Iran US War Update : ਈਰਾਨ ਜੰਗ ਦੇ ਦਰਮਿਆਨ ਹੋਰਮੁਜ਼ ਸਟ੍ਰੇਟ ਵਿੱਚ ਇੱਕ ਹੋਰ ਗੁਜਰਾਤੀ ਕਾਰਗੋ ਜਹਾਜ਼ ਡੁੱਬ ਗਿਆ। ‘ਹਾਜੀ ਅਲੀ’ ਨਾਮਕ ਜਹਾਜ਼ 13 ਮਈ ਦੀ ਸਵੇਰ ਓਮਾਨ ਦੇ ਸਮੁੰਦਰੀ ਖੇਤਰ ਵਿਚੋਂ ਲੰਘ ਰਿਹਾ ਸੀ, ਜਦੋਂ ਜਦੋਂ ਇਸਨੂੰ ਡਰੋਨ ਜਾਂ ਮਿਜ਼ਾਈਲ ਵਰਗੇ ਹਥਿਆਰ ਨਾਲ ਟੱਕਰ ਮਾਰ ਦਿੱਤੀ ਗਈ।ਹਾਦਸੇ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ, ਪਰ ਓਮਾਨ ਤੱਟ ਰੱਖਿਅਕ ਨੇ ਸਾਰੇ 14 ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ। ਗੁਜਰਾਤ ਦੇ ਦੁਆਰਕਾ ਦੇ ਰਹਿਣ ਵਾਲੇ ਅਤੇ ਜਹਾਜ਼ ਮਾਲਕ ਸੁਲਤਾਨ ਅਹਿਮਦ ਅੰਸਾਰ ਨੇ ਦੱਸਿਆ ਕਿ MSV ਹਾਜੀ ਅਲੀ ਜਹਾਜ਼ ਬੇਰਬੇਰਾ ਪੋਰਟ ਤੋਂ ਸ਼ਾਰਜਾਹ ਜਾ ਰਿਹਾ ਸੀ। ਸਵੇਰੇ ਕਰੀਬ 3:30 ਵਜੇ ਓਮਾਨ ਦੇ ਸਮੁੰਦਰੀ ਤਟ ਨੇੜੇ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ।ਕਰੂ ਮੈਂਬਰਾਂ ਮੁਤਾਬਕ ਜਹਾਜ਼ ਨਾਲ ਕਿਸੇ ਧਮਾਕੇਖੇਜ਼ ਚੀਜ਼ ਦੇ ਟਕਰਾਉਣ ਵਰਗੀ ਆਵਾਜ਼ ਸੁਣਾਈ ਦਿੱਤੀ ਸੀ। ਇਸ ਤੋਂ ਬਾਅਦ ਜਹਾਜ਼ ਵਿੱਚ ਅੱਗ ਲੱਗ ਗਈ। ਹਾਲਾਤ ਵਿਗੜਦੇ ਦੇਖ ਸਾਰੇ 14 ਕਰੂ ਮੈਂਬਰ ਲਾਈਫਬੋਟਾਂ ਦੀ ਵਰਤੋਂ ਕਰਕੇ ਜਹਾਜ਼ ਤੋਂ ਬਾਹਰ ਨਿਕਲ ਗਏ।