Earthquake in Maxico: ਇੱਕ ਸ਼ਕਤੀਸ਼ਾਲੀ ਭੂਚਾਲ ਨੇ ਧਰਤੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਗੁਆਟੇਮਾਲਾ ਸਰਹੱਦ ਦੇ ਨੇੜੇ ਦੱਖਣੀ ਪ੍ਰਸ਼ਾਂਤ ਤੱਟ 'ਤੇ ਇੱਕ ਜ਼ੋਰਦਾਰ ਭੂਚਾਲ ਆਇਆ। ਭੂਚਾਲ ਦੇ ਝਟਕੇ ਮੈਕਸੀਕੋ ਸਿਟੀ ਅਤੇ ਐਲ ਸੈਲਵਾਡੋਰ ਤੱਕ ਮਹਿਸੂਸ ਕੀਤੇ ਗਏ। ਜਾਣਕਾਰੀ ਲਈ ਦੱਸ ਦੇਈਏ ਕਿ ਮੈਕਸੀਕੋ ਇਸ ਝਟਕੇ ਕਾਰਨ ਬੁਰੀ ਤਰ੍ਹਾਂ ਹਿੱਲ ਗਿਆ। ਹਾਲਾਂਕਿ, ਕਿਸੇ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਰਿਪੋਰਟ ਨਹੀਂ ਹੈ। ਇਸ ਤੋਂ ਬਾਅਦ ਲਗਭਗ 10 ਲੱਖ ਲੋਕਾਂ ਲਈ ਸੁਨਾਮੀ ਦਾ ਅਲਰਟ ਜਾਰੀ ਕੀਤਾ ਗਿਆ ਹੈ।ਸੁਨਾਮੀ ਦਾ ਵਧਿਆ ਖਤਰਾUSGS ਦੇ ਮੁਤਾਬਕ ਭੂਚਾਲ ਦਾ ਕੇਂਦਰ ਮੈਕਸੀਕਨ ਸ਼ਹਿਰ ਪੋਰਟੋ ਮਾਡੇਰੋ ਦੇ ਨੇੜੇ ਸੀ। ਇਹ 10 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ, ਜਿਸ ਨਾਲ ਆਲੇ-ਦੁਆਲੇ ਦੇ ਖੇਤਰਾਂ ਵਿੱਚ ਤੇਜ਼ ਭੂਚਾਲ ਆਉਣ ਦਾ ਖ਼ਤਰਾ ਵਧ ਗਿਆ। US ਸੁਨਾਮੀ ਵਾਰਨਿੰਗ ਸਿਸਟਮ ਨੇ ਖੇਤਰ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਹੈ। 7.4 ਤੀਬਰਤਾ ਦੇ ਭੂਚਾਲਾਂ ਨੂੰ “ਮੇਜਰ” ਕੈਟਾਗਰੀ ਵਿਚ ਰੱਖਿਆ ਜਾਂਦਾ ਹੈ, ਜੋ ਵੱਡੇ ਪੱਧਰ ‘ਤੇ ਤਬਾਹੀ ਮਚਾ ਸਕਦੇ ਹਨ।ਇਹ ਭੂਚਾਲ ਮੈਕਸੀਕੋ ਦੇ ਗੁਆਂਢੀ ਦੇਸ਼ਾਂ, ਗੁਆਟੇਮਾਲਾ ਅਤੇ ਅਲ ਸੈਲਵਾਡੋਰ ਵਿੱਚ ਵੀ ਮਹਿਸੂਸ ਕੀਤਾ ਗਿਆ, ਹਾਲਾਂਕਿ ਕਿਸੇ ਵੀ ਜਾਨੀ ਨੁਕਸਾਨ ਜਾਂ ਵੱਡੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਭੂਚਾਲ ਦੇ ਕੇਂਦਰ ਤੋਂ ਲਗਭਗ 300 ਕਿਲੋਮੀਟਰ ਦੇ ਘੇਰੇ ਵਿੱਚ ਖਤਰਨਾਕ ਸੁਨਾਮੀ ਲਹਿਰਾਂ ਆ ਸਕਦੀਆਂ ਹਨ। ਲੋਕਾਂ ਨੂੰ ਬੀਚਾਂ ਅਤੇ ਨੀਵੇਂ ਤੱਟਵਰਤੀ ਖੇਤਰਾਂ ਤੋਂ ਦੂਰ ਰਹਿਣ ਦੀ ਅਪੀਲਇਸਦੇ ਨਾਲ ਹੀ ਤਿੰਨ ਮੁੱਖ ਖੇਤਰਾਂ ਚਿਆਪਸ ਦਾ ਦੱਖਣੀ ਪ੍ਰਸ਼ਾਂਤ ਤੱਟ, ਓਆਕਸਾਕਾ ਦੇ ਤੱਟਵਰਤੀ ਖੇਤਰ ਤੇ ਗੁਆਟੇਮਾਲਾ ਦੀ ਸਰਹੱਦ ਨਾਲ ਲੱਗਦੇ ਪ੍ਰਸ਼ਾਂਤ ਤੱਟਵਰਤੀ ਖੇਤਰ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਬੀਚਾਂ ਅਤੇ ਨੀਵੇਂ ਤੱਟਵਰਤੀ ਖੇਤਰਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਮੈਕਸੀਕੋ-ਗੁਆਟੇਮਾਲਾ ਸਰਹੱਦ ‘ਤੇ ਸਥਿਤ ਸੁਚੀਏਟ ਵਿੱਚ ਸਮੁੰਦਰ ਦੇ ਪੱਧਰ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।