Big News: ਵੱਡੀ ਖਬਰ, ਕੈਬਨਿਟ ਦੇ 9 ਮੰਤਰੀਆਂ 'ਚ ਵਿਭਾਗਾਂ ਦੀ ਵੰਡ, CM ਵਿਜੇ ਨੇ ਇਨ੍ਹਾਂ ਮੰਤਰੀਆਂ 'ਚ ਵੰਡੇ ਵਿਭਾਗ; ਆਪਣੇ ਕੋਲ ਰੱਖਿਆ ਇਹ ਮੰਤਰਾਲਾ...

Wait 5 sec.

Big News: ਸਿਆਸੀ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਸ਼ਨੀਵਾਰ ਨੂੰ ਕੈਬਨਿਟ ਦੇ 9 ਮੰਤਰੀਆਂ ਵਿੱਚ ਵਿਭਾਗਾਂ ਦੀ ਵੰਡ ਕੀਤੀ ਗਈ ਹੈ। ਦਰਅਸਲ, ਤਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਵੱਲੋਂ ਮੰਤਰੀਆਂ ਵਿਚਾਲੇ ਵਿਭਾਗਾਂ ਦੀ ਵੰਡ ਕੀਤੀ ਗਈ। ਮੁੱਖ ਮੰਤਰੀ ਦੀ ਕੁਰਸੀ ਸੰਭਾਲਣ ਤੋਂ ਬਾਅਦ ਸੱਤਵੇਂ ਦਿਨ ਕੀਤੀ ਇਸ ਵੰਡ ਵਿੱਚ ਵਿਜੇ ਨੇ ਸੂਬੇ ਦੇ ਕਈ ਅਹਿਮ ਅਤੇ ਪ੍ਰਸ਼ਾਸਨਿਕ ਵਿਭਾਗ ਆਪਣੇ ਕੋਲ ਹੀ ਰੱਖੇ ਹਨ।ਮੁੱਖ ਮੰਤਰੀ ਦੇ ਅਧੀਨ ਵਿਭਾਗ ਜਾਣਕਾਰੀ ਲਈ ਦੱਸ ਦੇਈਏ ਕਿ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਖੁਦ ਗ੍ਰਹਿ ਅਤੇ ਪੁਲਿਸ ਵਿਭਾਗ ਦੀ ਅਗਵਾਈ ਕਰਨਗੇ। ਇਸ ਤੋਂ ਇਲਾਵਾ, ਜਨਰਲ ਐਡਮਿਨਿਸਟ੍ਰੇਸ਼ਨ, ਭਾਰਤੀ ਪ੍ਰਸ਼ਾਸਨਿਕ ਸੇਵਾ (IAS), ਭਾਰਤੀ ਪੁਲਿਸ ਸੇਵਾ (IPS), ਅਤੇ ਭਾਰਤੀ ਜੰਗਲਾਤ ਸੇਵਾ (IFS) ਵਰਗੇ ਅਹਿਮ ਪ੍ਰਸ਼ਾਸਨਿਕ ਵਿਭਾਗ ਵੀ ਉਨ੍ਹਾਂ ਕੋਲ ਰਹਿਣਗੇ। ਉਹ ਵਿਸ਼ੇਸ਼ ਪ੍ਰੋਗਰਾਮ ਲਾਗੂਕਰਨ, ਮਹਿਲਾ ਤੇ ਬਾਲ ਭਲਾਈ, ਬਜ਼ੁਰਗਾਂ ਅਤੇ ਦਿਵਿਆਂਗ ਵਿਅਕਤੀਆਂ ਦੀ ਭਲਾਈ, ਨਗਰ ਨਿਗਮ ਪ੍ਰਸ਼ਾਸਨ ਅਤੇ ਜਲ ਸਪਲਾਈ ਵਰਗੇ ਲੋਕ ਸੇਵਾ ਨਾਲ ਜੁੜੇ ਵਿਭਾਗਾਂ ਦੀ ਦੇਖਭਾਲ ਵੀ ਕਰਨਗੇ।ਜਾਣੋ ਕਿਹੜੇ ਮੰਤਰੀਆਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ ?ਕੈਬਨਿਟ ਦੇ ਹੋਰ ਪ੍ਰਮੁੱਖ ਮੰਤਰੀਆਂ ਵਿੱਚ ਐਨ. ਆਨੰਦ ਨੂੰ ਪੇਂਡੂ ਵਿਕਾਸ ਅਤੇ ਜਲ ਸਰੋਤ ਮੰਤਰੀ ਬਣਾਇਆ ਗਿਆ ਹੈ। ਉਨ੍ਹਾਂ ਦੇ ਅਧੀਨ ਪੰਚਾਇਤ, ਗਰੀਬੀ ਹਟਾਓ ਅਤੇ ਸਿੰਚਾਈ ਨਾਲ ਜੁੜੇ ਅਹਿਮ ਪ੍ਰੋਜੈਕਟ ਹੋਣਗੇ। ਦੂਜੇ ਪਾਸੇ, ਆਧਵ ਅਰਜੁਨ ਨੂੰ ਲੋਕ ਨਿਰਮਾਣ ਵਿਭਾਗ (PWD) ਦੇ ਨਾਲ-ਨਾਲ ਖੇਡ ਵਿਕਾਸ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।ਦੱਸਣਯੋਗ ਹੈ ਕਿ ਟੀਵੀਕੇ (TVK) ਮੁਖੀ ਥਲਪਤੀ ਵਿਜੇ ਨੇ 10 ਮਈ ਨੂੰ ਚੇਨਈ ਦੇ ਨਹਿਰੂ ਸਟੇਡੀਅਮ ਵਿੱਚ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਵਿਭਾਗਾਂ ਦੀ ਵੰਡ ਦੀ ਪ੍ਰਕਿਰਿਆ ਰਾਜਪਾਲ ਰਾਜੇਂਦਰ ਵਿਸ਼ਵਨਾਥ ਆਰਲੇਕਰ ਦੇ ਕੇਰਲ ਤੋਂ ਵਾਪਸ ਆਉਣ ਤੋਂ ਬਾਅਦ ਮੁਕੰਮਲ ਹੋਈ, ਜਿਸ ਲਈ ਮੁੱਖ ਮੰਤਰੀ ਦੇ ਨਿੱਜੀ ਸਕੱਤਰ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ ਸੀ। ਕੈਬਨਿਟ ਦੇ ਹੋਰ ਪ੍ਰਮੁੱਖ ਮੰਤਰੀ ਕੈਬਨਿਟ ਦੇ ਹੋਰ ਮੈਂਬਰਾਂ ਨੂੰ ਦਿੱਤੇ ਗਏ ਵਿਭਾਗਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ...•ਐਨ. ਆਨੰਦ: ਇਨ੍ਹਾਂ ਨੂੰ ਪੇਂਡੂ ਵਿਕਾਸ ਅਤੇ ਜਲ ਸਰੋਤ ਮੰਤਰੀ ਨਿਯੁਕਤ ਕੀਤਾ ਗਿਆ ਹੈ।•ਆਧਵ ਅਰਜੁਨ: ਇਨ੍ਹਾਂ ਨੂੰ ਲੋਕ ਨਿਰਮਾਣ (PWD) ਅਤੇ ਖੇਡ ਵਿਕਾਸ ਦੀ ਜ਼ਿੰਮੇਵਾਰੀ ਮਿਲੀ ਹੈ।•ਡਾ. ਕੇ.ਜੀ. ਅਰੁਣਰਾਜ: ਇਹ ਸਿਹਤ, ਮੈਡੀਕਲ ਸਿੱਖਿਆ ਅਤੇ ਪਰਿਵਾਰ ਭਲਾਈ ਮੰਤਰੀ ਵਜੋਂ ਸੇਵਾ ਨਿਭਾਉਣਗੇ।•ਕੇ.ਏ. ਸੇਨਗੋਟਾਈਅਨ: ਇਨ੍ਹਾਂ ਨੂੰ ਸੂਬੇ ਦਾ ਵਿੱਤ ਮੰਤਰੀ ਬਣਾਇਆ ਗਿਆ ਹੈ।•ਆਰ. ਨਿਰਮਲ ਕੁਮਾਰ: ਇਨ੍ਹਾਂ ਕੋਲ ਊਰਜਾ ਸਰੋਤ ਅਤੇ ਕਾਨੂੰਨ ਵਿਭਾਗ ਦੀ ਕਮਾਨ ਰਹੇਗੀ।