EPFO Rules: 25 ਹਜ਼ਾਰ ਰੁਪਏ ਤੋਂ ਘੱਟ ਤਨਖਾਹ ਵਾਲਿਆਂ ਲਈ ਅਹਿਮ ਖ਼ਬਰ, EPFO ਦੀ ਪੈਨਸ਼ਨ ਨੂੰ ਲੈ ਕੇ ਨਵਾਂ ਨਿਯਮ

Wait 5 sec.

EPFO Rules : ਕਰਮਚਾਰੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ EPFO (Employees’ Provident Fund Organisation) ਵੱਲੋਂ ਸਮੇਂ-ਸਮੇਂ ’ਤੇ ਨਿਯਮਾਂ ਵਿੱਚ ਬਦਲਾਅ ਕੀਤੇ ਜਾਂਦੇ ਹਨ। ਹਾਲ ਹੀ ਵਿੱਚ ਸਰਕਾਰ ਨੇ EPF ਦੀ ਤਨਖਾਹ ਸੀਮਾ 15 ਹਜ਼ਾਰ ਰੁਪਏ ਤੋਂ ਵਧਾ ਕੇ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨ ਦਾ ਐਲਾਨ ਕੀਤਾ ਸੀ। ਹੁਣ EPFO ਨੇ EPS (Employees’ Pension Scheme) ਦੀ ਮੈਂਬਰਸ਼ਿਪ ਨੂੰ ਲੈ ਕੇ ਵੀ ਸਪੱਸ਼ਟਤਾ ਦਿੱਤੀ ਹੈ। 25 ਹਜ਼ਾਰ ਰੁਪਏ ਤਨਖਾਹ ਵਾਲੇ EPS ਦੇ ਮੈਂਬਰ ਹੋਣਗੇ?EPFO ਨੇ ਆਪਣੇ ਅਧਿਕਾਰਤ X (Twitter) ਅਕਾਊਂਟ ’ਤੇ ਇੱਕ ਪੋਸਟ ਸਾਂਝੀ ਕਰਕੇ ਕਰਮਚਾਰੀਆਂ ਨੂੰ EPS ਪੈਨਸ਼ਨ ਦੀ ਯੋਗਤਾ ਬਾਰੇ ਜਾਣਕਾਰੀ ਦਿੱਤੀ ਹੈ। EPFO ਮੁਤਾਬਕ, ਜੇ ਕਿਸੇ ਕਰਮਚਾਰੀ ਦੀ ਮਹੀਨਾਵਾਰ ਤਨਖਾਹ 25 ਹਜ਼ਾਰ ਰੁਪਏ ਜਾਂ ਇਸ ਤੋਂ ਘੱਟ ਹੈ ਤਾਂ ਯੋਗਤਾ ਦੇ ਆਧਾਰ ’ਤੇ ਉਸ ਲਈ EPS ਮੈਂਬਰਸ਼ਿਪ ਜ਼ਰੂਰੀ ਹੋਵੇਗੀ।ਉੱਥੇ ਹੀ ਜਿਨ੍ਹਾਂ ਕਰਮਚਾਰੀਆਂ ਦੀ ਮਹੀਨਾਵਾਰ ਤਨਖਾਹ 25,000 ਰੁਪਏ ਤੋਂ ਵੱਧ ਹੈ, ਉਨ੍ਹਾਂ ਲਈ EPS ਮੈਂਬਰਸ਼ਿਪ ਲਾਜ਼ਮੀ ਨਹੀਂ ਹੋਵੇਗੀ। ਹਾਲਾਂਕਿ, ਉਨ੍ਹਾਂ ’ਤੇ EPS ਦੇ ਨਿਯਮ ਉਨ੍ਹਾਂ ਦੀ ਮੌਜੂਦਾ ਮੈਂਬਰਸ਼ਿਪ ਸਥਿਤੀ ਦੇ ਆਧਾਰ ’ਤੇ ਲਾਗੂ ਹੋ ਸਕਦੇ ਹਨ।ਹਾਲ ਹੀ ਵਿੱਚ ਬਦਲੀ EPF ਦੀ ਤਨਖਾਹ ਸੀਮਾਦੱਸ ਦੇਈਏ ਕਿ 17 ਸਤੰਬਰ ਨੂੰ ਵਿਸ਼ਵਕਰਮਾ ਜਯੰਤੀ ਮੌਕੇ ਸਰਕਾਰ ਵੱਲੋਂ EPF ਦੀ ਤਨਖਾਹ ਸੀਮਾ ਨੂੰ 15,000 ਰੁਪਏ ਤੋਂ ਵਧਾ ਕੇ 25,000 ਰੁਪਏ ਪ੍ਰਤੀ ਮਹੀਨਾ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਬਦਲਾਅ ਦਾ ਮਕਸਦ ਵਧਦੀ ਮਹਿੰਗਾਈ ਅਤੇ ਕਰਮਚਾਰੀਆਂ ਦੀਆਂ ਬਦਲ ਰਹੀਆਂ ਆਮਦਨ ਲੋੜਾਂ ਨੂੰ ਧਿਆਨ ਵਿੱਚ ਰੱਖਣਾ ਦੱਸਿਆ ਗਿਆ ਹੈ। ਇਸ ਲਈ ਜੇ ਤੁਹਾਡੀ ਤਨਖਾਹ 25,000 ਹਜ਼ਾਰ ਜਾਂ ਇਸ ਤੋਂ ਘੱਟ ਹੈ ਤਾਂ EPFO ਦੇ ਨਵੇਂ ਨਿਯਮਾਂ ਤਹਿਤ EPS ਪੈਨਸ਼ਨ ਦੀ ਯੋਗਤਾ ਨੂੰ ਸਮਝਣਾ ਤੁਹਾਡੇ ਲਈ ਮਹੱਤਵਪੂਰਨ ਹੈ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।