Chhattisgarh : ਪੈਨਸ਼ਨ ਲਈ 90 ਸਾਲਾ ਸੱਸ ਨੂੰ ਮੋਢਿਆਂ ’ਤੇ ਚੁੱਕ ਕੇ ਕਈ ਕਿਲੋਮੀਟਰ ਤੱਕ ਪੈਦਲ ਚੱਲੀ ਨੂੰਹ, ਵੀਡੀਓ ਵਾਇਰਲ

Wait 5 sec.

Chhattisgarh News : ਛੱਤੀਸਗੜ੍ਹ ਦੇ ਸਰਗੁਜਾ ਜ਼ਿਲ੍ਹੇ ਵਿੱਚ ਦਿਲ ਨੂੰ ਝੰਝੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਆਦਿਵਾਸੀ ਮਹਿਲਾ ਆਪਣੀ 90 ਸਾਲਾ ਸੱਸ ਨੂੰ ਪਿੱਠ ’ਤੇ ਚੁੱਕ ਕੇ ਕਰੀਬ 3 ਕਿਲੋਮੀਟਰ ਪੈਦਲ ਤੁਰ ਕੇ ਬੈਂਕ ਪਹੁੰਚੀ ਤਾਂ ਜੋ ਉਹਨਾਂ ਨੂੰ ਮਿਲਣ ਵਾਲੀ 500 ਰੁਪਏ ਮਹੀਨਾਵਾਰ ਪੈਨਸ਼ਨ ਦਿਵਾਈ ਜਾ ਸਕੇ, ਜੋ ਪਿਛਲੇ ਚਾਰ ਮਹੀਨਿਆਂ ਤੋਂ ਰੁਕੀ ਹੋਈ ਸੀ।ਇਹ ਘਟਨਾ ਸ਼ੁੱਕਰਵਾਰ ਨੂੰ ਮੈਨਪਾਟ ਵਿਕਾਸ ਬਲਾਕ ਵਿੱਚ ਵਾਪਰੀ ਅਤੇ ਇੱਕ ਦਿਨ ਬਾਅਦ ਮਹਿਲਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। KYC ਨਾਲ ਜੁੜੀਆਂ ਕਾਰਵਾਈਆਂ ਪੂਰੀਆਂ ਨਾ ਹੋਣ ਕਾਰਨ ਬਜ਼ੁਰਗ ਮਹਿਲਾ ਦੀ ਪੈਨਸ਼ਨ ਰੁਕੀ ਹੋਈ ਸੀ। ਵੀਡੀਓ ਵਿੱਚ 50 ਸਾਲ ਤੋਂ ਵੱਧ ਉਮਰ ਦੀ ਸੁਖਮਨੀਆ ਆਪਣੀ ਬਜ਼ੁਰਗ ਸੱਸ ਨੂੰ ਪਿੱਠ ’ਤੇ ਚੁੱਕ ਕੇ ਸੜਕ ’ਤੇ ਤੁਰਦੀ ਹੋਈ ਨਜ਼ਰ ਆ ਰਹੀ ਹੈ।ਪਹਿਲਾਂ ਘਰ ਆਉਂਦੀ ਸੀ ਪੈਨਸ਼ਨਸੁਖਮਨੀਆ ਨੇ ਵੀਡੀਓ ਬਣਾਉਣ ਵਾਲੇ ਵਿਅਕਤੀ ਨੂੰ ਦੱਸਿਆ ਕਿ ਪਹਿਲਾਂ ਇੱਕ “ਬੈਂਕ ਮਿੱਤਰ” ਹਰ ਮਹੀਨੇ 500 ਰੁਪਏ ਦੀ ਪੈਨਸ਼ਨ ਘਰ ਪਹੁੰਚਾ ਦਿੰਦਾ ਸੀ ਪਰ KYC ਪ੍ਰਕਿਰਿਆ ਪੂਰੀ ਨਾ ਹੋਣ ਕਾਰਨ ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਪੈਨਸ਼ਨ ਨਹੀਂ ਮਿਲ ਰਹੀ ਸੀ।3 ਕਿਲੋਮੀਟਰ ਪੈਦਲ ਤੈਅ ਕੀਤਾ ਸਫਰਜੰਗਲਪਾੜਾ ਪਿੰਡ ਦੀ ਰਹਿਣ ਵਾਲੀ ਸੁਖਮਨੀਆ ਮੈਨਪਾਟ ਕਸਬੇ ਵਿੱਚ ਸਥਿਤ ਸੈਂਟਰਲ ਬੈਂਕ ਆਫ਼ ਇੰਡੀਆ ਦੀ ਸ਼ਾਖਾ ਤੱਕ ਕਰੀਬ 3 ਕਿਲੋਮੀਟਰ ਪੈਦਲ ਤੁਰ ਕੇ ਪਹੁੰਚੀ।ਮੈਨਪਾਟ ਜਨਪਦ ਪੰਚਾਇਤ ਦੀ ਮੁੱਖ ਕਾਰਜਕਾਰੀ ਅਧਿਕਾਰੀ Khushboo Shastri ਨੇ ਦੱਸਿਆ ਕਿ ਪਹਿਲਾਂ ਬੈਂਕ ਮਿੱਤਰ ਹਰ ਮਹੀਨੇ ਮਹਿਲਾ ਦੇ ਘਰ ਪੈਨਸ਼ਨ ਦੀ ਰਕਮ ਪਹੁੰਚਾਉਂਦੇ ਸਨ। ਉਨ੍ਹਾਂ ਕਿਹਾ ਕਿ ਜਨਵਰੀ ਵਿੱਚ ਆਖਰੀ ਵਾਰ ਘਰ ਪੈਨਸ਼ਨ ਪਹੁੰਚਾਈ ਗਈ ਸੀ ਪਰ KYC ਨਾਲ ਸੰਬੰਧਿਤ ਦੇਰੀ ਕਾਰਨ ਪਿਛਲੇ ਚਾਰ ਮਹੀਨਿਆਂ ਤੋਂ ਇਹ ਸੇਵਾ ਬੰਦ ਸੀ।ਚਾਰ ਮਹੀਨਿਆਂ ਦੀ ਪੈਨਸ਼ਨ ਮਿਲੀਸੁਖਮਨੀਆ ਨੇ ਦੱਸਿਆ ਕਿ 22 ਮਈ ਨੂੰ ਉਹ ਬਿਨਾਂ ਕਿਸੇ ਨੂੰ ਦੱਸੇ ਆਪਣੀ ਸੱਸ ਨੂੰ ਪਿੱਠ ’ਤੇ ਚੁੱਕ ਕੇ ਬੈਂਕ ਸ਼ਾਖਾ ਤੱਕ ਲੈ ਗਈ। ਬੈਂਕ ਵਿੱਚ KYC ਕਾਰਵਾਈ ਪੂਰੀ ਹੋਣ ਤੋਂ ਬਾਅਦ ਤੁਰੰਤ ਚਾਰ ਮਹੀਨਿਆਂ ਦੀ ਬਕਾਇਆ ਪੈਨਸ਼ਨ, ਯਾਨੀ 2,000 ਰੁਪਏ ਜਾਰੀ ਕਰ ਦਿੱਤੇ ਗਏ। ਅਧਿਕਾਰੀਆਂ ਮੁਤਾਬਕ ਅਗਲੇ ਮਹੀਨੇ ਤੋਂ ਬਜ਼ੁਰਗ ਮਹਿਲਾ ਨੂੰ ਮੁੜ ਘਰ ’ਤੇ ਹੀ ਪੈਨਸ਼ਨ ਦੀ ਰਕਮ ਮਿਲਣੀ ਸ਼ੁਰੂ ਹੋ ਜਾਵੇਗੀ।