Himachal Two Brothers One Wife : ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਦੋ ਸਕੇ ਭਰਾਵਾਂ ਵੱਲੋਂ ਇੱਕੋ ਕੁੜੀ ਨਾਲ ਵਿਆਹ ਕਰਨ ਦਾ ਮਾਮਲਾ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ। ਇਸ ਵਾਰ ਦੋਵਾਂ ਭਰਾਵਾਂ ਦੀ ਪਤਨੀ ਸੁਨੀਤਾ ਨੇਗੀ ਨੇ ਇੱਕ ਇੰਟਰਵਿਊ ਵਿੱਚ ਆਪਣੇ ਵਿਆਹ ਅਤੇ ਪਰਿਵਾਰਕ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।ਸੁਨੀਤਾ ਨੇ ਦੱਸਿਆ ਕਿ ਉਸ ਨੇ ਦੋਵਾਂ ਭਰਾਵਾਂ ਨਾਲ ਆਪਣੀ ਮਰਜ਼ੀ ਨਾਲ ਲਵ ਮੈਰਿਜ ਕੀਤੀ ਹੈ। ਉਸ ਨੂੰ ਰਿਸ਼ਤਾ ਤੈਅ ਹੋਣ ਸਮੇਂ ਹੀ ਪਤਾ ਸੀ ਕਿ ਉਸ ਦਾ ਵਿਆਹ ਦੋ ਸਗੇ ਭਰਾਵਾਂ ਨਾਲ ਹੋਵੇਗਾ। ਉਸ ਨੇ ਆਪਣੀ ਸਹਿਮਤੀ ਨਾਲ ਇਹ ਰਿਸ਼ਤਾ ਸਵੀਕਾਰ ਕੀਤਾ ਸੀ।ਜਦੋਂ ਸੁਨੀਤਾ ਤੋਂ ਪੁੱਛਿਆ ਗਿਆ ਕਿ ਉਹ ਦੋਵਾਂ ਵਿੱਚੋਂ ਕਿਸ ਨੂੰ ਜ਼ਿਆਦਾ ਪਿਆਰ ਕਰਦੀ ਹੈ ਤਾਂ ਉਸ ਨੇ ਕਿਹਾ ਕਿ ਉਹ ਦੋਵਾਂ ਨੂੰ ਬਰਾਬਰ ਪਿਆਰ ਕਰਦੀ ਹੈ। ਜਦੋਂ ਵਿਆਹ ਦੋਵਾਂ ਭਰਾਵਾਂ ਨਾਲ ਕੀਤਾ ਹੈ ਤਾਂ ਕਿਸੇ ਇੱਕ ਨੂੰ ਵੱਧ ਮਹੱਤਵ ਦੇਣ ਦਾ ਸਵਾਲ ਹੀ ਨਹੀਂ ਉੱਠਦਾ।ਬੱਚੇ ਦੇ ਪਿਤਾ ਵਜੋਂ ਕਿਸ ਦਾ ਨਾਮ ਦਰਜ ਹੋਵੇਗਾ?ਇੰਟਰਵਿਊ ਦੌਰਾਨ ਸੁਨੀਤਾ ਤੋਂ ਇਹ ਵੀ ਪੁੱਛਿਆ ਗਿਆ ਕਿ ਜੇਕਰ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਦੇ ਪਿਤਾ ਵਜੋਂ ਕਿਸ ਦਾ ਨਾਮ ਲਿਖਿਆ ਜਾਵੇਗਾ। ਇਸ 'ਤੇ ਉਸ ਨੇ ਦੱਸਿਆ ਕਿ ਬੱਚੇ ਦੇ ਪਿਤਾ ਵਜੋਂ ਵੱਡੇ ਭਰਾ ਪ੍ਰਦੀਪ ਨੇਗੀ ਦਾ ਨਾਮ ਦਰਜ ਕੀਤਾ ਗਿਆ ਹੈ। ਹਾਲਾਂਕਿ, ਲੋੜ ਪੈਣ 'ਤੇ ਭਵਿੱਖ ਵਿੱਚ ਛੋਟੇ ਭਰਾ ਦਾ ਨਾਮ ਵੀ ਦਿੱਤਾ ਜਾ ਸਕਦਾ ਹੈ।ਵਿਆਹ ਤੋਂ ਬਾਅਦ ਬਦਲੀ ਤਿੰਨਾਂ ਦੀ ਜ਼ਿੰਦਗੀਦੱਸ ਦੇਈਏ ਕਿ ਸਿਰਮੌਰ ਦੇ ਸ਼ਿਲਾਈ ਇਲਾਕੇ ਦੇ ਰਹਿਣ ਵਾਲੇ ਪ੍ਰਦੀਪ ਨੇਗੀ ਅਤੇ ਕਪਿਲ ਨੇਗੀ ਨੇ ਸੁਨੀਤਾ ਚੌਹਾਨ ਨਾਲ 12 ਤੋਂ 14 ਜੁਲਾਈ 2025 ਤੱਕ ਤਿੰਨ ਦਿਨਾਂ ਸਮਾਗਮ ਦੌਰਾਨ ਵਿਆਹ ਕੀਤਾ ਸੀ। ਅਪ੍ਰੈਲ 2026 ਵਿੱਚ ਸੁਨੀਤਾ ਨੇ ਇੱਕ ਧੀ ਨੂੰ ਜਨਮ ਦਿੱਤਾ।ਵਿਆਹ ਸਮੇਂ ਛੋਟਾ ਭਰਾ ਕਪਿਲ ਬਹਿਰੀਨ ਦੇ ਇੱਕ ਹੋਟਲ ਵਿੱਚ ਨੌਕਰੀ ਕਰਦਾ ਸੀ, ਪਰ ਵਿਆਹ ਤੋਂ ਬਾਅਦ ਉਸ ਨੇ ਨੌਕਰੀ ਛੱਡ ਦਿੱਤੀ ਅਤੇ ਪਿੰਡ ਵਾਪਸ ਆ ਗਿਆ। ਹੁਣ ਦੋਵਾਂ ਭਰਾਵਾਂ ਨੇ ਮਿਲ ਕੇ ਸ਼ਿਲਾਈ ਵਿੱਚ 'ਜੋੜੀਦਾਰ ਭਾਈ' ਨਾਮ ਦਾ ਰੈਸਟੋਰੈਂਟ ਵੀ ਖੋਲ੍ਹਿਆ ਹੈ। ਤਿੰਨੇ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਹਨ। ਉਨ੍ਹਾਂ ਦੇ ਵੀਡੀਓਜ਼ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਕਰੀਬ ਢਾਈ ਲੱਖ ਫਾਲੋਅਰਜ਼ ਹਨ।ਵੱਡੇ ਭਰਾ ਨੇ ਕਿਹਾ- ਛੋਟੇ ਭਰਾ ਨੂੰ ਪਤਨੀ ਤੋਂ ਵੀ ਵੱਧ ਪਿਆਰ ਕਰਦਾ ਹਾਂਵੱਡੇ ਭਰਾ ਪ੍ਰਦੀਪ ਨੇਗੀ ਨੇ ਕਿਹਾ ਕਿ ਉਨ੍ਹਾਂ ਨੇ ਕਾਫ਼ੀ ਸੋਚ-ਵਿਚਾਰ ਤੋਂ ਬਾਅਦ ਇਹ ਵਿਆਹ ਕੀਤਾ ਸੀ। ਉਨ੍ਹਾਂ ਦਾ ਮਕਸਦ ਪਰਿਵਾਰ ਅਤੇ ਭਰਾਵਾਂ ਦਾ ਪਿਆਰ ਬਣਾਈ ਰੱਖਣਾ ਸੀ। ਉਨ੍ਹਾਂ ਮੁਤਾਬਕ ਜੇਕਰ ਦੋਵੇਂ ਭਰਾ ਵੱਖ-ਵੱਖ ਵਿਆਹ ਕਰਦੇ ਤਾਂ ਦੋ ਘਰ ਬਣ ਜਾਂਦੇ ਅਤੇ ਜ਼ਮੀਨ ਤੇ ਪੈਸੇ ਦੀ ਵੰਡ ਹੋਣੀ ਸੀ। ਉਨ੍ਹਾਂ ਕਿਹਾ ਕਿ ਉਹ ਆਪਣੇ ਛੋਟੇ ਭਰਾ ਕਪਿਲ ਨੂੰ ਆਪਣੀ ਪਤਨੀ ਤੋਂ ਵੀ ਵੱਧ ਪਿਆਰ ਕਰਦੇ ਹਨ।ਕੀ ਹੈ ਜੋੜੀਦਾਰ ਵਿਆਹ ਦੀ ਪੁਰਾਣੀ ਪਰੰਪਰਾ?ਸਿਰਮੌਰ ਦੇ ਸ਼ਿਲਾਈ ਇਲਾਕੇ ਵਿੱਚ ਚੱਲ ਰਹੀ ਇਸ ਪਰੰਪਰਾ ਨੂੰ ਜੋੜੀਦਾਰ ਵਿਆਹ ਕਿਹਾ ਜਾਂਦਾ ਹੈ। ਸਥਾਨਕ ਲੋਕ ਇਸ ਨੂੰ ਮਹਾਭਾਰਤ ਦੇ ਪਾਂਡਵਾਂ ਨਾਲ ਜੋੜ ਕੇ ਦੇਖਦੇ ਹਨ। ਇਸ ਰੀਤ ਵਿੱਚ ਇੱਕ ਹੀ ਪਰਿਵਾਰ ਦੇ ਕਈ ਭਰਾ ਇੱਕ ਔਰਤ ਨਾਲ ਵਿਆਹ ਕਰਦੇ ਹਨ।ਸਥਾਨਕ ਲੋਕਾਂ ਮੁਤਾਬਕ ਪਹਾੜੀ ਇਲਾਕਿਆਂ ਵਿੱਚ ਜ਼ਮੀਨ ਘੱਟ ਹੋਣ ਕਾਰਨ ਇਹ ਪਰੰਪਰਾ ਪਰਿਵਾਰਕ ਜ਼ਮੀਨ ਨੂੰ ਵੰਡਣ ਤੋਂ ਬਚਾਉਣ ਲਈ ਵੀ ਅਪਣਾਈ ਜਾਂਦੀ ਰਹੀ ਹੈ। ਇਸ ਨਾਲ ਪਰਿਵਾਰ ਦੀ ਜਾਇਦਾਦ ਇਕੱਠੀ ਰਹਿੰਦੀ ਹੈ ਅਤੇ ਘਰ ਦੀਆਂ ਜ਼ਿੰਮੇਵਾਰੀਆਂ ਵੀ ਸਾਰੇ ਭਰਾ ਮਿਲ ਕੇ ਨਿਭਾਉਂਦੇ ਹਨ।