਪਾਧਿਆਏ ਨੇ ਅੰਦਰੂਨੀ ਕਲੇਸ਼ ਦੀਆਂ ਅਟਕਲਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਕਈ ਵਿਧਾਇਕ ਸੰਗਠਨਾਤਮਕ ਜ਼ਿੰਮੇਵਾਰੀਆਂ ਅਤੇ ਹੋਰ ਵਿਹਾਰਕ ਕਾਰਨਾਂ ਕਰ ਕੇ ਪ੍ਰੋਗਰਾਮ ’ਚ ਸ਼ਾਮਲ ਨਹੀਂ ਹੋ ਸਕੇ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।