Twisha Sharma Death Case : ਟਵਿਸ਼ਾ ਸ਼ਰਮਾ ਮੌਤ ਮਾਮਲੇ ਵਿੱਚ CBI ਨੇ ਵੱਡੀ ਕਾਰਵਾਈ ਕਰਦਿਆਂ ਟਵਿਸ਼ਾ ਦੀ ਸੱਸ ਅਤੇ ਮੱਧ ਪ੍ਰਦੇਸ਼ ਹਾਈ ਕੋਰਟ ਦੀ ਰਿਟਾਇਰਡ ਜੱਜ ਗਿਰੀਬਾਲਾ ਸਿੰਘ (Giribala Singh ) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਾਰਵਾਈ ਹਾਈ ਕੋਰਟ ਵੱਲੋਂ ਅਗਾਊਂ ਜ਼ਮਾਨਤ ਰੱਦ ਕੀਤੇ ਜਾਣ ਤੋਂ ਬਾਅਦ ਕੀਤੀ ਗਈ। ਇਸ ਤੋਂ ਬਾਅਦ CBI ਦੀ ਟੀਮ ਭੋਪਾਲ ਸਥਿਤ ਉਨ੍ਹਾਂ ਦੇ ਘਰ ਪਹੁੰਚੀ ਅਤੇ ਉਨ੍ਹਾਂ ਨੂੰ ਆਪਣੇ ਨਾਲ ਲੈ ਗਈ। ਹੁਣ ਉਨ੍ਹਾਂ ਨੂੰ ਮੈਡੀਕਲ ਜਾਂਚ ਲਈ ਭੋਪਾਲ ਏਮਜ਼ ਲਿਜਾਇਆ ਗਿਆ ਹੈ। CBI ਨੇ ਗਿਰੀਬਾਲਾ ਸਿੰਘ ਤੋਂ ਲਗਭਗ 6-7 ਘੰਟੇ ਪੁੱਛਗਿੱਛ ਕੀਤੀ। ਜਾਂਚ ਏਜੰਸੀ ਨੇ ਉਨ੍ਹਾਂ ਨੂੰ ਸਬੂਤ ਨਸ਼ਟ ਕਰਨ ਅਤੇ ਛੁਪਾਉਣ ਦੇ ਆਰੋਪ ਤਹਿਤ ਹਿਰਾਸਤ ਵਿੱਚ ਲਿਆ। ਪੁੱਛਗਿੱਛ ਦੌਰਾਨ ਦੋ ਚਸ਼ਮਦੀਦ ਗਵਾਹਾਂ ਨਾਲ ਵੀ ਸਵਾਲ-ਜਵਾਬ ਕੀਤੇ ਗਏ। ਜਾਣਕਾਰੀ ਮੁਤਾਬਕ ਮੈਡੀਕਲ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਅੱਜ ਹੀ ਭੋਪਾਲ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਲੋੜ ਪੈਣ ‘ਤੇ ਉਨ੍ਹਾਂ ਨੂੰ ਜ਼ਿਲ੍ਹਾ ਜੱਜ ਦੇ ਨਿਵਾਸ ‘ਤੇ ਵੀ ਪੇਸ਼ ਕੀਤਾ ਜਾ ਸਕਦਾ ਹੈ।ਇਸ ਤੋਂ ਪਹਿਲਾਂ CBI ਨੇ ਕਟਾਰਾ ਹਿਲਜ਼ ਸਥਿਤ ਘਰ ਵਿੱਚ Twisha Sharma ਦੇ ਆਖ਼ਰੀ ਪਲਾਂ ਨੂੰ ਦੁਬਾਰਾ ਸਮਝਣ ਲਈ ‘ਟਨਲ ਵਿਊ’ ਜਾਂਚ ਪੱਧਤੀ ਦੀ ਵਰਤੋਂ ਕੀਤੀ। ਏਜੰਸੀ ਘਰ ਦਾ ਪੂਰਾ ਵਰਚੁਅਲ ਰੀ-ਕੰਸਟਰਕਸ਼ਨ ਕਰ ਰਹੀ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਟਵਿਸ਼ਾ ਦੇ ਆਖ਼ਰੀ ਸਮੇਂ ਦੌਰਾਨ ਘਰ ਵਿੱਚ ਕੌਣ ਆਇਆ ਅਤੇ ਕੌਣ ਗਿਆ। ਇਸ ਲਈ CCTV ਫੁਟੇਜ, ਮੋਬਾਈਲ ਡਾਟਾ, ਕਾਲ ਡੀਟੇਲ ਅਤੇ ਇੰਟਰਨੈੱਟ ਰਿਕਾਰਡ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।ਦੱਸਣਯੋਗ ਹੈ ਕਿ Madhya Pradesh High Court ਨੇ ਪਹਿਲਾਂ ਹੀ ਗਿਰੀਬਾਲਾ ਸਿੰਘ ਦੀ ਅਗਾਊਂ ਜ਼ਮਾਨਤ ਰੱਦ ਕਰ ਦਿੱਤੀ ਸੀ। ਅਦਾਲਤ ਨੇ ਕਿਹਾ ਸੀ ਕਿ ਹੇਠਲੀ ਅਦਾਲਤ ਨੇ ਜ਼ਮਾਨਤ ਦਿੰਦਿਆਂ ਕੇਸ ਡਾਇਰੀ ਅਤੇ ਗਵਾਹਾਂ ਦੇ ਬਿਆਨਾਂ ਨਾਲ ਜੁੜੇ ਮਹੱਤਵਪੂਰਨ ਤੱਥਾਂ ‘ਤੇ ਠੀਕ ਤਰ੍ਹਾਂ ਵਿਚਾਰ ਨਹੀਂ ਕੀਤਾ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।