Sonam Wangchuk News : ਦਿੱਲੀ ਵਿੱਚ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੂੰ ਸਫਦਰਜੰਗ ਹਸਪਤਾਲ ਤੋਂ ਕਿਸੇ ਨਿੱਜੀ ਹਸਪਤਾਲ ਵਿੱਚ ਸ਼ਿਫਟ ਕਰਨ ਦੀ ਮੰਗ ਵਾਲੀ ਪਟੀਸ਼ਨ 'ਤੇ ਉਨ੍ਹਾਂ ਦੀ ਪਤਨੀ ਡਾ. ਗੀਤਾਂਜਲੀ ਆਂਗਮੋ ਨੇ ਸਰਕਾਰ ਅਤੇ ਹਸਪਤਾਲ ਪ੍ਰਸ਼ਾਸਨ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਸੋਨਮ ਵਾਂਗਚੁਕ ਦੀ ਸਿਹਤ ਖਰਾਬ ਨਹੀਂ ਹੋਈ ਸੀ, ਫਿਰ ਵੀ ਉਨ੍ਹਾਂ ਨੂੰ ਜਬਰਦਸਤੀ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਇਹ ਵੀ ਆਰੋਪ ਲਗਾਇਆ ਕਿ ਪੁਲਿਸ ਦੀ ਕਾਰਵਾਈ ਅਤੇ ਹਸਪਤਾਲ ਦਾ ਮਾਹੌਲ ਉਨ੍ਹਾਂ ਦੀ ਸਿਹਤ 'ਤੇ ਉਲਟ ਅਸਰ ਪਾ ਰਿਹਾ ਹੈ।"ਸਿਹਤ ਖਰਾਬ ਹੋਣ ਦਾ ਦਾਅਵਾ ਪੂਰੀ ਤਰ੍ਹਾਂ ਗਲਤ"ਡਾ. ਗੀਤਾਂਜਲੀ ਆਂਗਮੋ ਨੇ ਕਿਹਾ,"ਉਹ ਕਹਿ ਰਹੇ ਹਨ ਕਿ ਸੋਨਮ ਦੀ ਸਿਹਤ ਖਰਾਬ ਹੋ ਰਹੀ ਸੀ, ਇਸ ਲਈ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਪਰ ਇਹ ਦੋਵੇਂ ਗੱਲਾਂ ਗਲਤ ਹਨ। ਇਕ ਦਿਨ ਪਹਿਲਾਂ ਸ਼ਾਮ ਦੀਆਂ ਸਾਰੀਆਂ ਮੈਡੀਕਲ ਰਿਪੋਰਟਾਂ ਬਿਲਕੁਲ ਨਾਰਮਲ ਸਨ। ਉਨ੍ਹਾਂ ਦਾ ਪੋਟਾਸ਼ੀਅਮ ਲੈਵਲ 4.3 ਸੀ ਅਤੇ ਬਾਕੀ ਸਾਰੇ ਪੈਰਾਮੀਟਰ ਵੀ ਸਧਾਰਣ ਸਨ।"ਉਨ੍ਹਾਂ ਅੱਗੇ ਕਿਹਾ,"ਜੇਕਰ ਤੁਹਾਨੂੰ ਉਨ੍ਹਾਂ ਦੀ ਸਿਹਤ ਦੀ ਇੰਨੀ ਹੀ ਚਿੰਤਾ ਸੀ ਤਾਂ ਸਾਦੇ ਕੱਪੜਿਆਂ ਵਿੱਚ ਪੁਲਿਸ ਕਿਉਂ ਭੇਜੀ? ਉਨ੍ਹਾਂ ਨੂੰ ਇੰਨੀ ਬੇਰਹਿਮੀ ਨਾਲ ਸਟ੍ਰੈਚਰ 'ਤੇ ਚੜ੍ਹਾ ਕੇ ਕਿਉਂ ਲਿਜਾਇਆ ਗਿਆ?ਲੋਕਤੰਤਰ ਵਿੱਚ ਪਹਿਲਾਂ ਮੈਡੀਕਲ ਜਾਂਚ ਕਰਵਾਈ ਜਾਂਦੀ ਹੈ ਅਤੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਇਹ ਸਭ ਉਨ੍ਹਾਂ ਦੀ ਸਿਹਤ ਲਈ ਨਹੀਂ, ਸਿਰਫ਼ ਇੱਕ ਨਾਟਕ ਹੈ।""ਸਰਕਾਰ ਨੂੰ ਮਾਰਚ ਤੋਂ ਡਰ ਸੀ"ਡਾ. ਆਂਗਮੋ ਨੇ ਆਰੋਪ ਲਗਾਇਆ ਕਿ ਸਰਕਾਰ ਨੂੰ ਸੋਨਮ ਵਾਂਗਚੁਕ ਦੇ ਪ੍ਰਸਤਾਵਿਤ ਮਾਰਚ ਤੋਂ ਡਰ ਸੀ।ਉਨ੍ਹਾਂ ਕਿਹਾ,"ਉਨ੍ਹਾਂ ਨੂੰ ਡਰ ਸੀ ਕਿ ਜੇ ਸੋਨਮ ਮਾਰਚ ਲਈ ਨਿਕਲ ਪਏ ਤਾਂ ਲੱਖਾਂ ਲੋਕ ਉਨ੍ਹਾਂ ਨਾਲ ਜੁੜ ਜਾਣਗੇ। ਸਿਰਫ਼ ਦਿੱਲੀ ਵਿੱਚ ਨਹੀਂ, ਸਾਰੇ ਦੇਸ਼ ਵਿੱਚ। ਉਹ ਇਸਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਹੁਣ ਸੋਨਮ ਦੀ ਗੈਰਹਾਜ਼ਰੀ ਵਿੱਚ ਹੋਰ ਵੀ ਵੱਧ ਲੋਕ ਆਉਣਗੇ ਅਤੇ ਉਨ੍ਹਾਂ ਵਿੱਚ ਦੋਗੁਣਾ ਜੋਸ਼ ਹੋਵੇਗਾ।"ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ, ਨਿਆਂ ਪ੍ਰਣਾਲੀ, ਸਿੱਖਿਆ ਪ੍ਰਣਾਲੀ ਅਤੇ ਮੀਡੀਆ ਦਾ ਦੁਰਵਰਤੋਂ ਹੋ ਰਿਹਾ ਹੈ ਅਤੇ ਇਹ ਘਟਨਾ ਇਸ ਦੀ ਇੱਕ ਉਦਾਹਰਨ ਹੈ।ਪੋਟਾਸ਼ੀਅਮ ਰਿਪੋਰਟ 'ਤੇ ਵੀ ਚੁੱਕੇ ਸਵਾਲਡਾ. ਆਂਗਮੋ ਨੇ ਹਸਪਤਾਲ ਦੀ ਮੈਡੀਕਲ ਰਿਪੋਰਟ 'ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ,"ਸਵੇਰੇ ਪੁਲਿਸ ਉਨ੍ਹਾਂ ਨੂੰ ਹਸਪਤਾਲ ਲੈ ਕੇ ਆਈ ਤਾਂ ਕਿਹਾ ਗਿਆ ਕਿ ਪੋਟਾਸ਼ੀਅਮ 2.9 ਹੈ, ਜਦਕਿ ਪਿਛਲੀ ਸ਼ਾਮ ਇਹ 4.3 ਸੀ। ਇਸ ਲਈ ਅਸੀਂ ਇੱਕ ਸੁਤੰਤਰ ਲੈਬ ਤੋਂ ਵੀ ਜਾਂਚ ਕਰਵਾਉਣੀ ਚਾਹੀ। ਉਨ੍ਹਾਂ ਦੱਸਿਆ ਕਿ ਸਵੇਰੇ 10 ਵਜੇ ਤੋਂ ਹੀ ਬਲੱਡ ਸੈਂਪਲ ਮੰਗਿਆ ਗਿਆ ਸੀ ਪਰ ਰਾਤ 10:30 ਵਜੇ ਦਿੱਤਾ ਗਿਆ, ਜਦੋਂ ਜ਼ਿਆਦਾਤਰ ਲੈਬਾਂ ਬੰਦ ਹੋ ਚੁੱਕੀਆਂ ਸਨ। ਬਾਅਦ ਵਿੱਚ ਕਰਵਾਈ ਗਈ ਜਾਂਚ ਵਿੱਚ ਪੋਟਾਸ਼ੀਅਮ 3.6 ਨਿਕਲਿਆ। ਉਨ੍ਹਾਂ ਸਵਾਲ ਕੀਤਾ ਕਿ ਸਵੇਰੇ 2.9 ਅਤੇ ਬਾਅਦ ਵਿੱਚ 3.4 ਜਾਂ 3.6 ਕਿਵੇਂ ਹੋ ਗਿਆ।"ਨਿੱਜੀ ਡਾਕਟਰਾਂ ਨੂੰ ਵੀ ਨਹੀਂ ਮਿਲਣ ਦਿੱਤਾ ਜਾ ਰਿਹਾ"ਉਨ੍ਹਾਂ ਆਰੋਪ ਲਗਾਇਆ ਕਿ ਸੋਨਮ ਵਾਂਗਚੁਕ ਦੇ ਨਿੱਜੀ ਡਾਕਟਰਾਂ ਨੂੰ ਵੀ ਉਨ੍ਹਾਂ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।ਉਨ੍ਹਾਂ ਕਿਹਾ,"ਸਾਡੇ ਡਾਕਟਰਾਂ ਨੂੰ ਕਿਹਾ ਜਾਂਦਾ ਹੈ ਕਿ ਇਹ ਸਰਕਾਰੀ ਹਸਪਤਾਲ ਹੈ ਅਤੇ ਪ੍ਰਾਈਵੇਟ ਡਾਕਟਰਾਂ ਨਾਲ ਸਲਾਹ ਨਹੀਂ ਕੀਤੀ ਜਾਵੇਗੀ। ਪਰ ਅਸੀਂ ਆਪਣੇ ਭਰੋਸੇਯੋਗ ਡਾਕਟਰਾਂ ਕੋਲ ਇਲਾਜ ਕਰਵਾਉਣਾ ਚਾਹੁੰਦੇ ਹਾਂ।""ਹਸਪਤਾਲ ਦਾ ਮਾਹੌਲ ਜੇਲ੍ਹ ਵਰਗਾ"ਡਾ. ਆਂਗਮੋ ਨੇ ਕਿਹਾ ਕਿ ਹਸਪਤਾਲ ਵਿੱਚ ਮਾਹੌਲ ਆਮ ਮਰੀਜ਼ਾਂ ਵਰਗਾ ਨਹੀਂ ਹੈ।ਉਨ੍ਹਾਂ ਦੇ ਮੁਤਾਬਕ "ਉਨ੍ਹਾਂ ਦਾ ਬਲੱਡ ਪ੍ਰੈਸ਼ਰ, ਜੋ ਆਮ ਤੌਰ 'ਤੇ 110/70 ਰਹਿੰਦਾ ਸੀ, ਵੱਧ ਕੇ 125/85 ਹੋ ਗਿਆ ਹੈ। ਕਮਰੇ ਤੋਂ ਬਾਹਰ ਹਰ ਵੇਲੇ ਪੁਲਿਸ ਖੜ੍ਹੀ ਰਹਿੰਦੀ ਹੈ। ਸ਼ੀਸ਼ੇ ਵਾਲੇ ਦਰਵਾਜ਼ਿਆਂ ਰਾਹੀਂ ਲਗਾਤਾਰ ਨਿਗਰਾਨੀ ਕੀਤੀ ਜਾਂਦੀ ਹੈ। ਕਈ ਵਾਰ ਪੁਲਿਸ ਕਰਮਚਾਰੀ ਕਮਰੇ ਅੰਦਰ ਵੀ ਮੌਜੂਦ ਰਹਿੰਦੇ ਹਨ। ਮੈਨੂੰ ਇਹ ਮਾਹੌਲ ਜੋਧਪੁਰ ਜੇਲ੍ਹ ਵਰਗਾ ਲੱਗਦਾ ਹੈ।""ਇਹ ਬਿਨਾਂ ਲਿਖਤੀ ਹੁਕਮ ਦੇ ਗੈਰ-ਕਾਨੂੰਨੀ ਹਿਰਾਸਤ ਹੈ"ਡਾ. ਗੀਤਾਂਜਲੀ ਆਂਗਮੋ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਵੀ ਲਿਖਤੀ ਹੁਕਮ ਨਹੀਂ ਦਿਖਾਇਆ ਗਿਆ।ਉਨ੍ਹਾਂ ਦੋਸ਼ ਲਗਾਇਆ" ਜਦੋਂ ਅਸੀਂ ਪੁਲਿਸ ਤੋਂ ਫੋਨ ਜਾਂ ਸੋਨਮ ਦਾ ਟੈਬਲੇਟ ਦੇਣ ਦੀ ਮੰਗ ਕੀਤੀ ਤਾਂ ਉਹ ਵੀ ਨਹੀਂ ਦਿੱਤਾ ਗਿਆ। ਜਦੋਂ ਅਸੀਂ ਪੁੱਛਿਆ ਕਿ ਕਿਸ ਲਿਖਤੀ ਹੁਕਮ ਦੇ ਆਧਾਰ 'ਤੇ ਇਹ ਸਭ ਕੀਤਾ ਜਾ ਰਿਹਾ ਹੈ, ਤਾਂ ਉਨ੍ਹਾਂ ਕੋਲ ਕੋਈ ਲਿਖਤੀ ਆਦੇਸ਼ ਨਹੀਂ ਸੀ।"ਉਨ੍ਹਾਂ ਅੰਤ ਵਿੱਚ ਕਿਹਾ "ਇਹ ਇੱਕ ਤਰ੍ਹਾਂ ਦੀ ਗੈਰ-ਕਾਨੂੰਨੀ ਹਿਰਾਸਤ ਹੈ। ਇਹ ਦੇਸ਼ ਲਈ ਬਹੁਤ ਚਿੰਤਾਜਨਕ ਸਥਿਤੀ ਹੈ ਕਿ ਇੱਕ ਵਿਅਕਤੀ ਆਪਣੀ ਪਸੰਦ ਦੇ ਹਸਪਤਾਲ ਵਿੱਚ ਇਲਾਜ ਵੀ ਨਹੀਂ ਕਰਵਾ ਸਕਦਾ। ਸਰਕਾਰ ਇਹ ਤੈਅ ਕਰ ਰਹੀ ਹੈ ਕਿ ਉਸਦਾ ਇਲਾਜ ਕਿੱਥੇ ਹੋਵੇਗਾ। ਜੇ ਉਨ੍ਹਾਂ ਨੂੰ ਸੱਚਮੁੱਚ ਸੋਨਮ ਦੀ ਸਿਹਤ ਦੀ ਚਿੰਤਾ ਹੁੰਦੀ ਤਾਂ ਉਨ੍ਹਾਂ ਦੀਆਂ ਕਾਰਵਾਈਆਂ ਵੀ ਇਸੇ ਤਰ੍ਹਾਂ ਦੀਆਂ ਹੁੰਦੀਆਂ, ਪਰ ਅਜਿਹਾ ਨਹੀਂ ਦਿਸਦਾ।