Govt Scheme : ਗ੍ਰੈਜੂਏਟ ਬੇਰੁਜ਼ਗਾਰਾਂ ਨੂੰ ਸਰਕਾਰ ਦੇਵੇਗੀ ਹਰ ਮਹੀਨੇ 2,000 ਰੁਪਏ , ਇਸ ਮਹੀਨੇ ਤੋਂ ਮਿਲੇਗਾ ਫਾਇਦਾ

Wait 5 sec.

West Bengal Govt Scheme : ਪੱਛਮੀ ਬੰਗਾਲ ਸਰਕਾਰ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਲਈ ਨਵੀਂ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਯੋਜਨਾ ਤਹਿਤ ਗ੍ਰੈਜੂਏਸ਼ਨ ਪੂਰੀ ਕਰ ਚੁੱਕੇ ਪਰ ਨੌਕਰੀ ਨਾ ਮਿਲਣ ਕਾਰਨ ਬੇਰੁਜ਼ਗਾਰ ਬੈਠੇ ਨੌਜਵਾਨਾਂ ਨੂੰ ਹਰ ਮਹੀਨੇ 2,000 ਰੁਪਏ ਦਾ ਭੱਤਾ ਦਿੱਤਾ ਜਾਵੇਗਾ। ਇਸ ਯੋਜਨਾ ਦੀ ਸ਼ੁਰੂਆਤ ਜਨਵਰੀ 2027 ਤੋਂ ਹੋਣ ਜਾ ਰਹੀ ਹੈ।ਭੋਰਸ਼ਾ ਕਰਮਸੂਚੀ ਯੋਜਨਾ (Bhorsha Karmasuchi Scheme)ਪੀਟੀਆਈ ਦੀ ਰਿਪੋਰਟ ਮੁਤਾਬਕ ਪੱਛਮੀ ਬੰਗਾਲ ਸਰਕਾਰ ਨੇ ਬੇਰੁਜ਼ਗਾਰ ਨੌਜਵਾਨਾਂ ਦੀ ਆਰਥਿਕ ਮਦਦ ਲਈ 'ਭੋਰਸ਼ਾ ਕਰਮਸੂਚੀ' ਯੋਜਨਾ ਲਿਆਂਦੀ ਹੈ। ਇਸ ਤਹਿਤ ਗ੍ਰੈਜੂਏਟ ਨੌਜਵਾਨਾਂ ਦੇ ਨਾਲ-ਨਾਲ ਸਰਕਾਰੀ ਵੋਕੇਸ਼ਨਲ ਸੰਸਥਾਵਾਂ ਅਤੇ ITI ਤੋਂ ਡਿਪਲੋਮਾ ਕਰਨ ਵਾਲਿਆਂ ਨੂੰ ਵੀ ਹਰ ਮਹੀਨੇ 2,000 ਰੁਪਏ ਦਿੱਤੇ ਜਾਣਗੇ।ਗ੍ਰੈਜੂਏਟ ਨਹੀਂ ਤਾਂ ਵੀ ਮਿਲੇਗਾ ਭੱਤਾਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਜਿਹੜੇ ਨੌਜਵਾਨ ਗ੍ਰੈਜੂਏਟ ਨਹੀਂ ਹਨ, ਉਨ੍ਹਾਂ ਨੂੰ ਵੀ ਸਰਕਾਰ ਵੱਲੋਂ ਹਰ ਮਹੀਨੇ 1,500 ਰੁਪਏ ਦਾ ਭੱਤਾ ਦਿੱਤਾ ਜਾਵੇਗਾ।2028-29 ਤੋਂ ਵਧੇਗੀ ਰਕਮਸਰਕਾਰ ਵੱਲੋਂ ਆਉਣ ਵਾਲੇ ਸਮੇਂ ਵਿੱਚ ਇਸ ਭੱਤੇ ਦੀ ਰਕਮ ਵਧਾਉਣ ਦਾ ਵੀ ਐਲਾਨ ਕੀਤਾ ਗਿਆ ਹੈ।- ਗ੍ਰੈਜੂਏਟ ਬੇਰੁਜ਼ਗਾਰਾਂ ਨੂੰ 2,000 ਦੀ ਥਾਂ 3,000 ਰੁਪਏ ਮਿਲਣਗੇ।- ਨਾਨ-ਗ੍ਰੈਜੂਏਟ ਨੌਜਵਾਨਾਂ ਨੂੰ 1,500 ਦੀ ਥਾਂ 2,000 ਰੁਪਏ ਮਿਲਣਗੇ।ਇਹ ਵਾਧਾ ਵਿੱਤੀ ਸਾਲ 2028-29 ਤੋਂ ਲਾਗੂ ਹੋਵੇਗਾ।ਕੌਣ ਲੈ ਸਕੇਗਾ ਯੋਜਨਾ ਦਾ ਲਾਭ?ਇਸ ਯੋਜਨਾ ਲਈ ਉਮਰ ਹੱਦ 21 ਤੋਂ 45 ਸਾਲ ਰੱਖੀ ਗਈ ਹੈ। ਇਸ ਤੋਂ ਪਹਿਲਾਂ ਸੂਬੇ ਵਿੱਚ ਤ੍ਰਿਣਮੂਲ ਕਾਂਗਰਸ ਸਰਕਾਰ ਦੀ 'ਯੁਵਸਾਥੀ' ਯੋਜਨਾ ਚੱਲ ਰਹੀ ਸੀ, ਜਿਸ ਦੀ ਥਾਂ ਹੁਣ ਇਹ ਨਵੀਂ ਯੋਜਨਾ ਲਵੇਗੀ।31 ਦਸੰਬਰ ਤੱਕ ਹੋਵੇਗੀ ਵੈਰੀਫਿਕੇਸ਼ਨਮੁੱਖ ਮੰਤਰੀ ਨੇ ਕਿਹਾ ਕਿ ਪੁਰਾਣੀ ਯੋਜਨਾ ਦੇ 54 ਲੱਖ ਮੌਜੂਦਾ ਲਾਭਪਾਤਰੀਆਂ ਦੀ ਵੈਰੀਫਿਕੇਸ਼ਨ 31 ਦਸੰਬਰ 2026 ਤੱਕ ਪੂਰੀ ਕਰ ਲਈ ਜਾਵੇਗੀ। ਜਿਨ੍ਹਾਂ ਲੋਕਾਂ ਨੇ ਅਜੇ ਤੱਕ ਅਪਲਾਈ ਨਹੀਂ ਕੀਤਾ, ਉਹ 'ਅਪਨਾਰ ਸਰਕਾਰ ਅਪਨਾਰ ਪਾਸ਼ੇ' ਪ੍ਰੋਗਰਾਮ ਰਾਹੀਂ ਆਪਣੀ ਅਰਜ਼ੀ ਜਮ੍ਹਾਂ ਕਰਵਾ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੌਜਵਾਨਾਂ ਨਾਲ ਕੀਤਾ ਆਪਣਾ ਵਾਅਦਾ ਪੂਰਾ ਕਰੇਗੀ ਅਤੇ ਉਨ੍ਹਾਂ ਨੂੰ ਕੁਝ ਸਮਾਂ ਸਬਰ ਰੱਖਣ ਦੀ ਅਪੀਲ ਕੀਤੀ ਹੈ।