Lockdown: ਅਚਾਨਕ ਲਾਕਡਾਊਨ ਦਾ ਹੋਇਆ ਐਲਾਨ! ਪਿੰਡਾਂ ਦੇ ਸਪੀਕਰਾਂ 'ਚ ਹੋਈ ਅਨਾਊਂਸਮੈਂਟ, ਜਾਣੋ ਲੋਕਾਂ ਨੂੰ ਘਰਾਂ ਦੇ ਅੰਦਰ ਕਿਉਂ ਰਹਿਣ ਦੇ ਦਿੱਤੇ ਗਏ ਨਿਰਦੇਸ਼...

Wait 5 sec.

Lockdown: ਲੋਕਾਂ ਵਿਚਾਲੇ ਉਸ ਸਮੇਂ ਹਾਹਾਕਾਰ ਮੱਚ ਗਿਆ ਜਦੋਂ ਅਚਾਨਕ ਲਾਕਡਾਊਨ ਦਾ ਐਲਾਨ ਕੀਤਾ ਗਿਆ। ਦਰਅਸਲ, ਹਰਿਆਣਾ ਦੇ ਪੰਚਕੂਲਾ ਸਥਿਤ ਰਾਮਗੜ੍ਹ ਦੀ ਟਰਮੀਨਲ ਬੈਲਿਸਟਿਕਸ ਰਿਸਰਚ ਲੈਬਾਰਟਰੀ (TBRL) ਰੇਂਜ 'ਚ ਬੀਤੇ ਦਿਨੀਂ (31 ਮਈ) ਨੂੰ ਇਕ ਵੱਡਾ ਹਾਈ ਕੈਲੀਬਰ ਬੰਬ ਟ੍ਰਾਇਲ ਕੀਤਾ ਗਿਆ। ਇਸ ਮਹੱਤਵਪੂਰਨ ਸੈਨਿਕ ਪ੍ਰੀਖਣ ਦੇ ਮੱਦੇਨਜ਼ਰ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਸਥਾਨਕ ਪ੍ਰਸ਼ਾਸਨ ਨੇ ਨੇੜਲੇ ਪਿੰਡਾਂ ਲਈ ਸਖ਼ਤ ਐਡਵਾਈਜ਼ਰੀ ਜਾਰੀ ਕੀਤੀ। ਜਿਸਨੂੰ ਲੈ ਕੇ ਲੋਕਾਂ ਵਿਚਾਲੇ ਚਿੰਤਾ ਦਾ ਮਾਹੌਲ ਬਣ ਗਿਆ।ਜਾਣੋ ਕੀ ਹੈ TBRL? ਦੱਸਣਯੋਗ ਹੈ ਕਿ 1968 'ਚ ਸਥਾਪਿਤ ਹੋਈ TBRL ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਦੀ ਇਕ ਅਹਿਮ ਪ੍ਰਯੋਗਸ਼ਾਲਾ ਹੈ। ਇਹ ਕਰੀਬ 5 ਹਜ਼ਾਰ ਏਕੜ 'ਚ ਫੈਲੀ ਹੋਈ ਹੈ ਅਤੇ ਇੱਥੇ ਆਧੁਨਿਕ ਹਥਿਆਰਾਂ, ਮਿਜ਼ਾਈਲਾਂ (ਜਿਵੇਂ ਪ੍ਰਿਥਵੀ, ਆਕਾਸ਼ ਅਤੇ ਤ੍ਰਿਸ਼ੂਲ) ਅਤੇ ਵਿਸਫੋਟਕ ਤਕਨੀਕਾਂ 'ਤੇ ਖੋਜ ਅਤੇ ਪ੍ਰੀਖਣ ਕੀਤੇ ਜਾਂਦੇ ਹਨ।ਜਾਣੋ ਕਿੰਨੇ ਤੋਂ ਕਿੰਨੇ ਵਜੇ ਤੱਕ ਲੱਗਿਆ ਲਾਕਡਾਊਨ ਜਾਣਕਾਰੀ ਲਈ ਦੱਸ ਦੇਈਏ ਕਿ ਇਹ ਟ੍ਰਾਇਲ ਬੀਤੇ ਦਿਨੀਂ ਸਵੇਰੇ 10:30 ਵਜੇ ਤੋਂ ਦੁਪਹਿਰ 12:30 ਵਜੇ ਦੇ ਵਿਚਕਾਰ ਚਲਾਇਆ ਗਿਆ। ਯਾਨੀ 2 ਘੰਟੇ ਦਾ ਲਾਕਡਾਊਨ ਲੱਗਿਆ। ਇਸ ਪੂਰੇ ਆਪ੍ਰੇਸ਼ਨ ਦੀ ਨਿਗਰਾਨੀ ਭਾਰਤੀ ਹਵਾਈ ਸੈਨਾ (Air Force HQ) ਦੇ ਉੱਚ ਅਧਿਕਾਰੀ ਅਤੇ ਵਿਗਿਆਨੀਆਂ ਦੀ ਸਿੱਧੀ ਦੇਖਰੇਖ ਹੇਠ ਕੀਤੀ। TBRL ਵੱਲੋਂ ਪੰਚਕੂਲਾ ਦੇ ਡਿਪਟੀ ਕਮਿਸ਼ਨਰ (DC) ਨੂੰ ਭੇਜੀ ਗਈ ਜਾਣਕਾਰੀ ਅਨੁਸਾਰ, ਇਹ ਬੰਬ ਟ੍ਰਾਇਲ ਬਹੁਤ ਸ਼ਕਤੀਸ਼ਾਲੀ ਸੀ। ਧਮਾਕੇ ਤੋਂ ਬਾਅਦ ਬੰਬ ਦੇ ਛਰਰੇ ਅਸਮਾਨ 'ਚ ਕਰੀਬ ਡੇਢ ਕਿਲੋਮੀਟਰ ਦੀ ਉਚਾਈ ਤੱਕ ਪਹੁੰਚੇ ਅਤੇ ਜ਼ਮੀਨ 'ਤੇ ਧਮਾਕੇ ਵਾਲੀ ਥਾਂ ਤੋਂ ਚਾਰੋਂ ਪਾਸੇ 2 ਕਿਲੋਮੀਟਰ ਦੇ ਦਾਇਰੇ ਵਿੱਚ ਫੈਲੇ।ਸਪੀਕਰਾਂ ਰਾਹੀਂ ਕੀਤੀ ਗਈ ਅਨਾਊਂਟਮੈਂਟਇਸਦੇ ਨਾਲ ਹੀ ਛਰਰਿਆਂ ਦੇ ਸਿੱਧੇ ਖ਼ਤਰੇ ਨੂੰ ਦੇਖਦੇ ਹੋਏ 2 ਕਿਲੋਮੀਟਰ ਦੇ ਦਾਇਰੇ 'ਚ ਆਉਣ ਵਾਲੇ 2 ਮੁੱਖ ਪਿੰਡਾਂ, ਭਾਨੂ ਅਤੇ ਬਿੱਲਾ ਨੂੰ 'ਸਪਲਿੰਟਰ ਡੇਂਜਰ ਜ਼ੋਨ' ਐਲਾਨਿਆ ਗਿਆ। ਇਸ ਤੋਂ ਇਲਾਵਾ ਰਾਮਗੜ੍ਹ, ਅਸਰੇਵਾਲੀ, ਨਾਗਲ, ਮੋਗੀਨੰਦ, ਕਿਸ਼ਨਗੜ੍ਹ, ਟੀ.ਐਮ.ਵੀ. ਕਾਲੋਨੀ ਅਤੇ ਨੇੜਲੇ ਆਈ.ਟੀ.ਬੀ.ਪੀ. (ITBP) ਕੈਂਪ ਨੂੰ ਵੀ ਸੁਚੇਤ ਰਹਿਣ ਲਈ ਚਿੱਠੀ ਭੇਜੀ ਗਈ ਹੈ। ਪ੍ਰਸ਼ਾਸਨ ਨੇ ਲੋਕਾਂ ਦੀ ਸੁਰੱਖਿਆ ਲਈ ਪਿੰਡਾਂ ਦੇ ਗੁਰਦੁਆਰਿਆਂ ਅਤੇ ਮੰਦਰਾਂ ਰਾਹੀਂ ਅਨਾਊਂਸਮੈਂਟ ਕਰਵਾਈ ਤਾਂ ਜੋ ਲੋਕ ਇਨ੍ਹਾਂ ਦੋ ਘੰਟਿਆਂ ਦੌਰਾਨ ਆਪਣੇ ਘਰਾਂ ਦੇ ਅੰਦਰ ਹੀ ਰਹਿਣ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।