ਵਾਰਾਣਸੀ ਹਵਾਈ ਅੱਡੇ 'ਤੇ ਐਤਵਾਰ (16 ਅਗਸਤ, 2026) ਨੂੰ ਹਥਿਆਰਾਂ ਦੀ ਜਾਂਚ ਦੌਰਾਨ ਗੋਲੀ ਚੱਲੀ। ਇਸ ਘਟਨਾ ਵਿੱਚ ਦੋ AAICLAS ਸਕ੍ਰੀਨਰ ਜ਼ਖਮੀ ਹੋ ਗਏ। ਦੋਵਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਵਾਰਾਣਸੀ ਹਵਾਈ ਅੱਡਾ ਅਥਾਰਟੀ ਦੇ ਅਨੁਸਾਰ, ਇਹ ਘਟਨਾ ਸਵੇਰੇ 9:30 ਵਜੇ ਦੇ ਕਰੀਬ ਵਾਪਰੀ।ਮੁੰਬਈ ਜਾਣ ਵਾਲੀ ਫਲਾਈਟ IX-1810 'ਤੇ ਯਾਤਰਾ ਕਰਨ ਵਾਲਾ ਇੱਕ ਯਾਤਰੀ ਆਪਣੀ ਪਤਨੀ ਨਾਲ ਹਵਾਈ ਅੱਡੇ 'ਤੇ ਪਹੁੰਚਿਆ ਸੀ। ਯਾਤਰੀ ਨੇ ਦੱਸਿਆ ਸੀ ਕਿ ਉਹ ਜਹਾਜ਼ ਵਿੱਚ ਆਪਣੇ ਨਾਲ ਹਥਿਆਰ ਲੈਕੇ ਜਾ ਰਿਹਾ ਹੈ।