Big News: ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਲੋਕਾਂ ਵਿਚਾਲੇ ਹਾਹਾਕਾਰ ਮੱਚਿਆ ਹੋਇਆ ਹੈ। ਦੱਸ ਦੇਈਏ ਕਿ ਲਗਭਗ 40,000 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੇ ਹੁਕਮ ਦਿੱਤੇ ਗਏ ਹਨ। ਦਰਅਸਲ, ਦੱਖਣੀ ਕੈਲੀਫੋਰਨੀਆ ਦੇ ਗਾਰਡਨ ਗਰੋਵ ਸ਼ਹਿਰ 'ਚ ਇੱਕ ਏਰੋਸਪੇਸ ਨਿਰਮਾਣ ਫੈਕਟਰੀ 'ਚ ਉਦਯੋਗਿਕ ਰਸਾਇਣ ਦੇ ਟੈਂਕ 'ਚੋਂ ਲੀਕ ਹੋਣ ਕਾਰਨ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਗਿਆ ਹੈ। ਸਥਾਨਕ ਅਧਿਕਾਰੀਆਂ ਅਨੁਸਾਰ, ਇਸ ਲੀਕ ਕਾਰਨ ਕਿਸੇ ਵੱਡੇ ਧਮਾਕੇ ਜਾਂ ਜ਼ਹਿਰੀਲੇ ਰਸਾਇਣ ਦੇ ਫੈਲਣ ਦਾ ਗੰਭੀਰ ਖਤਰਾ ਬਣਿਆ ਹੋਇਆ ਹੈ।ਇਹ ਘਟਨਾ ਵੀਰਵਾਰ ਦੁਪਹਿਰ ਨੂੰ ਔਰੇਂਜ ਕਾਉਂਟੀ ਦੇ ਗਾਰਡਨ ਗਰੋਵ ਸਥਿਤ GKN Aerospace ਨਾਮਕ ਸਹੂਲਤ 'ਚ ਵਾਪਰੀ। ਰਿਪੋਰਟਾਂ ਮੁਤਾਬਕ, ਇੱਥੇ ਮਿਥਾਈਲ ਮੇਥਾਕ੍ਰਾਈਲੇਟ (Methyl Methacrylate) ਦੇ ਇੱਕ ਸਟੋਰੇਜ ਟੈਂਕ ਦਾ ਕੂਲਿੰਗ ਸਿਸਟਮ ਫੇਲ੍ਹ ਹੋ ਗਿਆ, ਜਿਸ ਕਾਰਨ ਖਤਰਨਾਕ ਵਾਸ਼ਪ ਨਿਕਲਣੇ ਸ਼ੁਰੂ ਹੋ ਗਏ। ਇਹ ਇੱਕ ਬਹੁਤ ਹੀ ਜਲਣਸ਼ੀਲ ਰਸਾਇਣ ਹੈ ਜੋ ਐਕ੍ਰੀਲਿਕ ਪਲਾਸਟਿਕ ਬਣਾਉਣ ਲਈ ਵਰਤਿਆ ਜਾਂਦਾ ਹੈ।ਜਾਣੋ ਖਤਰੇ ਦੇ 2 ਮੁੱਖ ਕਾਰਨਜਾਣਕਾਰੀ ਲਈ ਦੱਸ ਦੇਈਏ ਕਿ ਔਰੇਂਜ ਕਾਉਂਟੀ ਫਾਇਰ ਅਥਾਰਟੀ ਨੇ ਜਾਣਕਾਰੀ ਦਿੱਤੀ ਹੈ ਕਿ 34,000 ਗੈਲਨ ਦੀ ਸਮਰੱਥਾ ਵਾਲੇ ਇਸ ਅਸਥਿਰ ਟੈਂਕ ਕਾਰਨ ਦੋ ਤਰ੍ਹਾਂ ਦੇ ਹਾਦਸੇ ਹੋ ਸਕਦੇ ਹਨ। ਪਹਿਲਾ ਖਤਰਾ ਇਹ ਹੈ ਕਿ 6,000 ਤੋਂ 7,000 ਗੈਲਨ ਜ਼ਹਿਰੀਲਾ ਰਸਾਇਣ ਖੇਤਰ 'ਚ ਫੈਲ ਸਕਦਾ ਹੈ ਅਤੇ ਦੂਜਾ ਇਹ ਕਿ ਟੈਂਕ ਦੇ ਅੰਦਰੂਨੀ ਤਾਪਮਾਨ ਵਧਣ ਕਾਰਨ ਧਮਾਕਾ ਹੋ ਸਕਦਾ ਹੈ, ਜੋ ਨੇੜਲੇ ਹੋਰ ਟੈਂਕਾਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ।ਅਧਿਕਾਰੀਆਂ ਦੀ ਚਿਤਾਵਨੀ ਤੇ ਕਾਰਵਾਈਔਰੇਂਜ ਕਾਉਂਟੀ ਫਾਇਰ ਅਥਾਰਟੀ ਦੇ ਚੀਫ ਕ੍ਰੇਗ ਕੋਵੀ ਨੇ ਇੱਕ ਜਨਤਕ ਬ੍ਰੀਫਿੰਗ ਦੌਰਾਨ ਚਿੰਤਾ ਪ੍ਰਗਟ ਕਰਦਿਆਂ ਕਿਹਾ, "ਇਹ ਟੈਂਕ ਫੇਲ੍ਹ ਹੋਣ ਵਾਲਾ ਹੈ ਤੇ ਸਾਨੂੰ ਇਹ ਨਹੀਂ ਪਤਾ ਕਿ ਇਹ ਕਦੋਂ ਹੋਵੇਗਾ"। ਸ਼ੁੱਕਰਵਾਰ ਨੂੰ ਹਾਲਾਤ ਹੋਰ ਖਰਾਬ ਹੋਣ ਕਾਰਨ ਪ੍ਰਸ਼ਾਸਨ ਨੇ ਨਿਕਾਸੀ ਦੇ ਹੁਕਮਾਂ ਦਾ ਘੇਰਾ ਵਧਾ ਦਿੱਤਾ, ਜਿਸ ਕਾਰਨ ਕਈ ਸ਼ਹਿਰਾਂ 'ਚ ਸਕੂਲ ਬੰਦ ਕਰਨੇ ਪਏ ਤੇ ਐਮਰਜੈਂਸੀ ਸੇਵਾਵਾਂ ਨੂੰ ਅਲਰਟ 'ਤੇ ਰੱਖਿਆ ਗਿਆ ਹੈ। ਰਾਹਤ ਦੀ ਗੱਲ ਇਹ ਹੈ ਕਿ ਫਿਲਹਾਲ ਇਸ ਘਟਨਾ 'ਚ ਕਿਸੇ ਦੇ ਜ਼ਖਮੀ ਹੋਣ ਜਾਂ ਮੌਤ ਹੋਣ ਦੀ ਕੋਈ ਖਬਰ ਨਹੀਂ ਹੈ। ਐਮਰਜੈਂਸੀ ਟੀਮਾਂ ਲਗਾਤਾਰ ਸਥਿਤੀ 'ਤੇ ਨਜ਼ਰ ਰੱਖ ਰਹੀਆਂ ਹਨ ਅਤੇ ਟੈਂਕ ਨੂੰ ਸਥਿਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।