Elephant Calf Treatment : ਵੰਤਾਰਾ 'ਚ ਹੋਵੇਗਾ ‘ਰਾਜਾ’ ਦਾ ਇਲਾਜ, ਅਸਾਮ ਤੋਂ ਏਅਰਲਿਫਟ ਕਰਕੇ ਜਾਮਨਗਰ ਲਿਆਂਦਾ ਜਾਵੇਗਾ ਹਾਥੀ ਦਾ ਬੱਚਾ  

Wait 5 sec.

Elephant Calf Raja Treatment : ਅਸਾਮ ਤੋਂ ਇੱਕ ਦਿਲ ਨੂੰ ਛੂਹ ਲੈਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸੱਤ ਹਫ਼ਤਿਆਂ ਦੇ ਹਾਥੀ ਦੇ ਬੱਚੇ ਰਾਜਾ ਨੂੰ ਐਮਰਜੈਂਸੀ ਇਲਾਜ ਲਈ ਹਵਾਈ ਜਹਾਜ਼ ਰਾਹੀਂ ਗੁਜਰਾਤ ਲਿਜਾਇਆ ਜਾ ਰਿਹਾ ਹੈ। ਜਨਮ ਤੋਂ ਕੁਝ ਸਮੇਂ ਬਾਅਦ ਹੀ ਉਸ ਦੀ ਪਿਛਲੀ ਸੱਜੀ ਲੱਤ ਦੀ ਹੱਡੀ ਟੁੱਟ ਗਈ ਸੀ। ਹੁਣ ਉਸ ਨੂੰ ਬਿਹਤਰ ਇਲਾਜ ਲਈ ਗੁਜਰਾਤ ਦੇ ਜਾਮਨਗਰ ਸਥਿਤ ਵੰਤਾਰਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਾਵੇਗਾ।ਰਾਜਾ ਨੂੰ 20 ਨਵੰਬਰ 2026 ਨੂੰ ਗੁਹਾਟੀ ਤੋਂ ਜਾਮਨਗਰ ਲਿਜਾਇਆ ਜਾ ਰਿਹਾ ਹੈ। ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਸੜਕ ਰਸਤੇ 2500 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਕਰਵਾਉਣਾ ਠੀਕ ਨਹੀਂ ਸਮਝਿਆ। ਇਸ ਲਈ ਅਨੰਤ ਅੰਬਾਨੀ ਦੀ ਮਦਦ ਨਾਲ ਉਸ ਨੂੰ ਏਅਰਲਿਫਟ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ।ਜਨਮ ਤੋਂ ਬਾਅਦ ਹੀ ਟੁੱਟ ਗਈ ਸੀ ਲੱਤਜਾਣਕਾਰੀ ਮੁਤਾਬਕ ਰਾਜਾ ਦਾ ਜਨਮ 2 ਅਕਤੂਬਰ ਨੂੰ ਅਸਾਮ ਦੇ ਗੋਗਾਮੁਖ ਵਿੱਚ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਜਨਮ ਤੋਂ ਕੁਝ ਸਮੇਂ ਬਾਅਦ ਉਸ ਦੀ 11 ਸਾਲ ਦੀ ਮਾਂ ਨੇ ਉਸ ਨੂੰ ਲੱਤ ਮਾਰ ਦਿੱਤੀ, ਜਿਸ ਕਾਰਨ ਉਸ ਦੀ ਪਿਛਲੀ ਸੱਜੀ ਲੱਤ ਦੀ ਪੱਟ ਵਾਲੀ ਹੱਡੀ ਪੂਰੀ ਤਰ੍ਹਾਂ ਟੁੱਟ ਗਈ। ਇਸ ਸੱਟ ਕਾਰਨ ਉਹ ਆਪਣੇ ਪੈਰਾਂ 'ਤੇ ਖੜ੍ਹਾ ਵੀ ਨਹੀਂ ਹੋ ਸਕਦਾ ਸੀ।ਸੱਤ ਹਫ਼ਤਿਆਂ ਤੋਂ ਚੱਲ ਰਿਹਾ ਸੀ ਇਲਾਜਰਾਜਾ ਦੇ ਮਾਲਕ ਵੱਲੋਂ ਮਦਦ ਮੰਗਣ ਤੋਂ ਬਾਅਦ 8 ਅਕਤੂਬਰ ਨੂੰ ਵੰਤਾਰਾ ਦੀ ਮੈਡੀਕਲ ਟੀਮ ਉੱਥੇ ਪਹੁੰਚੀ। ਜਾਂਚ ਦੌਰਾਨ ਹੱਡੀ ਟੁੱਟਣ ਦੀ ਪੁਸ਼ਟੀ ਹੋਈ। ਡਾਕਟਰਾਂ ਨੇ ਪਲਾਸਟਰ, ਪੱਟੀਆਂ ਅਤੇ ਵਿਸ਼ੇਸ਼ ਸਹਾਰੇ ਨਾਲ ਉਸ ਦੀ ਲੱਤ ਨੂੰ ਸਥਿਰ ਰੱਖਿਆ। ਉਸ ਨੂੰ ਮਾਂ ਦੇ ਦੁੱਧ ਦੀ ਥਾਂ ਖ਼ਾਸ ਦੁੱਧ ਵੀ ਦਿੱਤਾ ਗਿਆ।ਬਾਅਦ ਵਿੱਚ ਉਸ ਨੂੰ ਦਸਤ ਲੱਗ ਗਏ ਅਤੇ ਜਾਂਚ ਦੌਰਾਨ ਬੈਕਟੀਰੀਆ ਦੀ ਲਾਗ ਵੀ ਸਾਹਮਣੇ ਆਈ। ਇਸ ਤੋਂ ਇਲਾਵਾ ਉਸ ਦੇ ਸਰੀਰ ਵਿੱਚ ਸ਼ੂਗਰ ਦਾ ਪੱਧਰ ਘਟਣ, ਲੀਵਰ ਨਾਲ ਜੁੜੀਆਂ ਸਮੱਸਿਆਵਾਂ ਅਤੇ ਲਗਾਤਾਰ ਲੇਟੇ ਰਹਿਣ ਕਾਰਨ ਸਰੀਰ 'ਤੇ ਜ਼ਖ਼ਮ ਹੋਣ ਵਰਗੀਆਂ ਮੁਸ਼ਕਲਾਂ ਵੀ ਆ ਗਈਆਂ।ਹੁਣ ਮਿਲੇਗਾ ਮਾਹਿਰ ਡਾਕਟਰਾਂ ਦਾ ਇਲਾਜਹੁਣ ਰਾਜਾ ਨੂੰ ਖ਼ਾਸ ਤੌਰ 'ਤੇ ਤਿਆਰ ਕੀਤੇ ਗਏ ਪਿੰਜਰੇ ਵਿੱਚ ਹਵਾਈ ਜਹਾਜ਼ ਰਾਹੀਂ ਲਿਜਾਇਆ ਜਾ ਰਿਹਾ ਹੈ। ਉਸ ਦੇ ਨਾਲ ਡਾਕਟਰਾਂ ਅਤੇ ਦੇਖਭਾਲ ਕਰਨ ਵਾਲਿਆਂ ਦੀ ਟੀਮ ਵੀ ਮੌਜੂਦ ਹੈ, ਜੋ ਸਫ਼ਰ ਦੌਰਾਨ ਉਸ ਦੀ ਸਿਹਤ 'ਤੇ ਨਜ਼ਰ ਰੱਖੇਗੀ।ਜਾਮਨਗਰ ਪਹੁੰਚਣ ਤੋਂ ਬਾਅਦ ਉਸ ਦੀ ਹੋਰ ਜਾਂਚ, ਦਰਦ ਦਾ ਇਲਾਜ, ਲੱਤ ਦੀ ਥੈਰੇਪੀ ਅਤੇ ਪੋਸ਼ਣ ਦਾ ਖ਼ਾਸ ਪ੍ਰਬੰਧ ਕੀਤਾ ਜਾਵੇਗਾ। ਡਾਕਟਰਾਂ ਮੁਤਾਬਕ ਉਸ ਨੂੰ ਲੰਬੇ ਸਮੇਂ ਤੱਕ ਇਲਾਜ ਅਤੇ ਦੇਖਭਾਲ ਦੀ ਲੋੜ ਪੈ ਸਕਦੀ ਹੈ।