Raja Raghuvanshi Murder Case : ਸੋਨਮ ਮੁੜ ਜੇਲ੍ਹ ਜਾਵੇਗੀ, ਸੁਪਰੀਮ ਕੋਰਟ ਨੇ ਕਿਹਾ – 'ਆਰੋਪੀ ਜ਼ਮਾਨਤ ਦੀ ਹੱਕਦਾਰ ਨਹੀਂ'

Wait 5 sec.

Raja Raghuvanshi Murder Case : ਮੇਘਾਲਿਆ ਦੇ ਚਰਚਿਤ ਹਨੀਮੂਨ ਕਤਲ ਕੇਸ ਦੀ ਮੁੱਖ ਆਰੋਪੀ ਸੋਨਮ ਨੂੰ ਮੁੜ ਜੇਲ੍ਹ ਜਾਣਾ ਪਵੇਗਾ। ਸੁਪਰੀਮ ਕੋਰਟ ਨੇ ਉਸ ਦੀ ਜ਼ਮਾਨਤ ਰੱਦ ਕਰਦਿਆਂ 3 ਹਫ਼ਤਿਆਂ ਅੰਦਰ ਆਤਮ ਸਮਰਪਣ ਕਰਨ ਦੇ ਹੁਕਮ ਦਿੱਤੇ ਹਨ। ਆਪਣੇ ਪਤੀ ਰਾਜਾ ਰਘੁਵੰਸ਼ੀ ਦੇ ਕਤਲ ਦੀ ਆਰੋਪੀ  ਸੋਨਮ ਬਾਰੇ ਅਦਾਲਤ ਨੇ ਕਿਹਾ ਕਿ ਉਹ ਜ਼ਮਾਨਤ ਦੀ ਹੱਕਦਾਰ ਨਹੀਂ ਹੈ।ਜਸਟਿਸ ਐੱਮ. ਐੱਮ. ਸੁੰਦਰੇਸ਼ ਅਤੇ ਜਸਟਿਸ ਪ੍ਰਸੰਨਾ ਬੀ. ਵਰਾਲੇ ਦੀ ਬੈਂਚ ਨੇ ਕਿਹਾ ਕਿ ਗ੍ਰਿਫ਼ਤਾਰੀ ਵੇਲੇ ਸੋਨਮ ਨੂੰ ਗ੍ਰਿਫ਼ਤਾਰੀ ਦਾ ਕਾਰਨ ਪਤਾ ਸੀ। ਜੇਕਰ ਗ੍ਰਿਫ਼ਤਾਰੀ ਮੈਮੋ ਵਿੱਚ ਟਾਈਪਿੰਗ ਦੀ ਕੋਈ ਗਲਤੀ ਸੀ ਤਾਂ ਇਹ ਜ਼ਮਾਨਤ ਦਾ ਆਧਾਰ ਨਹੀਂ ਬਣ ਸਕਦੀ। ਅਦਾਲਤ ਨੇ ਇਹ ਵੀ ਕਿਹਾ ਕਿ ਮਾਮਲਾ ਹਾਲੇ ਅਹਿਮ ਪੜਾਅ ਵਿੱਚ ਹੈ। ਜੇਕਰ ਟਰਾਇਲ 6 ਮਹੀਨਿਆਂ ਵਿੱਚ ਪੂਰਾ ਨਹੀਂ ਹੁੰਦਾ ਤਾਂ ਸੋਨਮ ਦੁਬਾਰਾ ਜ਼ਮਾਨਤ ਲਈ ਅਰਜ਼ੀ ਦੇ ਸਕਦੀ ਹੈ।ਕੀ ਹੈ ਮਾਮਲਾ?ਇੰਦੌਰ ਦੇ ਟਰਾਂਸਪੋਰਟ ਕਾਰੋਬਾਰੀ ਰਾਜਾ ਰਘੁਵੰਸ਼ੀ ਦਾ ਵਿਆਹ 11 ਮਈ 2025 ਨੂੰ ਸੋਨਮ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਦੋਵੇਂ ਹਨੀਮੂਨ ਮਨਾਉਣ ਲਈ ਮੇਘਾਲਿਆ ਗਏ। ਚੇਰਾਪੂੰਜੀ ਵਿੱਚ ਰਾਜਾ ਲਾਪਤਾ ਹੋ ਗਿਆ ਅਤੇ ਕੁਝ ਦਿਨਾਂ ਬਾਅਦ ਉਸ ਦੀ ਲਾਸ਼ ਇੱਕ ਡੂੰਘੀ ਖੱਡ ਵਿੱਚੋਂ ਮਿਲੀ। ਜਾਂਚ ਦੌਰਾਨ ਪੁਲਿਸ ਨੇ ਸੋਨਮ, ਉਸ ਦੇ ਕਥਿਤ ਪ੍ਰੇਮੀ ਰਾਜ ਕੁਸ਼ਵਾਹਾ ਅਤੇ ਹੋਰ ਸਾਥੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ। 9 ਜੂਨ 2025 ਨੂੰ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਤੋਂ ਸੋਨਮ ਨੂੰ ਗ੍ਰਿਫ਼ਤਾਰ ਕੀਤਾ ਗਿਆ।ਸੋਨਮ ਨੂੰ ਜ਼ਮਾਨਤ ਕਿਵੇਂ ਮਿਲੀ?ਗ੍ਰਿਫ਼ਤਾਰੀ ਵੇਲੇ ਤਿਆਰ ਕੀਤੇ ਅਰੇਸਟ ਮੈਮੋ ਵਿੱਚ ਲਾਪਰਵਾਹੀ ਕਾਰਨ ਸੋਨਮ ਨੂੰ ਜ਼ਮਾਨਤ ਮਿਲ ਗਈ ਸੀ। ਪੁਲਿਸ ਨੇ ਕਤਲ ਨਾਲ ਸੰਬੰਧਿਤ ਬੀਐਨਐੱਸ ਦੀ ਧਾਰਾ 103 ਦੀ ਥਾਂ ਗਲਤੀ ਨਾਲ ਧਾਰਾ 403 ਲਿਖ ਦਿੱਤੀ, ਜਦਕਿ ਬੀਐਨਐੱਸ ਵਿੱਚ ਅਜਿਹੀ ਕੋਈ ਧਾਰਾ ਹੈ ਹੀ ਨਹੀਂ। ਇਸ ਆਧਾਰ 'ਤੇ ਹੇਠਲੀ ਅਦਾਲਤ ਨੇ 28 ਅਪ੍ਰੈਲ 2026 ਨੂੰ ਸਸ਼ਰਤ ਜ਼ਮਾਨਤ ਦੇ ਦਿੱਤੀ। ਅਦਾਲਤ ਨੇ ਕਿਹਾ ਸੀ ਕਿ ਦੋਸ਼ੀ ਨੂੰ ਗ੍ਰਿਫ਼ਤਾਰੀ ਦਾ ਸਹੀ ਕਾਰਨ ਨਾ ਦੱਸਣਾ ਸੰਵਿਧਾਨ ਦੇ ਅਨੁਚੇਦ 22(1) ਦੀ ਉਲੰਘਣਾ ਹੈ। 29 ਜੂਨ ਨੂੰ ਹਾਈ ਕੋਰਟ ਨੇ ਵੀ ਇਸ ਫੈਸਲੇ ਨੂੰ ਬਰਕਰਾਰ ਰੱਖਿਆ।ਮੇਘਾਲਿਆ ਸਰਕਾਰ ਦੀ ਦਲੀਲਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੰਦਿਆਂ ਮੇਘਾਲਿਆ ਸਰਕਾਰ ਸੁਪਰੀਮ ਕੋਰਟ ਪਹੁੰਚੀ। ਸਰਕਾਰ ਵੱਲੋਂ ਸਾਲਿਸੀਟਰ ਜਨਰਲ ਤੁਸ਼ਾਰ ਮਹੇਤਾ ਨੇ ਦਲੀਲ ਦਿੱਤੀ ਕਿ ਸੋਨਮ ਲੰਬੇ ਸਮੇਂ ਤੱਕ ਫਰਾਰ ਰਹੀ ਅਤੇ ਆਪਣੇ ਸਾਥੀਆਂ ਦੀ ਸਲਾਹ 'ਤੇ ਆਤਮ ਸਮਰਪਣ ਕੀਤਾ। ਉਸ ਨੂੰ ਪੂਰੀ ਜਾਣਕਾਰੀ ਸੀ ਕਿ ਉਹ ਕਿਉਂ ਫਰਾਰ ਹੈ ਅਤੇ ਕਿਉਂ ਸਰੈਂਡਰ ਕਰ ਰਹੀ ਹੈ। ਪੁਲਿਸ ਅਤੇ ਬਾਅਦ ਵਿੱਚ ਮੈਜਿਸਟ੍ਰੇਟ ਨੇ ਵੀ ਉਸ ਨੂੰ ਗ੍ਰਿਫ਼ਤਾਰੀ ਦਾ ਕਾਰਨ ਦੱਸ ਦਿੱਤਾ ਸੀ। ਇਸ ਲਈ ਅਰੇਸਟ ਮੈਮੋ ਵਿੱਚ ਇੱਕ ਧਾਰਾ ਦੀ ਗਲਤੀ ਜ਼ਮਾਨਤ ਦਾ ਆਧਾਰ ਨਹੀਂ ਬਣ ਸਕਦੀ।ਸੋਨਮ ਦੀ ਦਲੀਲ ਖਾਰਜਸੁਪਰੀਮ ਕੋਰਟ ਨੇ ਮੰਨਿਆ ਕਿ ਸੋਨਮ ਨੂੰ ਗ੍ਰਿਫ਼ਤਾਰੀ ਦਾ ਕਾਰਨ ਪਤਾ ਸੀ। ਅਦਾਲਤ ਨੇ ਮਾਮਲੇ ਦੀ ਗੰਭੀਰਤਾ ਅਤੇ ਉਪਲਬਧ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਹਾ ਕਿ ਉਸ ਦਾ ਜ਼ਮਾਨਤ 'ਤੇ ਬਾਹਰ ਰਹਿਣਾ ਠੀਕ ਨਹੀਂ ਹੈ। ਸੋਨਮ ਦੇ ਵਕੀਲ ਨੇ ਦਲੀਲ ਦਿੱਤੀ ਕਿ ਉਹ ਸ਼ਿਲਾਂਗ ਵਿੱਚ ਹੀ ਰਹਿ ਰਹੀ ਹੈ ਅਤੇ ਜ਼ਮਾਨਤ ਦੀਆਂ ਸਾਰੀਆਂ ਸ਼ਰਤਾਂ ਦੀ ਪਾਲਣਾ ਕਰ ਰਹੀ ਹੈ, ਇਸ ਲਈ ਉਸ ਨੂੰ ਮੁੜ ਜੇਲ੍ਹ ਭੇਜਣ ਦੀ ਲੋੜ ਨਹੀਂ। ਪਰ ਅਦਾਲਤ ਨੇ ਇਹ ਦਲੀਲ ਰੱਦ ਕਰ ਦਿੱਤੀ।"ਨੌਜਵਾਨ ਮਾਨਸਿਕ ਦਬਾਅ ਨਹੀਂ ਝੱਲ ਸਕਦੇ" – ਸੁਪਰੀਮ ਕੋਰਟਸੁਣਵਾਈ ਦੌਰਾਨ ਸਾਲਿਸੀਟਰ ਜਨਰਲ ਤੁਸ਼ਾਰ ਮਹੇਤਾ ਨੇ ਕਿਹਾ ਕਿ ਅਜਿਹੇ ਮਾਮਲੇ ਵਧ ਰਹੇ ਹਨ, ਜਿੱਥੇ ਤਲਾਕ ਲੈਣ ਦੀ ਬਜਾਏ ਜੀਵਨ ਸਾਥੀ ਦੀ ਯੋਜਨਾਬੱਧ ਹੱਤਿਆ ਕੀਤੀ ਜਾਂਦੀ ਹੈ। ਇਸ 'ਤੇ ਜਸਟਿਸ ਐੱਮ. ਐੱਮ. ਸੁੰਦਰੇਸ਼ ਨੇ ਕਿਹਾ, "ਨਵੀਂ ਪੀੜ੍ਹੀ ਸ਼ਾਇਦ ਸਾਡੇ ਨਾਲੋਂ ਵੱਧ ਜਾਣਕਾਰ ਹੈ, ਪਰ ਉਹ ਮਾਨਸਿਕ ਦਬਾਅ ਝੱਲਣ ਵਿੱਚ ਸਮਰੱਥ ਨਹੀਂ।"ਜਸਟਿਸ ਪ੍ਰਸੰਨਾ ਬੀ. ਵਰਾਲੇ ਨੇ ਕਿਹਾ, "ਅੱਜ ਦੀ ਨਵੀਂ ਪੀੜ੍ਹੀ ਦਾ ਗਿਆਨ ਪਰਿਵਾਰ ਦੇ ਵੱਡਿਆਂ ਨਾਲੋਂ ਵੱਧ ਵਟਸਐਪ ਅਤੇ ਮੋਬਾਈਲ ਤੋਂ ਆ ਰਿਹਾ ਹੈ। ਵੱਡੇ ਵੀ ਉਨ੍ਹਾਂ ਨੂੰ ਭਾਵਨਾਤਮਕ ਸਹਾਰਾ ਦੇਣ ਦੀ ਬਜਾਏ ਉਨ੍ਹਾਂ ਦੇ ਹੱਥ ਵਿੱਚ ਮੋਬਾਈਲ ਫੋਨ ਫੜਾ ਦਿੰਦੇ ਹਨ।"