ਵੱਡੀ ਖ਼ਬਰ! ਟੈੱਕ ਮਹਿੰਦਰਾ ਦੇ ਏਸ਼ੀਆ ਹੈੱਡ ਦੀ ਗੋਲੀ ਮਾਰ ਕੇ ਹੱਤਿਆ, ਮੱਚੀ ਸਨਸਨੀ; ਜਾਣੋ

Wait 5 sec.

Haryana News: ਹਰਿਆਣਾ ਦੇ ਫਰੀਦਾਬਾਦ ਵਿੱਚ ਟੇਕ ਮਹਿੰਦਰਾ ਕੰਪਨੀ ਦੇ ਏਸ਼ੀਆ ਹੈੱਡ ਪਰਮਜੀਤ ਧਨਖੜ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸੈਕਟਰ-21C 'ਚ ਗੁਆਂਢੀ ਮੋਨੂ ਸ਼ਰਮਾ ਨੇ ਆਪਣੀ ਲਾਇਸੈਂਸੀ ਪਿਸਤੌਲ ਨਾਲ ਉਨ੍ਹਾਂ 'ਤੇ ਕਰੀਬ 15 ਰਾਊਂਡ ਫਾਇਰਿੰਗ ਕੀਤੀ। ਪਰਮਜੀਤ ਨੂੰ 9 ਗੋਲੀਆਂ ਲੱਗੀਆਂ, ਜਿਸ ਨਾਲ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।ਪੁਲਿਸ ਦੀ ਜਾਂਚ ਮੁਤਾਬਕ, ਮੋਨੂ ਦਾ ਬੇਟਾ ਪਾਰਕਿੰਗ 'ਚ ਆਪਣੇ ਕੁੱਤੇ ਨੂੰ ਪੌਟੀ ਕਰਵਾਉਂਦਾ ਸੀ। ਪਰਮਜੀਤ ਦਾ ਪਰਿਵਾਰ ਇਸ ਦਾ ਵਿਰੋਧ ਕਰ ਰਿਹਾ ਸੀ। ਸ਼ੁੱਕਰਵਾਰ ਰਾਤ ਨੂੰ ਵੀ ਪਰਮਜੀਤ ਦੀ ਮੋਨੂ ਨਾਲ ਪਾਰਕਿੰਗ ਵਿੱਚ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਬਹਿਸ ਹੋਈ ਸੀ। ਇਸ ਤੋਂ ਬਾਅਦ ਮੋਨੂ ਨੇ ਗੋਲੀਆਂ ਚਲਾ ਦਿੱਤੀਆਂ। ਵਾਰਦਾਤ ਤੋਂ ਬਾਅਦ ਪਰਮਜੀਤ ਦੇ ਬੇਟੇ ਸ਼ੌਰਿਆ ਨੇ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ਨੂੰ ਸੀਲ ਕਰ ਦਿੱਤਾ ਹੈ। ਪਰਮਜੀਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰਖਵਾਇਆ ਗਿਆ ਹੈ। ਸੂਰਜਕੁੰਡ ਥਾਣਾ ਪੁਲਿਸ ਦਾ ਕਹਿਣਾ ਹੈ ਕਿ ਪਰਮਜੀਤ ਸਿੰਘ ਸਿੰਗਾਪੁਰ ਰਹਿੰਦੇ ਸਨ। ਉਹ 2 ਦਿਨ ਪਹਿਲਾਂ ਹੀ ਆਪਣੇ ਭਤੀਜੇ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਪਰਤੇ ਸਨ। ਭਤੀਜੇ ਦਾ ਵਿਆਹ 24 ਨਵੰਬਰ ਨੂੰ ਹੈ।