New Rules for America Visa: ਡੋਨਾਲਡ ਟਰੰਪ ਪ੍ਰਸ਼ਾਸਨ ਨੇ ਵੀਜ਼ਾ ਪਾਬੰਦੀਆਂ ਨੂੰ ਲੈਕੇ ਇੱਕ ਨਵੀਂ ਨੀਤੀ ਦਾ ਐਲਾਨ ਕੀਤਾ ਹੈ। ਇਸ ਨਵੀਂ ਨੀਤੀ ਦਾ ਉਦੇਸ਼ ਅਮਰੀਕੀ ਨਾਗਰਿਕਾਂ ਨਾਲ ਅਰਬਾਂ ਡਾਲਰਾਂ ਦੀ ਸਾਈਬਰ ਠੱਗੀ ਮਾਰਨ ਵਾਲੇ ਵਿਦੇਸ਼ੀ ਅਪਰਾਧਿਕ ਨੈੱਟਵਰਕਾਂ ਵਿਰੁੱਧ ਸਖ਼ਤ ਕਾਰਵਾਈ ਕਰਨਾ ਹੈ। ਇਸ ਪਾਲਿਸੀ ਤਹਿਤ ਸਿਰਫ਼ ਅਪਰਾਧੀ ਹੀ ਨਹੀਂ, ਸਗੋਂ ਉਨ੍ਹਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ 'ਤੇ ਵੀ ਅਮਰੀਕਾ ਵਿੱਚ ਆਉਣ 'ਤੇ ਰੋਕ ਲਗਾਈ ਜਾਵੇਗੀ।ਸਾਈਬਰ ਧੋਖਾਧੜੀ ਕਾਰਨ ਅਮਰੀਕੀਆਂ ਨੂੰ 12.5 ਅਰਬ ਡਾਲਰ ਦਾ ਹੋਇਆ ਨੁਕਸਾਨਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਨੁਸਾਰ ਇਹ ਕਦਮ ਅੰਤਰਰਾਸ਼ਟਰੀ ਸਾਈਬਰ ਅਪਰਾਧ ਨੈੱਟਵਰਕਾਂ ਨੂੰ ਤੋੜਨ ਲਈ ਚਲਾਈ ਗਈ ਮੁਹਿੰਮ ਦਾ ਹਿੱਸਾ ਹੈ। ਅੰਕੜਿਆਂ ਅਨੁਸਾਰ ਸਾਲ 2024 ਵਿੱਚ ਸਾਈਬਰ ਧੋਖਾਧੜੀ ਕਾਰਨ ਅਮਰੀਕੀਆਂ ਨੂੰ 12.5 ਅਰਬ ਡਾਲਰ ਦਾ ਵੱਡਾ ਨੁਕਸਾਨ ਹੋਇਆ ਹੈ, ਜਿਸ ਵਿੱਚ ਬਜ਼ੁਰਗ ਨਾਗਰਿਕ ਸਭ ਤੋਂ ਵੱਧ ਨਿਸ਼ਾਨਾ ਬਣੇ ਹਨ।"ਪਿਗ ਬੁੱਚਰਿੰਗ" ਸਕੈਮ ਦਾ ਕੀਤਾ ਜ਼ਿਕਰਰੂਬੀਓ ਨੇ ਖਾਸ ਤੌਰ 'ਤੇ ਚੀਨੀ ਅਪਰਾਧਿਕ ਸੰਗਠਨਾਂ ਦਾ ਜ਼ਿਕਰ ਕੀਤਾ ਜੋ "ਪਿਗ ਬੁੱਚਰਿੰਗ" ਵਰਗੇ ਸਕੈਮ ਚਲਾ ਰਹੇ ਹਨ। ਇਨ੍ਹਾਂ ਵਿੱਚ ਪੀੜਤਾਂ ਨੂੰ ਸੋਸ਼ਲ ਮੀਡੀਆ ਰਾਹੀਂ ਫਰਜ਼ੀ ਰਿਸ਼ਤਿਆਂ ਵਿੱਚ ਫਸਾ ਕੇ ਫਰਜ਼ੀ ਨਿਵੇਸ਼ ਰਾਹੀਂ ਲੁੱਟਿਆ ਜਾਂਦਾ ਹੈ। ਇਕੱਲੇ ਇਨ੍ਹਾਂ ਨੈੱਟਵਰਕਾਂ ਨੇ ਹੀ ਅਮਰੀਕੀਆਂ ਨਾਲ ਲਗਭਗ 10 ਅਰਬ ਡਾਲਰ ਦੀ ਠੱਗੀ ਮਾਰੀ ਹੈ। ਇਸ ਤੋਂ ਇਲਾਵਾ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ 'ਸੈਕਸਟੌਰਸ਼ਨ' ਸਕੈਮਾਂ ਵਿਰੁੱਧ ਵੀ ਸਖ਼ਤੀ ਵਧਾਈ ਗਈ ਹੈ।ਅਮਰੀਕੀ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਵੀਜ਼ਾ ਪਾਬੰਦੀਆਂ ਸਿਰਫ਼ ਸ਼ੁਰੂਆਤ ਹਨ। ਅਪਰਾਧੀਆਂ ਨੂੰ ਫੜਨ ਲਈ ਆਰਥਿਕ ਪਾਬੰਦੀਆਂ, ਜਾਇਦਾਦਾਂ ਦੀ ਜ਼ਬਤੀ, ਅਤੇ ਦੂਜੇ ਦੇਸ਼ਾਂ ਤੋਂ ਹਵਾਲਗੀ ਵਰਗੇ ਹਰ ਸੰਭਵ ਹਥਿਆਰ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਦੇਸ਼ਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਜੋ ਅਜਿਹੇ ਨੈੱਟਵਰਕਾਂ ਵਿਰੁੱਧ ਕਾਰਵਾਈ ਨਹੀਂ ਕਰਨਗੇ; ਉਨ੍ਹਾਂ ਦੀ ਵਿਦੇਸ਼ੀ ਸਹਾਇਤਾ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ।ਹਾਲ ਹੀ 'ਚ ਇਨ੍ਹਾਂ ਸੰਸਥਾਵਾਂ 'ਤੇ ਲਾਈ ਪਾਬੰਦੀਹਾਲ ਹੀ ਵਿੱਚ ਅਮਰੀਕਾ ਨੇ ਕੰਬੋਡੀਆ ਦੇ 'ਪ੍ਰਿੰਸ ਗਰੁੱਪ' ਨਾਲ ਜੁੜੇ 35 ਵਿਅਕਤੀਆਂ ਅਤੇ ਸੰਸਥਾਵਾਂ 'ਤੇ ਪਾਬੰਦੀਆਂ ਲਗਾਈਆਂ ਹਨ, ਜੋ ਮਨੁੱਖੀ ਤਸਕਰੀ ਅਤੇ ਕ੍ਰਿਪਟੋਕਰੰਸੀ ਧੋਖਾਧੜੀ ਵਿੱਚ ਸ਼ਾਮਲ ਸਨ। ਅਮਰੀਕੀ ਸਰਕਾਰ ਨੇ ਇਸ ਗਰੁੱਪ ਦੇ ਚੇਅਰਮੈਨ 'ਤੇ ਮਾਮਲਾ ਦਰਜ ਕਰਕੇ ਅਰਬਾਂ ਡਾਲਰ ਦੀ ਬਿਟਕੋਇਨ ਰਾਸ਼ੀ ਜ਼ਬਤ ਕਰਨ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ।