Pulwama Attack mastermind killed : 2019 ਦੇ ਪੁਲਵਾਮਾ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਹੁਣ ਉਸ ਅੱਤਵਾਦੀ ਘਟਨਾ ਬਾਰੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲੇ ਦੇ ਕਥਿਤ ਮਾਸਟਰਮਾਈਂਡ, ਅੱਤਵਾਦੀ ਹਮਜ਼ਾ ਬੁਰਹਾਨ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਮੁਜ਼ੱਫਰਾਬਾਦ ਵਿੱਚ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ,ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।ਦੱਸਿਆ ਜਾ ਰਿਹਾ ਹੈ ਕਿ ਹਮਜ਼ਾ ਬੁਰਹਾਨ ਪਾਕਿਸਤਾਨ ਅਧਾਰਿਤ ਆਤੰਕੀ ਨੈੱਟਵਰਕ ਨਾਲ ਜੁੜਿਆ ਹੋਇਆ ਸੀ ਅਤੇ ਪੁਲਵਾਮਾ ਹਮਲੇ ਦੀ ਸਾਜ਼ਿਸ਼ ਵਿੱਚ ਉਸਦੀ ਅਹਿਮ ਭੂਮਿਕਾ ਮੰਨੀ ਜਾਂਦੀ ਸੀ। 14 ਫਰਵਰੀ 2019 ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਆਤਮਘਾਤੀ ਹਮਲੇ ਵਿੱਚ CRPF ਦੇ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਤੋਂ ਬਾਅਦ ਭਾਰਤ ਨੇ ਬਾਲਾਕੋਟ ਏਅਰਸਟ੍ਰਾਈਕ ਕਰਕੇ ਆਤੰਕੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ।ਸੁਰੱਖਿਆ ਏਜੰਸੀਆਂ ਦੇ ਨਿਸ਼ਾਨੇ ‘ਤੇ ਸੀ ਹਮਜ਼ਾਸੂਤਰਾਂ ਦੇ ਅਨੁਸਾਰ ਹਮਜ਼ਾ ਬੁਰਹਾਨ ਲੰਬੇ ਸਮੇਂ ਤੋਂ ਸੁਰੱਖਿਆ ਏਜੰਸੀਆਂ ਦੇ ਨਿਸ਼ਾਨੇ ‘ਤੇ ਸੀ। ਉਸਦੀ ਮੌਤ ਅਜੇਹੇ ਸਮੇਂ ਹੋਈ ਹੈ ਜਦੋਂ ਪਾਕਿਸਤਾਨ ਵਿੱਚ ਆਤੰਕੀ ਸੰਗਠਨਾਂ ਨਾਲ ਜੁੜੇ ਕਈ ਲੋਕਾਂ ‘ਤੇ ਰਹੱਸਮਈ ਹਮਲਿਆਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਪਿਛਲੇ ਕੁਝ ਸਾਲਾਂ ਵਿੱਚ ਕਈ ਆਤੰਕੀਆਂ ਦੀ ਜਾਂ ਤਾਂ ਗੈਂਗਵਾਰ ਵਿੱਚ ਮੌਤ ਹੋਈ ਹੈ ਜਾਂ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਹੈ।ਮੁਜ਼ੱਫਰਾਬਾਦ ਵਿੱਚ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਹਾਲਾਂਕਿ ਹਮਲਾਵਰਾਂ ਦੀ ਪਛਾਣ ਅਤੇ ਹਮਲੇ ਦੇ ਕਾਰਨਾਂ ਬਾਰੇ ਅਜੇ ਤੱਕ ਕੋਈ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ।ਅਲ ਬਦਰ ਨਾਲ ਜੁੜਿਆ ਸੀ ਹਮਜ਼ਾ ਬੁਰਹਾਨਹਮਜ਼ਾ ਬੁਰਹਾਨ ਦਾ ਅਸਲੀ ਨਾਮ ਅਰਜੁਮੰਦ ਗੁਲਜ਼ਾਰ ਡਾਰ ਸੀ। ਉਹ ਅਲ ਬਦਰ ਆਤੰਕੀ ਸੰਗਠਨ ਨਾਲ ਜੁੜਿਆ ਹੋਇਆ ਸੀ ਅਤੇ ਸਾਲ 2020 ਵਿੱਚ ਪੁਲਵਾਮਾ ਵਿੱਚ ਹੋਏ CRPF ਗ੍ਰੇਨੇਡ ਹਮਲੇ ਦਾ ਮਾਸਟਰਮਾਈਂਡ ਮੰਨਿਆ ਜਾਂਦਾ ਸੀ। ਰਿਪੋਰਟਾਂ ਮੁਤਾਬਕ ਉਹ ਮੁਜ਼ੱਫਰਾਬਾਦ ਦੇ ਅੱਬਾਸ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸ ਵਿੱਚ ਪ੍ਰਿੰਸੀਪਲ ਦੇ ਅਹੁਦੇ ‘ਤੇ ਤਾਇਨਾਤ ਸੀ। ਭਾਰਤ ਸਰਕਾਰ ਨੇ ਸਾਲ 2022 ਵਿੱਚ ਅਰਜੁਮੰਦ ਗੁਲਜ਼ਾਰ ਡਾਰ ਉਰਫ਼ ਹਮਜ਼ਾ ਬੁਰਹਾਨ ਉਰਫ਼ ਡਾਕਟਰ ਨੂੰ UAPA ਤਹਿਤ ਆਤੰਕੀ ਘੋਸ਼ਿਤ ਕੀਤਾ ਸੀ। ਸੂਤਰਾਂ ਅਨੁਸਾਰ ਹਮਜ਼ਾ 2015 ਤੋਂ ਪਾਕਿਸਤਾਨ ਵਿੱਚ ਰਹਿ ਰਿਹਾ ਸੀ ਅਤੇ ਅਲ ਬਦਰ ਦਾ ਕਮਾਂਡਰ ਹੋਣ ਦੇ ਨਾਲ-ਨਾਲ ਆਤੰਕੀਆਂ ਦੀ ਭਰਤੀ ਵੀ ਕਰਦਾ ਸੀ।