ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕੀ ਅਤੇ ਨਾਈਜੀਰੀਆਈ ਫੌਜਾਂ ਨੇ ਅੱਤਵਾਦ ਵਿਰੋਧੀ ਇੱਕ ਵੱਡਾ ਅਭਿਆਨ ਸਫਲਤਾਪੂਰਵਕ ਅੰਜਾਮ ਦਿੱਤਾ ਹੈ। ਰਾਸ਼ਟਰਪਤੀ ਟਰੰਪ ਦੇ ਅਨੁਸਾਰ ਇਸ ਮਿਸ਼ਨ ਦੇ ਨਤੀਜੇ ਵਜੋਂ ਆਈਐਸਆਈਐਸ ਦੇ ਦੂਜੇ ਸਭ ਤੋਂ ਵੱਡੇ ਕਮਾਂਡਰ, ਅਬੂ-ਬਿਲਾਲ ਅਲ-ਮਿਨੂਕੀ ਦੀ ਮੌਤ ਹੋ ਗਈ। ਉਨ੍ਹਾਂ ਨੇ ਇਹ ਜਾਣਕਾਰੀ ਟਰੂਥ ਸੋਸ਼ਲ 'ਤੇ ਸਾਂਝੀ ਕੀਤੀ।