Power Prices Drop in Australia: ਆਸਟ੍ਰੇਲੀਆ ਜਾਣ ਦੇ ਸ਼ੌਕੀਨਾਂ ਅਤੇ ਉੱਥੇ ਰਹਿ ਰਹੇ ਪਰਿਵਾਰਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਕਾਰਨ ਭਾਰਤੀਆਂ ਦੇ ਚਿਹਰੇ ਵੀ ਖੁਸ਼ੀ ਨਾਲ ਖਿੜ ਗਏ ਹਨ। ਦੱਸ ਦੇਈਏ ਕਿ ਆਸਟ੍ਰੇਲੀਆ ਦੇ ਊਰਜਾ ਰੈਗੂਲੇਟਰ (AER) ਨੇ ਐਲਾਨ ਕੀਤਾ ਹੈ ਕਿ 1 ਜੁਲਾਈ ਤੋਂ ਜ਼ਿਆਦਾਤਰ ਘਰਾਂ ਅਤੇ ਛੋਟੇ ਕਾਰੋਬਾਰਾਂ ਲਈ ਬਿਜਲੀ ਦੀਆਂ ਕੀਮਤਾਂ ਵਿੱਚ ਕਮੀ ਕੀਤੀ ਜਾਵੇਗੀ। ਇਹ ਫੈਸਲਾ ਊਰਜਾ ਖੇਤਰ ਵਿੱਚ ਲਾਗਤਾਂ ਦੇ ਘਟਣ ਕਾਰਨ ਲਿਆ ਗਿਆ ਹੈ। ਕਿਸ ਰਾਜ ਵਿੱਚ ਕਿੰਨੀ ਮਿਲੇਗੀ ਰਾਹਤ? ਊਰਜਾ ਰੈਗੂਲੇਟਰ ਅਨੁਸਾਰ ਸਾਲ 2026-27 ਲਈ ਨਿਰਧਾਰਤ ਕੀਤੇ ਗਏ ਨਵੇਂ ਰੇਟਾਂ ਅਨੁਸਾਰ...ਨਿਊ ਸਾਊਥ ਵੇਲਜ਼ (NSW): ਇੱਥੇ ਰਿਹਾਇਸ਼ੀ ਬਿਜਲੀ ਦੀਆਂ ਕੀਮਤਾਂ ਵਿੱਚ 3.4 ਫੀਸਦੀ ਤੋਂ 5 ਫੀਸਦੀ ਤੱਕ ਦੀ ਕਟੌਤੀ ਕੀਤੀ ਜਾਵੇਗੀ।ਕੁਈਨਜ਼ਲੈਂਡ : ਦੱਖਣ-ਪੂਰਬੀ ਕੁਈਨਜ਼ਲੈਂਡ ਵਿੱਚ ਸਭ ਤੋਂ ਵੱਧ 7.2 ਫੀਸਦੀ ਦੀ ਕਮੀ ਦੇਖਣ ਨੂੰ ਮਿਲੇਗੀ।ਸਾਊਥ ਅਸਟ੍ਰੇਲੀਆ : ਹਾਲਾਂਕਿ ਇੱਥੇ ਕੀਮਤਾਂ ਵਿੱਚ 1.4 ਫੀਸਦੀ ਦਾ ਮਾਮੂਲੀ ਵਾਧਾ ਹੋ ਸਕਦਾ ਹੈ।ਛੋਟੇ ਕਾਰੋਬਾਰ: ਤਿੰਨੋਂ ਖੇਤਰਾਂ ਵਿੱਚ ਛੋਟੇ ਕਾਰੋਬਾਰੀਆਂ ਦੇ ਬਿੱਲਾਂ ਵਿੱਚ ਵੀ ਕਮੀ ਆਉਣ ਦੀ ਉਮੀਦ ਹੈ।ਇਸ ਕਾਰਨ ਘਟੀਆਂ ਕੀਮਤਾਂਜਾਣਕਾਰੀ ਮੁਤਾਬਕ ਜਲਵਾਯੂ ਤਬਦੀਲੀ ਅਤੇ ਊਰਜਾ ਮੰਤਰੀ ਕ੍ਰਿਸ ਬੋਵੇਨ ਅਨੁਸਾਰ ਅਸਟ੍ਰੇਲੀਆ ਦੇ ਮੁੱਖ ਬਿਜਲੀ ਗਰਿੱਡਾਂ ਵਿੱਚ ਨਵਿਆਉਣਯੋਗ ਊਰਜਾ ਦੀ ਪੈਦਾਵਾਰ 2025 ਦੇ ਅੰਤ ਤੱਕ 50 ਫੀਸਦੀ ਦੇ ਅੰਕੜੇ ਨੂੰ ਪਾਰ ਕਰ ਗਈ ਸੀ। ਸੂਰਜੀ ਊਰਜਾ, ਪੌਣ ਚੱਕੀਆਂ ਅਤੇ ਬੈਟਰੀਆਂ ਦੀ ਵਧੇਰੇ ਵਰਤੋਂ ਕਾਰਨ ਕੋਲੇ 'ਤੇ ਨਿਰਭਰਤਾ ਘਟੀ ਹੈ, ਜਿਸ ਨਾਲ ਬਿਜਲੀ ਦੀਆਂ ਥੋਕ ਕੀਮਤਾਂ ਵਿੱਚ ਗਿਰਾਵਟ ਆਈ ਹੈ। AER ਦੀ ਚੇਅਰ ਕਲੇਅਰ ਸੇਵੇਜ ਨੇ ਕਿਹਾ ਕਿ ਮੱਧ ਪੂਰਬ ਵਿੱਚ ਚੱਲ ਰਹੇ ਸੰਘਰਸ਼ ਦੇ ਬਾਵਜੂਦ ਕੀਮਤਾਂ ਵਿੱਚ ਇਹ ਕਮੀ ਦਰਜ ਕੀਤੀ ਗਈ ਹੈ।ਹੁਣ 3 ਘੰਟੇ ਮਿਲੇਗੀ ਮੁਫ਼ਤ ਬਿਜਲੀ! ਖਾਸ ਗੱਲ ਇਹ ਹੈ ਕਿ ਇਸ ਫੈਸਲੇ ਤੋਂ ਬਾਅਦ ਹੁਣ ਰੈਗੂਲੇਟਰ ਨੇ ਇੱਕ ਨਵਾਂ ਅਤੇ ਦਿਲਚਸਪ 'ਸੋਲਰ ਸ਼ੇਅਰਰ ਆਫ਼ਰ'ਵੀ ਪੇਸ਼ ਕੀਤਾ ਹੈ। ਇਸ ਤਹਿਤ ਜਿਨ੍ਹਾਂ ਗਾਹਕਾਂ ਦੇ ਘਰਾਂ ਵਿੱਚ 'ਸਮਾਰਟ ਮੀਟਰ' ਲੱਗੇ ਹੋਏ ਹਨ, ਉਹ ਦੁਪਹਿਰ ਦੇ ਸਮੇਂ ਤਿੰਨ ਘੰਟੇ ਮੁਫ਼ਤ ਬਿਜਲੀ ਦੀ ਵਰਤੋਂ ਕਰ ਸਕਣਗੇ। ਦਰਅਸਲ, ਦੁਪਹਿਰ ਵੇਲੇ ਸੂਰਜ ਦੀ ਭਰਪੂਰ ਰੌਸ਼ਨੀ ਤੋਂ ਪੈਦਾ ਹੋਣ ਵਾਲੀ ਸੂਰਜੀ ਊਰਜਾ ਦੀ ਵੱਧ ਤੋਂ ਵੱਧ ਵਰਤੋਂ ਕਰਨਾ ਹੈ। ਜਿਸ ਨਾਲ ਬਿਜਲੀ ਦੀ ਵੀ ਬੱਚਤ ਹੋਏਗੀ।