Canada Punjabi Couple Arrested : ਕੈਨੇਡਾ ਦੇ ਹੈਲਿਫੈਕਸ ਸ਼ਹਿਰ ਵਿੱਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਜਨਮ ਤੋਂ ਕੁਝ ਸਮੇਂ ਬਾਅਦ ਨਵਜਾਤ ਬੱਚੇ ਦੀ ਲਾਸ਼ ਜੰਗਲੀ ਇਲਾਕੇ ਵਿੱਚ ਮਿਲਣ ਤੋਂ ਬਾਅਦ ਪੁਲਿਸ ਨੇ ਪੰਜਾਬੀ ਮੂਲ ਦੇ ਜੋੜੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਖੁਲਾਸਾ ਉਦੋਂ ਹੋਇਆ ਜਦੋਂ ਔਰਤ ਜਨਮ ਦੇਣ ਤੋਂ ਬਾਅਦ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚੀ, ਜਿੱਥੇ ਡਾਕਟਰਾਂ ਨੇ ਪਤਾ ਲਗਾਇਆ ਕਿ ਬੱਚਾ ਗਾਇਬ ਸੀਜਾਣਕਾਰੀ ਮੁਤਾਬਕ ਸ਼ੁੱਕਰਵਾਰ ਰਾਤ ਕਰੀਬ 9:40 ਵਜੇ 23 ਸਾਲਾ ਇਕ ਔਰਤ ਨੂੰ ਗੰਭੀਰ ਹਾਲਤ ਵਿੱਚ ਹੈਲਿਫੈਕਸ ਇਲਾਕੇ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਜਾਂਚ ਦੌਰਾਨ ਪਤਾ ਲਗਾਇਆ ਕਿ ਉਸ ਨੇ ਹਾਲ ਹੀ ਵਿੱਚ ਬੱਚੇ ਨੂੰ ਜਨਮ ਦਿੱਤਾ ਸੀ ਪਰ ਬੱਚਾ ਉਸਦੇ ਨਾਲ ਨਹੀਂ ਸੀ। ਔਰਤ ਦੀ ਹਾਲਤ ਕਾਫੀ ਨਾਜੁਕ ਸੀ ਅਤੇ ਉਹ ਬੱਚੇ ਬਾਰੇ ਕੁਝ ਵੀ ਨਹੀਂ ਦੱਸ ਰਹੀ ਸੀ।ਇਸ ਤੋਂ ਬਾਅਦ ਡਾਕਟਰਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਅਤੇ ਵਲੰਟੀਅਰ ਟੀਮਾਂ ਨੇ ਘਰ ਦੇ ਆਲੇ-ਦੁਆਲੇ ਅਤੇ ਜੰਗਲੀ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਐਤਵਾਰ ਦੁਪਹਿਰ ਕਰੀਬ 3:20 ਵਜੇ ਹੈਲਿਫੈਕਸ ਦੇ ਬਾਹਰੀ ਇਲਾਕੇ ਓਲਡ ਕੋਚ ਰੋਡ ਨੇੜੇ ਜੰਗਲ ਵਿੱਚ ਨਵਜਾਤ ਬੱਚੇ ਦੀ ਲਾਸ਼ ਮਿਲੀ।ਇਸ ਮਾਮਲੇ ਵਿੱਚ ਪੁਲਿਸ ਨੇ ਬੱਚੇ ਦੀ ਮਾਂ ਰਮਨਦੀਪ ਕੌਰ (26) ਅਤੇ ਉਸਦੇ ਪਤੀ ਸੁਖਪ੍ਰੀਤ ਸਿੰਘ (23) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਨੁਸਾਰ ਦੋਵੇਂ ਹੈਲਿਫੈਕਸ ਦੇ ਵੈਸਟ ਐਂਡ ਇਲਾਕੇ ਵਿੱਚ ਰਹਿੰਦੇ ਸਨ। ਪੁਲਿਸ ਨੇ ਦੋਵਾਂ ਉੱਤੇ ਬੱਚੇ ਦੀ ਲਾਸ਼ ਨੂੰ ਛੁਪਾਉਣ, ਪੁਲਿਸ ਕਾਰਵਾਈ ਵਿੱਚ ਰੁਕਾਵਟ ਪੈਦਾ ਕਰਨ ਅਤੇ ਮ੍ਰਿਤਕ ਸ਼ਰੀਰ ਦੀ ਬੇਅਦਬੀ ਕਰਨ ਦੇ ਆਰੋਪ ਲਗਾਏ ਹਨ। ਪੁਲਿਸ ਦਾ ਕਹਿਣਾ ਹੈ ਕਿ ਬੱਚੇ ਦੀ ਲਾਸ਼ ਜੰਗਲ ਵਿੱਚ ਸੁੱਟੀ ਗਈ ਸੀ।ਬੱਚੇ ਦੀ ਮੌਤ ਕਿਵੇਂ ਹੋਈ?ਕੈਨੇਡੀਅਨ ਪੁਲਿਸ ਦੇ ਅਨੁਸਾਰ ਨੋਵਾ ਸਕੋਸ਼ੀਆ ਮੈਡੀਕਲ ਐਗਜ਼ਾਮੀਨਰ ਸਰਵਿਸ ਬੱਚੇ ਦਾ ਪੋਸਟਮਾਰਟਮ ਕਰ ਰਹੀ ਹੈ। ਇਸ ਨਾਲ ਮੌਤ ਦਾ ਸਹੀ ਕਾਰਨ ਅਤੇ ਕੀ ਬੱਚਾ ਜਨਮ ਸਮੇਂ ਜ਼ਿੰਦਾ ਸੀ, ਇਹ ਪਤਾ ਲੱਗੇਗਾ। ਪੁਲਿਸ ਮਾਂ ਦੇ ਠੀਕ ਹੋਣ ਦੀ ਉਡੀਕ ਕਰ ਰਹੀ ਹੈ ਤਾਂ ਜੋ ਉਸਦਾ ਬਿਆਨ ਦਰਜ ਕੀਤਾ ਜਾ ਸਕੇ।ਮਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈਪੁਲਿਸ ਦੇ ਅਨੁਸਾਰ ਬੱਚੇ ਦੀ ਮਾਂ ਰਮਨਦੀਪ ਕੌਰ ਦੀ ਹਾਲਤ ਗੰਭੀਰ ਹੈ। ਉਹ ਹਸਪਤਾਲ ਵਿੱਚ ਜ਼ਿੰਦਗੀ ਲਈ ਜੂਝ ਰਹੀ ਹੈ। ਪੁਲਿਸ ਸਪੱਸ਼ਟ ਤੌਰ 'ਤੇ ਕਹਿੰਦੀ ਹੈ ਕਿ ਉਸਦੀ ਹਾਲਤ ਕਿਸੇ ਹਿੰਸਾ ਕਾਰਨ ਨਹੀਂ, ਸਗੋਂ ਜਣੇਪੇ ਦੌਰਾਨ ਡਾਕਟਰੀ ਐਮਰਜੈਂਸੀ ਕਾਰਨ ਵਿਗੜ ਗਈ। ਇਹ ਅਜੇ ਪਤਾ ਨਹੀਂ ਲੱਗ ਸਕਿਆ ਹੈ ਕਿ ਬੱਚਾ ਜ਼ਿੰਦਾ ਪੈਦਾ ਹੋਇਆ ਸੀ ਜਾਂ ਮਰਿਆ ਹੋਇਆ ਸੀ। ਪੋਸਟਮਾਰਟਮ ਰਿਪੋਰਟ ਦੀ ਉਡੀਕ ਹੈ।