Bikaner : ‘ਸਿਰਫ਼ ਬਾਰਡਰ ਨਹੀਂ, 50 ਕਿਲੋਮੀਟਰ ਤੱਕ ਦੀ ਸੁਰੱਖਿਆ ਸਾਡੀ ਜ਼ਿੰਮੇਵਾਰੀ...’, ਅਮਿਤ ਸ਼ਾਹ ਦਾ BSF ਨੂੰ ਸੰਦੇਸ਼

Wait 5 sec.

Amit Shah Message BSF: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬੀਕਾਨੇਰ ਦੇ ਦੌਰੇ 'ਤੇ ਹਨ।  ਮੰਗਲਵਾਰ ਨੂੰ ਉਨ੍ਹਾਂ ਨੇ ਬੀਕਾਨੇਰ ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕੀਤਾ ਅਤੇ BSF ਜਵਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ BSF ਨੂੰ ਆਪਣੀ ਰਵਾਇਤੀ ਡਿਊਟੀ ਤੋਂ ਅੱਗੇ ਵੱਧ ਕੇ ਨਵੇਂ ਸੁਰੱਖਿਆ ਮਾਪਦੰਡਾਂ ‘ਤੇ ਕੰਮ ਕਰਨਾ ਹੋਵੇਗਾ।50 ਕਿਲੋਮੀਟਰ ਤੱਕ ਰੱਖਣੀ ਹੋਵੇਗੀ ਨਿਗਰਾਨੀਅਮਿਤ ਸ਼ਾਹ ਨੇ ਅੰਤਰਰਾਸ਼ਟਰੀ ਸਰਹੱਦ ‘ਤੇ BSF ਦੀ ਸਾਂਚੂ ਪੋਸਟ ‘ਤੇ ਪ੍ਰਹਰੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਹੱਦ ਤੋਂ 50 ਕਿਲੋਮੀਟਰ ਤੱਕ ਹੋਣ ਵਾਲੀਆਂ ਅਸਧਾਰਣ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾਵੇ। ਉਨ੍ਹਾਂ ਕਿਹਾ ਕਿ BSF ਦੀ ਜ਼ਿੰਮੇਵਾਰੀ ਹੈ ਕਿ ਸਰਹੱਦੀ ਪਿੰਡਾਂ ਵਿੱਚ ਹੋ ਰਹੇ ਕਿਸੇ ਵੀ ਗੈਰਕਾਨੂੰਨੀ ਨਿਰਮਾਣ ਬਾਰੇ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਵੇ।ਡਰੋਨ ਤਸਕਰੀ ਨੂੰ ਦੱਸਿਆ ਵੱਡਾ ਖ਼ਤਰਾਬੀਕਾਨੇਰ ਵਿੱਚ ਮਹਿਲਾ ਬੈਰਕਾਂ ਦੇ ਈ-ਉਦਘਾਟਨ ਦੌਰਾਨ ਗ੍ਰਹਿ ਮੰਤਰੀ ਨੇ ਕਿਹਾ ਕਿ ਸਿਰਫ਼ ਸਰਹੱਦ ਦੀ ਨਿਗਰਾਨੀ ਕਾਫ਼ੀ ਨਹੀਂ, ਸਗੋਂ 50 ਕਿਲੋਮੀਟਰ ਤੱਕ ਦੀ ਖੇਤਰੀ ਸੁਰੱਖਿਆ ‘ਤੇ ਵੀ ਧਿਆਨ ਦੇਣਾ ਹੋਵੇਗਾ।ਉਨ੍ਹਾਂ ਨੇ ਡਰੋਨ ਰਾਹੀਂ ਹੋ ਰਹੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਵੱਡਾ ਖ਼ਤਰਾ ਕਰਾਰ ਦਿੱਤਾ। ਸ਼ਾਹ ਨੇ ਕਿਹਾ ਕਿ ਭਾਰਤ ਸਰਕਾਰ ਅਗਲੇ ਛੇ ਮਹੀਨਿਆਂ ਵਿੱਚ ਐਂਟੀ-ਡਰੋਨ ਸਿਸਟਮ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰੇਗੀ।ਫੋਰ ਲੇਅਰ ਸੁਰੱਖਿਆ ਗ੍ਰਿਡ ‘ਤੇ ਜ਼ੋਰਅਮਿਤ ਸ਼ਾਹ ਨੇ ਕਿਹਾ ਕਿ BSF, ਫੌਜ, ਆਮ ਨਾਗਰਿਕ ਅਤੇ ਰਾਜ ਸਰਕਾਰ ਮਿਲ ਕੇ “ਫੋਰ ਲੇਅਰ ਸਿਕਿਉਰਟੀ ਗ੍ਰਿਡ” ਤਿਆਰ ਕਰਨਗੇ। ਉਨ੍ਹਾਂ ਕਿਹਾ ਕਿ ਇਸਨੂੰ ਸਿਰਫ਼ ਸੁਰੱਖਿਆ ਮਾਡਲ ਨਹੀਂ, ਸਗੋਂ ਸਾਂਝੀ ਜ਼ਿੰਮੇਵਾਰੀ ਦੇ ਤੌਰ ‘ਤੇ ਦੇਖਿਆ ਜਾਣਾ ਚਾਹੀਦਾ ਹੈ।ਸਰਹੱਦ ਪਾਰ ਖ਼ਤਰਿਆਂ ‘ਤੇ ਰਹੇਗੀ ਨਜ਼ਰਗ੍ਰਹਿ ਮੰਤਰੀ ਨੇ ਕਿਹਾ ਕਿ ਸਰਹੱਦ ਪਾਰ ਤੋਂ ਪੈਦਾ ਹੋਣ ਵਾਲੇ ਖ਼ਤਰਿਆਂ ਦੇ ਨਾਲ-ਨਾਲ ਦੇਸ਼ ਅੰਦਰ ਮੌਜੂਦ ਉਹਨਾਂ ਤੱਤਾਂ ‘ਤੇ ਵੀ ਨਜ਼ਰ ਰੱਖਣੀ ਲੋੜੀਂਦੀ ਹੈ, ਜਿਨ੍ਹਾਂ ਨੂੰ ਦੁਸ਼ਮਣ ਤਾਕਤਾਂ ਵਰਤ ਸਕਦੀਆਂ ਹਨ।ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਬਿਹਾਰ ਦੇ ਸੀਮਾਂਚਲ ਖੇਤਰ ਵਿੱਚ ਇਸੇ ਮਾਮਲੇ ‘ਤੇ ਮੀਟਿੰਗ ਕੀਤੀ ਗਈ ਸੀ ਅਤੇ ਹੁਣ ਕੱਛ ਬਾਰਡਰ, ਤ੍ਰਿਪੁਰਾ ਅਤੇ ਪੱਛਮੀ ਬੰਗਾਲ ਵਿੱਚ ਵੀ ਅਜਿਹੀਆਂ ਸਾਂਝੀਆਂ ਮੀਟਿੰਗਾਂ ਹੋਣਗੀਆਂ।“ਹਮਲੇ ਤੋਂ ਪਹਿਲਾਂ ਹੀ ਰੋਕਣਾ ਟੀਚਾ”ਅਮਿਤ ਸ਼ਾਹ ਨੇ ਕਿਹਾ ਕਿ 2014 ਤੋਂ ਬਾਅਦ ਭਾਰਤ ਦੀ ਸੁਰੱਖਿਆ ਨੀਤੀ ਵਿੱਚ ਵੱਡਾ ਬਦਲਾਅ ਆਇਆ ਹੈ ਅਤੇ ਫੌਜ ਤੇ BSF ਦਾ ਤੇਜ਼ੀ ਨਾਲ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵੀ ਆਤੰਕੀਆਂ ਨੇ ਵੱਡੇ ਹਮਲੇ ਦੀ ਕੋਸ਼ਿਸ਼ ਕੀਤੀ, ਭਾਰਤ ਨੇ ਉਨ੍ਹਾਂ ਨੂੰ ਕਰਾਰਾ ਜਵਾਬ ਦਿੱਤਾ ਹੈ। ਸ਼ਾਹ ਨੇ ਕਿਹਾ ਕਿ ਹਾਲਾਤ ਅਜਿਹੇ ਬਣਾਉਣੇ ਹਨ ਕਿ ਦੁਸ਼ਮਣ ਹਮਲਾ ਕਰਨ ਦੀ ਹਿੰਮਤ ਹੀ ਨਾ ਕਰ ਸਕੇ।