Punjab Election 2027: ਪੰਜਾਬ ਵਿੱਚ ਹੋਣ ਵਾਲੀਆਂ ਚੋਣਾਂ ਨੂੰ ਲੈਕੇ ਹਰ ਪਾਰਟੀ ਨੇ ਪੂਰੀ ਤਿਆਰੀ ਖਿੱਚੀ ਹੋਈ ਹੈ। ਉੱਥੇ ਹੀ ਭਾਜਪਾ ਦੇ ਇਸ ਫੈਸਲੇ ਨਾਲ ਸਿਆਸਤ ਵਿੱਚ ਹਲਚਲ ਮੱਚ ਗਈ ਹੈ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਦੇ ਬਹੁਤ ਕਰੀਬੀ ਮੰਨੇ ਜਾਣ ਵਾਲੇ ਜਲ ਸ਼ਕਤੀ ਮੰਤਰੀ ਸੀਆਰ ਪਾਟਿਲ ਨੂੰ ਪੰਜਾਬ ਭਾਜਪਾ ਦਾ ਚੋਣ ਇੰਚਾਰਜ ਨਿਯੁਕਤ ਕੀਤਾ ਗਿਆ ਹੈ।ਉਹ ਗੁਜਰਾਤ ਭਾਜਪਾ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਉਨ੍ਹਾਂ ਨੂੰ ਜਿੱਥੇ ਪਾਰਟੀ ਅੰਦਰ ਜਥੇਬੰਦਕ ਢਾਂਚੇ ਦਾ ਅਨੁਭਵ ਹੈ, ਉੱਥੇ ਹੀ ਚਾਰ ਵਾਰ ਸੰਸਦ ਮੈਂਬਰ ਵਜੋਂ ਚੋਣ ਸਿਆਸਤ ਦਾ ਵੀ ਲੰਬਾ ਤਜ਼ਰਬਾ ਹੈ।