Earthquake: ਲੋਕਾਂ ਵਿਚਾਲੇ ਉਸ ਸਮੇਂ ਹਾਹਾਕਾਰ ਮੱਚ ਗਿਆ, ਜਦੋਂ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਦਰਅਸਲ, ਅਮਰੀਕਾ ਦੇ ਟਾਪੂ ਰਾਜ ਹਵਾਈ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਨਾਲ ਲੋਕ ਆਪਣੇ ਘਰਾਂ ਵਿੱਚੋਂ ਬਾਹਰ ਭੱਜੇ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.0 ਮਾਪੀ ਗਈ ਹੈ। ਯੂਨਾਈਟਿਡ ਸਟੇਟਸ ਜਿਓਲੋਜੀਕਲ ਸਰਵੇ (USGS) ਅਨੁਸਾਰ ਭੂਚਾਲ ਦਾ ਕੇਂਦਰ ਹਵਾਈ ਦੇ ਬਿੱਗ ਆਈਲੈਂਡ 'ਤੇ ਹੋਨਾਉਨਾਉ-ਨਾਪੂਪੂ ਤੋਂ ਲਗਭਗ 12 ਕਿਲੋਮੀਟਰ ਦੂਰ ਦੱਖਣ ਵਿੱਚ ਸੀ।ਸੁਨਾਮੀ ਦਾ ਕੋਈ ਖ਼ਤਰਾ ਨਹੀਂਭੂਚਾਲ ਆਉਣ ਤੋਂ ਤੁਰੰਤ ਬਾਅਦ ਅਧਿਕਾਰੀਆਂ ਨੇ ਰਾਹਤ ਦੀ ਖ਼ਬਰ ਦਿੰਦਿਆਂ ਸਪੱਸ਼ਟ ਕੀਤਾ ਕਿ ਹਵਾਈ ਰਾਜ ਲਈ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ। ਪੈਸੀਫਿਕ ਸੁਨਾਮੀ ਚੇਤਾਵਨੀ ਕੇਂਦਰ ਵੱਲੋਂ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ। ਹਵਾਈ ਕਾਉਂਟੀ ਦੇ ਮੇਅਰ ਕੀਮੋ ਅਲਮੇਡਾ ਨੇ ਦੱਸਿਆ ਕਿ ਭੂਚਾਲ ਇੰਨਾ ਸ਼ਕਤੀਸ਼ਾਲੀ ਨਹੀਂ ਸੀ ਕਿ ਇਸ ਨਾਲ ਸਮੁੰਦਰ ਵਿੱਚ ਸੁਨਾਮੀ ਦੀਆਂ ਲਹਿਰਾਂ ਪੈਦਾ ਹੋ ਸਕਣ।USGS ਅਨੁਸਾਰ ਭੂਚਾਲ ਦੇ ਝਟਕੇ ਪੂਰੇ ਹਵਾਈ ਟਾਪੂਆਂ ਵਿੱਚ ਵਿਆਪਕ ਤੌਰ 'ਤੇ ਮਹਿਸੂਸ ਕੀਤੇ ਗਏ। ਹਾਲਾਂਕਿ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਇਸ ਭੂਚਾਲ ਕਾਰਨ ਇਲਾਕੇ ਦੇ ਪ੍ਰਸਿੱਧ ਮੌਨਾ ਲੋਆ ਜਾਂ ਕਿਲਾਊਆ ਜੁਆਲਾਮੁਖੀ 'ਤੇ ਕੋਈ ਵੀ ਸਪੱਸ਼ਟ ਪ੍ਰਭਾਵ ਨਹੀਂ ਪਿਆ ਹੈ। ਅਧਿਕਾਰੀਆਂ ਨੇ ਇਹ ਵੀ ਖਦਸ਼ਾ ਜਤਾਇਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਭੂਚਾਲ ਦੇ ਕੁਝ ਹਲਕੇ ਝਟਕੇ ਜਾਰੀ ਰਹਿ ਸਕਦੇ ਹਨ।ਦੱਸਣਯੋਗ ਹੈ ਕਿ ਹਵਾਈ ਵਿੱਚ ਮੱਧਮ ਦਰਜੇ ਦੇ ਭੂਚਾਲ ਆਉਣਾ ਆਮ ਗੱਲ ਹੈ। ਪਿਛਲੇ 50 ਸਾਲਾਂ ਦੇ ਅੰਕੜੇ ਦੱਸਦੇ ਹਨ ਕਿ ਇਸ ਭੂਚਾਲ ਦੇ ਕੇਂਦਰ ਦੇ 100 ਕਿਲੋਮੀਟਰ ਦੇ ਦਾਇਰੇ ਵਿੱਚ 5.0 ਜਾਂ ਇਸ ਤੋਂ ਵੱਧ ਤੀਬਰਤਾ ਦੇ 36 ਹੋਰ ਭੂਚਾਲ ਆ ਚੁੱਕੇ ਹਨ। ਭੂਚਾਲ ਦੀ ਡੂੰਘਾਈ ਜ਼ਮੀਨ ਤੋਂ ਲਗਭਗ 22.4 ਕਿਲੋਮੀਟਰ ਨੀਚੇ ਦਰਜ ਕੀਤੀ ਗਈ ਸੀ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।