Cabinet Expansion: ਵਿਭਾਗਾਂ 'ਚ ਵੱਡਾ ਫੇਰਬਦਲ, CM ਵਿਜੇ ਨੇ ਨਵੇਂ ਮੰਤਰੀਆਂ 'ਚ ਸੌਪੇਂ ਵਿਭਾਗ; ਕੈਬਨਿਟ ਵਿਸਥਾਰ...

Wait 5 sec.

Cabinet Expansion: ਤਾਮਿਲਨਾਡੂ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਨੇ 23 ਨਵੇਂ ਚੁਣੇ ਗਏ ਵਿਧਾਇਕਾਂ ਨੂੰ ਰਾਜ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਹੈ। ਨਵੇਂ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਸਵੇਰੇ 10 ਵਜੇ ਗਿੰਡੀ ਸਥਿਤ ਰਾਜਪਾਲ ਨਿਵਾਸ ਵਿਖੇ ਹੋਇਆ। ਜਾਣਕਾਰੀ ਲਈ ਦੱਸ ਦੇਈਏ ਕਿ ਇਨ੍ਹਾਂ ਵਿੱਚ ਕਾਂਗਰਸ ਦੇ ਮੰਤਰੀ ਵੀ ਸ਼ਾਮਲ ਹਨ। ਵਿਜੇ ਨੇ ਕੁਝ ਵਿਭਾਗਾਂ ਵਿੱਚ ਫੇਰਬਦਲ ਵੀ ਕੀਤਾ। ਇਸ ਦੇ ਤਹਿਤ ਮੁੱਖ ਮੰਤਰੀ ਵਿਜੇ ਨੇ ਗਰੀਬੀ ਹਟਾਓ ਵਿਭਾਗ ਆਪਣੇ ਕੋਲ ਰੱਖਿਆ, ਜਦੋਂ ਕਿ ਮਹਿਲਾ ਭਲਾਈ ਵਿਭਾਗ ਨਵ-ਨਿਯੁਕਤ ਮੰਤਰੀ ਕੇ. ਜਗਦੀਸ਼ਵਰੀ ਨੂੰ ਸੌਂਪ ਦਿੱਤਾ। ਪਹਿਲਾਂ ਮਹਿਲਾ ਭਲਾਈ ਵਿਭਾਗ ਵਿਜੇ ਨੇ ਆਪਣੇ ਕੋਲ ਰੱਖਿਆ ਸੀ।ਕਾਂਗਰਸ ਪਾਰਟੀ ਦੇ ਐਸ. ਰਾਜੇਸ਼ ਕੁਮਾਰ ਨੂੰ ਸੈਰ-ਸਪਾਟਾ ਵਿਭਾਗ ਅਤੇ ਪੀ. ਵਿਸ਼ਵਨਾਥਨ ਨੂੰ ਉੱਚ ਸਿੱਖਿਆ ਵਿਭਾਗ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਕੇ.ਏ. ਸੈਂਗੋਟਾਈਅਨ, ਜਿਨ੍ਹਾਂ ਕੋਲ ਵਿੱਤ ਵਿਭਾਗ ਸੀ, ਨੂੰ ਹੁਣ ਮਾਲੀਆ ਅਤੇ ਆਫ਼ਤ ਪ੍ਰਬੰਧਨ ਵਿਭਾਗ ਦਿੱਤਾ ਗਿਆ ਹੈ, ਜਦੋਂ ਕਿ ਟੀਵੀਕੇ ਦੀ ਐਨ. ਮੈਰੀ ਵਿਲਸਨ ਨੂੰ ਵਿੱਤ, ਯੋਜਨਾਬੰਦੀ ਅਤੇ ਵਿਕਾਸ ਮੰਤਰੀ ਨਿਯੁਕਤ ਕੀਤਾ ਗਿਆ ਹੈ। ਟੀਵੀਕੇ ਦੇ ਮੁਹੰਮਦ ਫਰਵਾਸ ਨੂੰ ਕਿਰਤ ਭਲਾਈ ਅਤੇ ਹੁਨਰ ਵਿਕਾਸ ਵਿਭਾਗ ਸੌਂਪਿਆ ਗਿਆ ਹੈ। ਲੋਕ ਭਵਨ ਤੋਂ ਜਾਰੀ ਇੱਕ ਬਿਆਨ ਅਨੁਸਾਰ ਰਾਜਪਾਲ ਨੇ ਵਿਭਾਗਾਂ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਅਤੇ ਨਵੀਆਂ ਵੰਡਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।ਵਿਜੇ ਦੇ CM ਬਣਨ ਤੋਂ 12 ਦਿਨਾਂ ਬਾਅਦ ਕੈਬਨਿਟ ਵਿਸਥਾਰ  ਸ੍ਰੀਰੰਗਮ ਤੋਂ ਰਮੇਸ਼, ਮੇਲੂਰ ਤੋਂ ਪੀ. ਵਿਸ਼ਵਨਾਥਨ, ਵੇਲਾਚੇਰੀ ਤੋਂ ਕੁਮਾਰ ਆਰ. ਅਤੇ ਸ੍ਰੀਪੇਰੰਬਦੂਰ ਤੋਂ ਕੇ. ਥੇਨਾਰਾਸੂ ਸਹੁੰ ਚੁੱਕਣਗੇ, ਨਾਲ ਹੀ ਕੋਇੰਬਟੂਰ ਉੱਤਰੀ ਤੋਂ ਵੀ. ਸੰਪਤ ਕੁਮਾਰ ਅਤੇ ਅਰੰਤੰਗੀ ਤੋਂ ਮੁਹੰਮਦ ਫਰਵਾਸ ਸਹੁੰ ਚੁੱਕਣਗੇ। ਇਹ ਵਿਸਥਾਰ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਅਤੇ ਨੌਂ ਮੰਤਰੀਆਂ ਦੇ 10 ਮਈ ਨੂੰ ਸਹੁੰ ਚੁੱਕਣ ਤੋਂ 12 ਦਿਨ ਬਾਅਦ ਹੋਇਆ ਹੈ। ਤਾਮਿਲਨਾਡੂ ਦੇ 43 ਵਿਭਾਗਾਂ ਵਿੱਚੋਂ ਲਗਭਗ ਅੱਧੇ ਹੁਣ ਤੱਕ ਮੰਤਰੀਆਂ ਤੋਂ ਬਿਨਾਂ ਕੰਮ ਕਰ ਰਹੇ ਸਨ, ਜਿਸ ਕਾਰਨ ਕਈ ਵਿਭਾਗਾਂ ਵਿੱਚ ਫੈਸਲੇ ਲੈਣ ਵਿੱਚ ਦੇਰੀ ਹੋਈ ਅਤੇ ਵਿਰੋਧੀ ਪਾਰਟੀਆਂ ਵੱਲੋਂ ਆਲੋਚਨਾ ਦਾ ਸਾਹਮਣਾ ਕਰਨਾ ਪਿਆ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।