Pakistan ਤੋਂ ਵੱਖ ਹੋਇਆ ਬਲੋਚਿਸਤਾਨ ! ਖ਼ੁਦ ਨੂੰ ਆਜ਼ਾਦ ਦੇਸ਼ ਘੋਸ਼ਿਤ ਕਰਨ ਦਾ ਦਾਅਵਾ, ਕਿਹਾ- '85 ਫੀਸਦੀ ਇਲਾਕੇ 'ਤੇ ਸਾਡਾ ਕਬਜ਼ਾ'

Wait 5 sec.

Balochistan: ਬਲੋਚਿਸਤਾਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇੱਕ ਦਾਅਵਾ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਬਲੋਚਿਸਤਾਨ ਨੇ ਪਾਕਿਸਤਾਨ ਤੋਂ ਵੱਖ ਹੋ ਕੇ ਆਪਣੇ ਆਪ ਨੂੰ ਇੱਕ ਆਜ਼ਾਦ ਦੇਸ਼ ਘੋਸ਼ਿਤ ਕਰ ਦਿੱਤਾ ਹੈ।ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇੱਕ ਬਿਆਨ ਵਿੱਚ 'ਰਿਪਬਲਿਕ ਆਫ ਬਲੋਚਿਸਤਾਨ' ਦੇ ਨਾਮ ਨਾਲ ਬਲੋਚਿਸਤਾਨ ਨੂੰ ਸੁਤੰਤਰ ਰਾਸ਼ਟਰ ਐਲਾਨੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਇਸ ਬਿਆਨ ਮੁਤਾਬਕ, ਬਲੋਚਿਸਤਾਨ ਦੀ ਫੌਜ ਨੇ ਖੇਤਰ ਦੇ 85 ਫੀਸਦੀ ਹਿੱਸੇ 'ਤੇ ਕਬਜ਼ਾ ਕਰ ਲਿਆ ਹੈ। ਨਾਲ ਹੀ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਨਵੇਂ ਦੇਸ਼ ਦਾ ਝੰਡਾ, ਰਾਸ਼ਟਰੀ ਗੀਤ, ਨਵੀਂ ਕਰੰਸੀ ਅਤੇ ਪ੍ਰਸ਼ਾਸਨਿਕ ਪ੍ਰਬੰਧ ਲਾਗੂ ਕਰ ਦਿੱਤੇ ਗਏ ਹਨ।ਵਾਇਰਲ ਪੱਤਰ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਨਵੀਂ ਸਰਕਾਰ ਦਾ ਖੇਤਰ ਦੇ ਖਣਿਜ ਸੰਸਾਧਨਾਂ, ਗੈਸ ਖੇਤਰਾਂ ਅਤੇ ਕੋਇਲਾ ਖਾਣਾਂ 'ਤੇ ਪੂਰਾ ਕੰਟਰੋਲ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਪਾਕਿਸਤਾਨ ਦੀਆਂ ਸੁਰੱਖਿਆ ਏਜੰਸੀਆਂ ਦੇ ਕਈ ਕਰਮਚਾਰੀਆਂ ਨੇ ਅਸਤੀਫ਼ੇ ਦੇ ਕੇ ਬਲੋਚਿਸਤਾਨ ਦਾ ਸਾਥ ਦਿੱਤਾ ਹੈ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।