ਥਾਈਲੈਂਡ ਨੇ ਭਾਰਤੀਆਂ ਨੂੰ ਦਿੱਤੀ ਵੱਡੀ ਖੁਸ਼ਖਬਰੀ! ਬਦਲ ਗਏ ਨਿਯਮ, ਮਿਲੇਗੀ ਵੀਜ਼ਾ ਫ੍ਰੀ ਐਂਟਰੀ; ਪਰ ਲੱਗੀਆਂ ਆਹ ਸ਼ਰਤਾਂ

Wait 5 sec.

Thailand Visa Free: ਥਾਈਲੈਂਡ ਜਾਣ ਬਾਰੇ ਸੋਚ ਰਹੇ ਸੈਲਾਨੀਆਂ ਲਈ ਵੱਡੀ ਖ਼ਬਰ ਹੈ। ਦੱਸ ਦਈਏ ਕਿ ਇੱਥੇ ਭਾਰਤੀ ਨਾਗਰਿਕਾਂ ਨੂੰ ਵੀਜ਼ਾ-ਫ੍ਰੀ ਐਂਟਰੀ ਮਿਲੇਗੀ। ਹਾਲਾਂਕਿ, ਇਸ ਸਹੂਲਤ ਅਧੀਨ ਵੱਧ ਤੋਂ ਵੱਧ ਠਹਿਰਨ ਦੀ ਮਿਆਦ 60 ਦਿਨਾਂ ਤੋਂ ਘਟਾ ਕੇ 30 ਦਿਨ ਕਰ ਦਿੱਤੀ ਗਈ ਹੈ। ਸਰਕਾਰ ਨੇ ਕਿਹਾ ਕਿ ਇਹ ਫੈਸਲਾ ਭਾਰਤੀ ਸੈਲਾਨੀਆਂ ਦੇ ਯਾਤਰਾ ਪੈਟਰਨ ਅਤੇ ਸੈਰ-ਸਪਾਟਾ ਪ੍ਰਣਾਲੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਲਿਆ ਗਿਆ ਹੈ।ਮਿਲੇਗੀ ਵੀਜ਼ਾ ਫ੍ਰੀ ਐਂਟਰੀਥਾਈਲੈਂਡ ਦੇ ਸੈਰ-ਸਪਾਟਾ ਮੰਤਰੀ ਸੁਰਸਾਕ ਫਾਨਚਾਰੋਏਨਵੋਰਾਕੁਲ ਨੇ ਕਿਹਾ ਕਿ ਭਾਰਤੀ ਨਾਗਰਿਕ ਪਹਿਲਾਂ ਵਾਂਗ ਬਿਨਾਂ ਵੀਜ਼ਾ ਤੋਂ ਥਾਈਲੈਂਡ ਜਾ ਸਕਣਗੇ, ਪਰ ਉਹ ਜ਼ਿਆਦਾ ਤੋਂ ਜ਼ਿਆਦਾ 30 ਦਿਨ ਤੱਕ ਉੱਥੇ ਰਹਿ ਸਕਣਗੇ। ਪਹਿਲਾਂ, ਭਾਰਤੀਆਂ ਨੂੰ 60 ਦਿਨਾਂ ਲਈ ਵੀਜ਼ਾ-ਫ੍ਰੀ ਰਹਿਣ ਦੀ ਇਜਾਜ਼ਤ ਸੀ।ਕੁਝ ਸਮਾਂ ਪਹਿਲਾਂ, ਥਾਈ ਸਰਕਾਰ ਨੇ ਵੀਜ਼ਾ-ਮੁਕਤ ਦੇਸ਼ਾਂ ਦੀ ਸੂਚੀ ਘਟਾਉਣ ਦਾ ਪ੍ਰਸਤਾਵ ਰੱਖਿਆ ਸੀ। ਹਾਲਾਂਕਿ ਇਸ ਪ੍ਰਸਤਾਵ ਨੂੰ ਲਾਗੂ ਨਹੀਂ ਕੀਤਾ ਗਿਆ ਸੀ, ਪਰ ਇਸ ਨਾਲ ਭਾਰਤੀ ਯਾਤਰੀਆਂ ਵਿੱਚ ਭੰਬਲਭੂਸਾ ਪੈਦਾ ਹੋ ਗਿਆ ਅਤੇ ਭਾਰਤ ਤੋਂ ਸੈਲਾਨੀਆਂ ਦੀ ਆਮਦ ਵਿੱਚ ਗਿਰਾਵਟ ਆਈ। ਇਸ ਤੋਂ ਬਾਅਦ, ਸਰਕਾਰ ਨੇ ਭਾਰਤੀਆਂ ਲਈ ਵੀਜ਼ਾ-ਫ੍ਰੀ ਯਾਤਰਾ ਜਾਰੀ ਰੱਖਣ ਦਾ ਫੈਸਲਾ ਕੀਤਾ।ਭਾਰਤ ਥਾਈਲੈਂਡ ਦੇ ਸਭ ਤੋਂ ਵੱਡੇ ਸੈਲਾਨੀ ਬਾਜ਼ਾਰਾਂ ਵਿੱਚੋਂ ਇੱਕਚੀਨ ਅਤੇ ਮਲੇਸ਼ੀਆ ਤੋਂ ਬਾਅਦ ਭਾਰਤ ਥਾਈਲੈਂਡ ਦੇ ਸਭ ਤੋਂ ਵੱਡੇ ਸੈਲਾਨੀ ਬਾਜ਼ਾਰਾਂ ਵਿੱਚੋਂ ਇੱਕ ਹੈ। ਹਰ ਸਾਲ ਵੱਡੀ ਗਿਣਤੀ ਵਿੱਚ ਭਾਰਤੀ ਛੁੱਟੀਆਂ, ਹਨੀਮੂਨ ਅਤੇ ਪਰਿਵਾਰਕ ਯਾਤਰਾਵਾਂ ਲਈ ਥਾਈਲੈਂਡ ਜਾਂਦੇ ਹਨ। ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ, ਸਰਕਾਰ ਨੇ ਭਾਰਤੀਆਂ ਲਈ ਵੀਜ਼ਾ-ਮੁਕਤ ਯਾਤਰਾ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ।ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਨਿਯਮਾਂ ਵਿੱਚ ਬਦਲਾਅਥਾਈ ਸਰਕਾਰ ਦਾ ਕਹਿਣਾ ਹੈ ਕਿ ਕੁਝ ਵਿਦੇਸ਼ੀ ਨਾਗਰਿਕ ਵੀਜ਼ਾ-ਫ੍ਰੀ ਪ੍ਰਣਾਲੀ ਦੀ ਦੁਰਵਰਤੋਂ ਕਰ ਰਹੇ ਸਨ। ਅਣਅਧਿਕਾਰਤ ਕੰਮ ਅਤੇ ਵੀਜ਼ਾ ਨਿਯਮਾਂ ਦੀ ਉਲੰਘਣਾ ਦੀਆਂ ਕਈ ਸ਼ਿਕਾਇਤਾਂ ਆਈਆਂ ਹਨ। ਇਸ ਕਰਕੇ, ਸਰਕਾਰ ਨੇ ਵੀਜ਼ਾ-ਫ੍ਰੀ ਮਿਆਦ ਨੂੰ ਘਟਾ ਕੇ 30 ਦਿਨਾਂ ਤੱਕ ਕਰਨ ਦਾ ਫੈਸਲਾ ਕੀਤਾ ਹੈ।ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਵੀ ਹੋਵੇਗਾ ਫਾਇਦਾਭਾਰਤ ਤੋਂ ਇਲਾਵਾ, ਕਰੋਸ਼ੀਆ, ਬੁਲਗਾਰੀਆ, ਸਾਈਪ੍ਰਸ, ਮਾਲਟਾ ਅਤੇ ਮਾਲਦੀਵ ਦੇ ਨਾਗਰਿਕ ਹੁਣ 30 ਦਿਨਾਂ ਤੱਕ ਵੀਜ਼ਾ-ਫ੍ਰੀ ਐਂਟਰੀ ਦਾ ਫਾਇਦਾ ਚੁੱਕ ਸਕਣਗੇ। ਥਾਈ ਸਰਕਾਰ ਨੇ ਸੰਕੇਤ ਦਿੱਤਾ ਕਿ ਜੇਕਰ ਲੋੜ ਪਈ ਤਾਂ ਭਵਿੱਖ ਵਿੱਚ ਇਸ ਪ੍ਰਣਾਲੀ ਦੀ ਦੁਬਾਰਾ ਸਮੀਖਿਆ ਕੀਤੀ ਜਾ ਸਕਦੀ ਹੈ।