Weather Update: ਮੌਸਮ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆ ਰਹੀ ਹੈ, ਅਕਤੂਬਰ ਮਹੀਨੇ ਦੀ ਸ਼ੁਰੂਆਤ ਨਾਲ ਹੀ ਮੌਸਮ ਵਿੱਚ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ। ਸਵੇਰੇ ਅਤੇ ਸ਼ਾਮ ਨੂੰ ਮੌਸਮ ਵਿੱਚ ਠੰਡਕ ਮਹਿਸੂਸ ਹੁੰਦੀ ਹੈ। ਇਸ ਵਿਚਾਲੇ ਅਹਿਮ ਅਪਡੇਟ ਸਾਹਮਣੇ ਆ ਰਹੀ ਹੈ। ਭਾਰਤੀ ਮੌਸਮ ਵਿਭਾਗ (IMD) ਅਨੁਸਾਰ ਵੱਖ-ਵੱਖ ਪੱਧਰਾਂ ਉਤੇ ਕੰਮ ਕਰ ਰਹੀਆਂ ਕਈ ਮੌਸਮੀ ਪ੍ਰਣਾਲੀਆਂ ਦੇ ਪ੍ਰਭਾਵ ਕਾਰਨ ਉੱਤਰ-ਪੱਛਮੀ, ਮੱਧ, ਪੂਰਬੀ, ਉੱਤਰ-ਪੂਰਬੀ, ਪੱਛਮੀ ਅਤੇ ਦੱਖਣੀ ਪ੍ਰਾਇਦੀਪੀ ਭਾਰਤ ਦੇ ਹਿੱਸਿਆਂ ਵਿੱਚ ਮੀਂਹ, ਗਰਜ-ਤੂਫ਼ਾਨ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।6 ਤੋਂ 11 ਅਕਤੂਬਰ ਤੱਕ ਵਰ੍ਹੇਗਾ ਭਾਰੀ ਮੀਂਹ6 ਤੋਂ 11 ਅਕਤੂਬਰ 2026 ਦਰਮਿਆਨ ਦਿੱਲੀ-ਐਨਸੀਆਰ (NCR) ਅਤੇ ਹਰਿਆਣਾ, ਪੰਜਾਬ ਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਗਰਜ-ਤੂਫ਼ਾਨ ਅਤੇ ਬਿਜਲੀ ਚਮਕਣ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਬਿਹਾਰ, ਝਾਰਖੰਡ, ਪੱਛਮੀ ਬੰਗਾਲ ਅਤੇ ਓਡੀਸ਼ਾ ਵਿੱਚ ਵੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਨੇ 15 ਤੋਂ 16 ਰਾਜਾਂ ਵਿੱਚ ਗਰਜ-ਤੂਫ਼ਾਨ ਅਤੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ, ਜਿਸ ਦੌਰਾਨ ਹਵਾ ਦੀ ਗਤੀ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚਣ ਦੀ ਸੰਭਾਵਨਾ ਹੈ। ਬੰਗਾਲ ਦੀ ਖਾੜੀ ਉਤੇ ਇੱਕ ਨਵੀਂ ਮੌਸਮੀ ਪ੍ਰਣਾਲੀ ਬਣਨ ਦੀ ਪ੍ਰਬਲ ਸੰਭਾਵਨਾ ਦੇ ਵਿਚਕਾਰ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ।'ਪੱਛਮੀ ਗੜਬੜੀ' ਐਕਟਿਵ ਹੁੰਦੇ ਹੀ ਮੀਂਹ ਅਤੇ ਗਰਜ-ਤੂਫ਼ਾਨ ਢਾਏਗਾ ਕਹਿਰIMD ਅਨੁਸਾਰ, ਗੰਗਾ-ਤਟੀ ਪੱਛਮੀ ਬੰਗਾਲ ਖੇਤਰ ਤੋਂ ਮੱਧ ਮਹਾਰਾਸ਼ਟਰ ਤੱਕ ਫੈਲਿਆ ਇੱਕ 'ਟਰਫ' (ਹਵਾ ਦਾ ਘੱਟ ਦਬਾਅ ਵਾਲਾ ਖੇਤਰ) ਵਰਤਮਾਨ ਵਿੱਚ ਸਰਗਰਮ ਹੈ। ਇਸ ਤੋਂ ਇਲਾਵਾੰ ਇੱਕ ਹੋਰ ਟਰਫ ਉੱਤਰ-ਪੱਛਮੀ ਉੱਤਰ ਪ੍ਰਦੇਸ਼ ਤੋਂ ਪੂਰਬੀ ਬੰਗਲਾਦੇਸ਼ ਤੱਕ ਫੈਲਿਆ ਹੋਇਆ ਹੈ। ਇੱਕ ਟਰਫ ਜੋ ਪਹਿਲਾਂ ਉੱਤਰ-ਪੂਰਬੀ ਬਿਹਾਰ ਤੋਂ ਉੱਤਰ-ਪੂਰਬੀ ਬੰਗਾਲ ਦੀ ਖਾੜੀ ਤੱਕ ਫੈਲਿਆ ਹੋਇਆ ਸੀ, ਹੁਣ ਉੱਤਰੀ-ਮੱਧ ਬਿਹਾਰ ਤੋਂ ਉੱਤਰੀ ਓਡੀਸ਼ਾ ਤੱਕ ਤਬਦੀਲ ਹੋ ਗਿਆ ਹੈ। ਇਸ ਦੌਰਾਨ ਇੱਕ ਨਵੀਂ 'ਪੱਛਮੀ ਗੜਬੜੀ' (Western Disturbance) ਵੀ ਇੱਕ ਟਰਫ ਦੇ ਰੂਪ ਵਿੱਚ ਸਰਗਰਮ ਹੈ। ਨਾਲ ਹੀ, ਕੋਮੋਰਿਨ ਖੇਤਰ ਤੋਂ ਤਾਮਿਲਨਾਡੂ ਅਤੇ ਦੱਖਣੀ ਅੰਦਰੂਨੀ ਕਰਨਾਟਕ ਹੁੰਦੇ ਹੋਏ ਉੱਤਰੀ ਅੰਦਰੂਨੀ ਕਰਨਾਟਕ ਉੱਤੇ ਬਣੇ ਚੱਕਰਵਾਤੀ ਘੇਰੇ (cyclonic circulation) ਤੱਕ ਇੱਕ ਟਰਫ ਮੌਜੂਦ ਹੈ। ਇਹਨਾਂ ਪ੍ਰਣਾਲੀਆਂ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ ਅਤੇ ਗਰਜ-ਤੂਫ਼ਾਨ ਦੀ ਗਤੀਵਿਧੀ ਵਧਣ ਦੀ ਸੰਭਾਵਨਾ ਹੈ।ਇਨ੍ਹਾਂ ਰਾਜਾਂ ਵਿੱਚ ਤੂਫ਼ਾਨ ਦੀ ਸੰਭਾਵਨਾ6 ਅਕਤੂਬਰ ਨੂੰ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਲੱਦਾਖ ਅਤੇ ਉੱਤਰਾਖੰਡ ਵਿੱਚ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਤੇਜ਼ ਹਵਾਵਾਂ ਦੇ ਨਾਲ ਗਰਜ-ਤੂਫ਼ਾਨ ਆ ਸਕਦਾ ਹੈ। 7-8 ਅਕਤੂਬਰ ਨੂੰ ਜੰਮੂ-ਕਸ਼ਮੀਰ ਖੇਤਰ ਅਤੇ 7 ਤੋਂ 10 ਅਕਤੂਬਰ ਤੱਕ ਹਿਮਾਚਲ ਪ੍ਰਦੇਸ਼ ਵਿਚ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਗਈ ਹੈ। ਉੱਤਰਾਖੰਡ ਵਿਚ ਵੀ 7 ਤੋਂ 9 ਅਕਤੂਬਰ ਦਰਮਿਆਨ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਪੰਜਾਬ ਵਿੱਚ 6-7 ਅਕਤੂਬਰ ਨੂੰ ਗਰਜ-ਤੂਫ਼ਾਨ, ਬਿਜਲੀ ਚਮਕਣ ਅਤੇ 40-50 ਕਿਲੋਮੀਟਰ ਪ੍ਰਤੀ ਘੰਟਾ (60 ਕਿਲੋਮੀਟਰ ਪ੍ਰਤੀ ਘੰਟਾ ਤੱਕ ਦੇ ਝੱਖੜ ਸਮੇਤ) ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਨ੍ਹਾਂ ਖੇਤਰਾਂ ਵਿੱਚ 8-9 ਅਕਤੂਬਰ ਨੂੰ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਪੱਛਮੀ ਅਤੇ ਪੂਰਬੀ ਉੱਤਰ ਪ੍ਰਦੇਸ਼ ਲਈ ਕ੍ਰਮਵਾਰ 6-9 ਅਕਤੂਬਰ ਅਤੇ 6-8 ਅਕਤੂਬਰ ਦੀ ਮਿਆਦ ਲਈ ਗਰਜ-ਤੂਫ਼ਾਨ ਅਤੇ ਬਿਜਲੀ ਚਮਕਣ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ।ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਮੌਸਮ ਬਦਲਣ ਦੀ ਸੰਭਾਵਨਾ ਹੈ। 'ਪੱਛਮੀ ਗੜਬੜੀ' (Western Disturbance) ਕਾਰਨ ਬਣੇ ਨਵੇਂ ਮੌਸਮੀ ਸਿਸਟਮ ਕਰਕੇ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੀਂਹ ਪੈਣ ਦੀ ਉਮੀਦ ਹੈ। ਹਵਾ ਦੀ ਰਫ਼ਤਾਰ ਆਮ ਨਾਲੋਂ ਵੱਧ ਰਹਿ ਸਕਦੀ ਹੈ। ਮੀਂਹ ਕਾਰਨ ਆਵਾਜਾਈ ਵਿੱਚ ਵਿਘਨ ਪੈ ਸਕਦਾ ਹੈ। ਦਿੱਲੀ-ਐਨਸੀਆਰ (Delhi-NCR) ਵਿਚ 6 ਤੋਂ 11 ਅਕਤੂਬਰ ਤੱਕ ਮੀਂਹ ਵਾਲੇ ਹਾਲਾਤ ਬਣੇ ਰਹਿ ਸਕਦੇ ਹਨ।ਪੰਜਾਬ-ਹਰਿਆਣਾ ਵਿੱਚ ਮੌਸਮ ਦੱਸ ਦੇਈਏ ਕਿ ਹਰਿਆਣਾ ਵਿੱਚ ਮੰਗਲਵਾਰ 6 ਅਕਤੂਬਰ 2026 ਨੂੰ ਮੌਸਮ ਖਰਾਬ ਹੋ ਸਕਦਾ ਹੈ। ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ ਅਨੁਸਾਰ 6 ਤੋਂ 11 ਅਕਤੂਬਰ ਦਰਮਿਆਨ ਹਰਿਆਣਾ ਦੇ ਕੁਝ ਇਲਾਕਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ ਹਵਾ ਦੀ ਰਫ਼ਤਾਰ ਆਮ ਨਾਲੋਂ ਵੱਧ ਰਹਿਣ ਦੀ ਉਮੀਦ ਹੈ। 6 ਅਕਤੂਬਰ ਨੂੰ ਪੰਜਾਬ ਵਿੱਚ ਮੀਂਹ ਦੀ ਸੰਭਾਵਨਾ; ਦਿੱਲੀ, ਚੰਡੀਗੜ੍ਹ ਅਤੇ ਹਰਿਆਣਾ ਦੇ ਨਾਲ-ਨਾਲ ਪੰਜਾਬ ਵਿੱਚ ਵੀ ਮੌਸਮ ਖਰਾਬ ਰਹਿ ਸਕਦਾ ਹੈ। ਆਈਐਮਡੀ (IMD) ਅਨੁਸਾਰ, 6 ਅਕਤੂਬਰ ਤੋਂ 11 ਅਕਤੂਬਰ ਦਰਮਿਆਨ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਦੀ ਉਮੀਦ ਹੈ। ਤੇਜ਼ ਹਵਾਵਾਂ ਫਸਲਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਮੀਂਹ ਕਾਰਨ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ।