Police Transfer: ਵੱਡਾ ਪ੍ਰਸ਼ਾਸਨਿਕ ਫੇਰਬਦਲ, ਅਚਾਨਕ ਰਾਤੋ ਰਾਤ 28 IAS ਅਫਸਰਾਂ ਦੇ ਤਬਾਦਲੇ; ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ; ਜਾਣੋ ਕਿਸਨੂੰ ਮਿਲੀ ਅਹਿਮ ਜ਼ਿੰਮੇਵਾਰੀ...

Wait 5 sec.

Transfer News: ਸਰਕਾਰ ਵੱਲੋਂ ਇੱਕ ਵਾਰ ਫਿਰ ਤੋਂ ਅਚਾਨਕ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਜਿਸ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਹਲਚਲ ਮੱਚੀ ਹੋਈ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਰਾਜ ਦੇ 28 ਸੀਨੀਅਰ ਆਈਏਐਸ ਅਧਿਕਾਰੀਆਂ ਦੇ ਤਬਾਦਲੇ ਦਾ ਆਦੇਸ਼ ਜਾਰੀ ਕੀਤਾ ਗਿਆ ਹੈ। ਇਸ ਵਿੱਚ ਮਿਉਂਸਪਲ ਕਮਿਸ਼ਨਰ, ਜ਼ਿਲ੍ਹਾ ਵਿਕਾਸ ਅਧਿਕਾਰੀ (ਡੀਡੀਓ) ਅਤੇ ਵੱਖ-ਵੱਖ ਸਰਕਾਰੀ ਕਾਰਪੋਰੇਸ਼ਨਾਂ ਦੇ ਮੈਨੇਜਿੰਗ ਡਾਇਰੈਕਟਰ ਸ਼ਾਮਲ ਹਨ। ਦਰਅਸਲ, ਇਹ ਤਬਾਦਲੇ ਗੁਜਰਾਤ ਵਿੱਚ ਕੀਤੇ ਗਏ ਹਨ। ਇਨ੍ਹਾਂ ਅਫਸਰਾਂ ਦੇ ਹੋਏ ਤਬਾਦਲੇਇਸ ਤੋਂ ਇਲਾਵਾ ਜੂਨਾਗੜ੍ਹ ਦੇ ਮਿਉਂਸਪਲ ਕਮਿਸ਼ਨਰ ਪ੍ਰਭਾਵ ਜੋਸ਼ੀ ਦਾ ਤਬਾਦਲਾ ਗਾਂਧੀਨਗਰ ਵਿੱਚ ਜੀਆਈਡੀਸੀ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਵਜੋਂ ਕੀਤਾ ਗਿਆ ਹੈ। ਉਨ੍ਹਾਂ ਦੀ ਥਾਂ, ਸਪੋਰਟਸ ਅਥਾਰਟੀ ਆਫ਼ ਗੁਜਰਾਤ ਦੇ ਸਕੱਤਰ ਆਈਆਰ ਵਾਲਾ ਨੂੰ ਜੂਨਾਗੜ੍ਹ ਦਾ ਨਵਾਂ ਮਿਉਂਸਪਲ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।ਪੋਰਬੰਦਰ ਦੇ ਮਿਉਂਸਪਲ ਕਮਿਸ਼ਨਰ ਐਚ.ਜੇ. ਪ੍ਰਜਾਪਤੀ ਦਾ ਤਬਾਦਲਾ ਅਮਰੇਲੀ ਦੇ ਡੀ.ਡੀ.ਓ. ਵਜੋਂ ਕੀਤਾ ਗਿਆ ਹੈ, ਜਦੋਂ ਕਿ ਸੂਰਤ ਅਰਬਨ ਡਿਵੈਲਪਮੈਂਟ ਅਥਾਰਟੀ (SUDA) ਦੇ CEO ਸੁਥਾਰ ਰਾਜ ਰਮੇਸ਼ਚੰਦਰ ਨੂੰ ਹੁਣ ਪੋਰਬੰਦਰ ਦਾ ਮਿਉਂਸਪਲ ਕਮਿਸ਼ਨਰ ਬਣਾਇਆ ਗਿਆ ਹੈ। ਸਮਿਤ ਸੰਤੋਸ਼ ਲੋਢਾ ਨੂੰ ਸੂਰਤ ਮਿਉਂਸਪਲ ਕਾਰਪੋਰੇਸ਼ਨ ਵਿੱਚ ਡਿਪਟੀ ਮਿਉਂਸਪਲ ਕਮਿਸ਼ਨਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਕੇਪੀ ਜੋਸ਼ੀ ਦਾ ਤਬਾਦਲਾ ਪੀਜੀਵੀਸੀਐਲ ਦੇ ਐਮਡੀ ਅਹੁਦੇ ਤੋਂ ਦੇਵਭੂਮੀ-ਦੁਆਰਕਾ ਦੇ ਡੀਡੀਓ ਅਹੁਦੇ 'ਤੇ ਕੀਤਾ ਗਿਆ ਹੈ। ਡੀਕੇ ਬ੍ਰਹਮਭੱਟ ਨੂੰ ਗੁਜਰਾਤ ਮੈਡੀਕਲ ਸਰਵਿਸਿਜ਼ ਕਾਰਪੋਰੇਸ਼ਨ (ਜੀਐਮਐਸਸੀ) ਦੇ ਐਮਡੀ ਅਹੁਦੇ ਤੋਂ ਹਟਾ ਕੇ ਗਾਂਧੀਨਗਰ ਦਾ ਡੀਡੀਓ ਨਿਯੁਕਤ ਕੀਤਾ ਗਿਆ ਹੈ। ਹਿਰੇਨ ਜਿਤੇਂਦਰਭਾਈ ਬਾਰੋਟ ਨੂੰ ਦਾਹੋਦ ਦਾ ਨਵਾਂ ਡੀਡੀਓ ਨਿਯੁਕਤ ਕੀਤਾ ਗਿਆ ਹੈ। ਕੇਐਸ ਝਾਲਾ ਦਾ ਤਬਾਦਲਾ ਟੂਰਿਜ਼ਮ ਕਾਰਪੋਰੇਸ਼ਨ ਦੇ ਜੇਐਮਡੀ ਅਹੁਦੇ ਤੋਂ ਡਾਂਗ-ਆਹਵਾ ਦੇ ਡੀਡੀਓ ਅਹੁਦੇ 'ਤੇ ਕੀਤਾ ਗਿਆ ਹੈ। ਗੌਰੰਗਭਾਈ ਐਚ ਮਕਵਾਣਾ ਨੂੰ ਹੁਣ ਉੱਤਰ ਗੁਜਰਾਤ ਇਲੈਕਟ੍ਰੀਸਿਟੀ ਕੰਪਨੀ ਲਿਮਟਿਡ ਮੇਹਸਾਣਾ ਦਾ ਮੈਨੇਜਿੰਗ ਡਾਇਰੈਕਟਰ ਬਣਾਇਆ ਗਿਆ ਹੈ।ਇਨ੍ਹਾਂ ਨੂੰ ਮਿਲੀ ਅਹਿਮ ਜ਼ਿੰਮੇਵਾਰੀਕੇਜੇ ਰਾਠੌੜ ਨੂੰ ਦੱਖਣ ਗੁਜਰਾਤ ਇਲੈਕਟ੍ਰੀਸਿਟੀ ਕੰਪਨੀ ਲਿਮਟਿਡ (ਡੀਜੀਵੀਸੀਐਲ), ਸੂਰਤ ਦਾ ਐਮਡੀ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਐਮਡੀ ਚੁਡਾਸਮਾ ਨੂੰ ਪੱਛਮ ਗੁਜਰਾਤ ਇਲੈਕਟ੍ਰੀਸਿਟੀ ਕੰਪਨੀ ਲਿਮਟਿਡ (ਪੀਜੀਵੀਸੀਐਲ), ਰਾਜਕੋਟ ਦੇ ਮੈਨੇਜਿੰਗ ਡਾਇਰੈਕਟਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।ਐਮਪੀ ਪਾਂਡਿਆ ਨੂੰ ਜੀਐਮਐਸਸੀ (ਗਾਂਧੀਨਗਰ) ਦਾ ਐਮਡੀ, ਬੀਕੇ ਜੋਸ਼ੀ ਨੂੰ ਕੋਆਪਰੇਟਿਵ ਸੋਸਾਇਟੀਜ਼ ਦਾ ਰਜਿਸਟਰਾਰ ਅਤੇ ਸੀਬੀ ਗਾਂਤਰਾ ਨੂੰ ਗੁਜਰਾਤ ਸਟੇਟ ਸਿਵਲ ਸਪਲਾਈ ਕਾਰਪੋਰੇਸ਼ਨ ਦਾ ਐਮਡੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਡੀਕੇ ਪਟੇਲ ਨੂੰ ਗੁਜਰਾਤ ਐਨਰਜੀ ਡਿਵੈਲਪਮੈਂਟ ਏਜੰਸੀ (ਜੀਈਡੀਏ) ਦਾ ਨਵਾਂ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।