IPS Officers Transfers: ਪੁਲਿਸ ਵਿਭਾਗ ਵਿੱਚ ਤਬਾਦਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਤੋਂ ਬਾਅਦ ਮੁਲਾਜ਼ਮਾਂ ਵਿਚਾਲੇ ਹਲਚਲ ਮੱਚੀ ਹੋਈ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸੂਬੇ ਵਿੱਚ ਪ੍ਰਸ਼ਾਸਨਿਕ ਵਿਵਸਥਾ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਣ ਦੇ ਮਕਸਦ ਨਾਲ ਸਰਕਾਰ ਵੱਲੋਂ ਲਗਾਤਾਰ ਅਹਿਮ ਕਦਮ ਚੁੱਕੇ ਜਾ ਰਹੇ ਹਨ। ਇਸੇ ਦਿਸ਼ਾ ਵਿੱਚ ਕਾਨੂੰਨੀ ਅਤੇ ਪ੍ਰਸ਼ਾਸਨਿਕ ਢਾਂਚੇ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਪ੍ਰਸ਼ਾਸਨਿਕ ਪੱਧਰ 'ਤੇ ਇੱਕ ਹੋਰ ਵੱਡਾ ਫੇਰਬਦਲ ਕੀਤਾ ਗਿਆ ਹੈ, ਤਾਂ ਜੋ ਸਰਕਾਰੀ ਯੋਜਨਾਵਾਂ ਅਤੇ ਨੀਤੀਆਂ ਨੂੰ ਜ਼ਮੀਨੀ ਪੱਧਰ 'ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕੇ ਅਤੇ ਆਮ ਲੋਕਾਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ। ਜਿਸ ਕਰਕੇ ਉੱਤਰ ਪ੍ਰਦੇਸ਼ ਦੇ ਵਿੱਚ ਇਕ ਵਾਰ ਫਿਰ ਤੋਂ ਵੱਡਾ ਪ੍ਰਸ਼ਾਸਨਿਕ ਫੇਰ ਬਦਲ ਕੀਤਾ ਗਿਆ ਹੈ। ਇਨ੍ਹਾਂ 15 IPS ਅਧਿਕਾਰੀਆਂ ਦੇ ਹੋਏ ਤਬਾਦਲੇਉੱਤਰ ਪ੍ਰਦੇਸ਼ ਸਰਕਾਰ ਨੇ ਭਾਰਤੀ ਪੁਲਿਸ ਸੇਵਾ (IPS) ਦੇ 15 ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ। ਇਸ ਫੇਰਬਦਲ ਵਿੱਚ ਗੋਰਖਪੁਰ, ਵਾਰਾਣਸੀ, ਲਖਨਊ ਅਤੇ ਪ੍ਰਯਾਗਰਾਜ ਵਰਗੇ ਅਹਿਮ ਪੁਲਿਸ ਅਹੁਦਿਆਂ ਵਿੱਚ ਬਦਲਾਅ ਕੀਤਾ ਗਿਆ ਹੈ। ਤਰੁਣ ਗਾਬਾ ਨੂੰ ਲਖਨਊ ਦਾ ਨਵਾਂ ਪੁਲਿਸ ਕਮਿਸ਼ਨਰ ਬਣਾਇਆ ਗਿਆ ਹੈ ਅਤੇ ਪੀਯੂਸ਼ ਮੋਰਡੀਆ ਨੂੰ ਪ੍ਰਯਾਗਰਾਜ ਦਾ ਪੁਲਿਸ ਕਮਿਸ਼ਨਰ ਬਣਾਇਆ ਗਿਆ ਹੈ।ਜਾਣੋ ਕਿਸਨੂੰ ਮਿਲੀ ਅਹਿਮ ਜ਼ਿੰਮੇਵਾਰੀ?ਆਈਪੀਐਸ ਅਧਿਕਾਰੀ ਅਸ਼ੋਕ ਜੈਨ ਨੂੰ ਗੋਰਖਪੁਰ ਜ਼ੋਨ ਤੋਂ ਹਟਾ ਕੇ ਪੁਲਿਸ ਡਾਇਰੈਕਟਰ ਜਨਰਲ, ਫਾਇਰ ਅਤੇ ਐਮਰਜੈਂਸੀ ਸੇਵਾਵਾਂ ਬਣਾਇਆ ਗਿਆ ਹੈ, ਜਦੋਂ ਕਿ ਆਈਪੀਐਸ ਰਾਮ ਕੁਮਾਰ ਨੂੰ ਗੋਰਖਪੁਰ ਜ਼ੋਨ ਦਾ ਨਵਾਂ ਵਧੀਕ ਪੁਲਿਸ ਡਾਇਰੈਕਟਰ ਜਨਰਲ (ADG) ਨਿਯੁਕਤ ਕੀਤਾ ਗਿਆ ਹੈ।ਆਈਪੀਐਸ ਅਮਰਿੰਦਰ ਕੇ. ਸੇਂਗਰ ਨੂੰ ਲਖਨਊ ਪੁਲਿਸ ਕਮਿਸ਼ਨਰੇਟ ਦੇ ਪੁਲਿਸ ਕਮਿਸ਼ਨਰ ਦੇ ਅਹੁਦੇ ਤੋਂ ਹਟਾ ਕੇ ਪੁਲਿਸ ਡਾਇਰੈਕਟਰ ਜਨਰਲ (ਇੰਟੈਲੀਜੈਂਸ) ਦੇ ਨਾਲ-ਨਾਲ ਪੁਲਿਸ ਡਾਇਰੈਕਟਰ ਜਨਰਲ (ਸੁਰੱਖਿਆ) ਦਾ ਵਾਧੂ ਚਾਰਜ ਦਿੱਤਾ ਗਿਆ ਹੈ, ਜਦੋਂ ਕਿ ਆਈਪੀਐਸ ਤਰੁਣ ਗਾਬਾ ਨੂੰ ਲਖਨਊ ਦਾ ਨਵਾਂ ਪੁਲਿਸ ਕਮਿਸ਼ਨਰ ਬਣਾਇਆ ਗਿਆ ਹੈ। ਆਈਪੀਐਸ ਪੀਯੂਸ਼ ਮੋਰਡੀਆ ਨੂੰ ਵਾਰਾਣਸੀ ਜ਼ੋਨ ਦੇ ਏਡੀਜੀ ਦੇ ਅਹੁਦੇ ਤੋਂ ਹਟਾ ਕੇ ਪ੍ਰਯਾਗਰਾਜ ਦਾ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਆਈਪੀਐਸ ਨਵੀਨ ਅਰੋੜਾ ਨੂੰ ਵਾਰਾਣਸੀ ਜ਼ੋਨ ਦਾ ਨਵਾਂ ਏਡੀਜੀ ਬਣਾਇਆ ਗਿਆ ਹੈ।ਇਨ੍ਹਾਂ ਅਧਿਕਾਰੀਆਂ ਨੂੰ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਇਸ ਤੋਂ ਇਲਾਵਾ ਆਈਪੀਐਸ ਭਗਵਾਨ ਐੱਸ. ਸ਼੍ਰੀਵਾਸਤਵ ਨੂੰ ਤਕਨੀਕੀ ਸੇਵਾਵਾਂ ਦਾ ਏਡੀਜੀ, ਆਈਪੀਐਸ ਆਨੰਦ ਸੁਰੇਸ਼ ਰਾਓ ਕੁਲਕਰਣੀ ਨੂੰ ਸਕੱਤਰ (ਗ੍ਰਹਿ), ਆਈਪੀਐਸ ਮੋਹਿਤ ਗੁਪਤਾ ਨੂੰ ਭ੍ਰਿਸ਼ਟਾਚਾਰ ਰੋਕੂ ਸੰਗਠਨ ਦਾ ਆਈਜੀ, ਆਈਪੀਐਸ ਵਿਨੋਦ ਕੁਮਾਰ ਸਿੰਘ ਨੂੰ ਆਈਜੀ ਵਿਸ਼ੇਸ਼ ਜਾਂਚ, ਆਈਪੀਐਸ ਧਰਮਵੀਰ ਨੂੰ ਆਈਜੀ ਪੀਏਸੀ ਪੂਰਬੀ ਜ਼ੋਨ, ਆਈਪੀਐਸ ਜੋਗਿੰਦਰ ਕੁਮਾਰ ਨੂੰ ਆਈਜੀ ਪੀਟੀਐਸ ਮੁਰਾਦਾਬਾਦ ਅਤੇ ਆਈਪੀਐਸ ਅਨੂਪ ਕੁਮਾਰ ਸਿੰਘ ਤੇ ਆਈਪੀਐਸ ਆਨੰਦ ਕੁਮਾਰ ਨੂੰ ਕ੍ਰਮਵਾਰ ਈਓਡਬਲਯੂ (EOW) ਅਤੇ ਲੋਕ ਸ਼ਿਕਾਇਤ ਸ਼ਾਖਾ ਵਿੱਚ ਪੁਲਿਸ ਸੁਪਰਡੈਂਟ (ਐਸਪੀ) ਵਜੋਂ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ।