Liquor Prices Hike: ਪਿਆਕੜਾਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ, ਜਾਣਕਾਰੀ ਲਈ ਦੱਸ ਦੇਈਏ ਕਿ ਸ਼ਰਾਬ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਵਾਲਾ ਹੈ। ਜੀ ਹਾਂ, ਸਰਕਾਰ ਨੇ ਸ਼ਰਾਬ ਉੱਤੇ ਨਾਟਾ ਟੈਕਸ ਲਾ ਦਿੱਤਾ ਹੈ, ਜਿਸ ਨਾਲ ਹੁਣ ਤੁਹਾਨੂੰ ਆਪਣੀ ਪਸੰਦ ਦੀ ਬੋਤਲ ਖਰੀਦਣ ਲਈ ਵੱਧ ਪੈਸੇ ਦੇਣੇ ਪੈਣਗੇ। ਦਰਅਸਲ, ਤਮਿਲਨਾਡੂ ਸਰਕਾਰ ਨੇ ਇਹ ਫੈਸਲਾ ਲਿਆ ਹੈ। ਰਾਜ ਸਰਕਾਰ ਵੱਲੋਂ ਸੰਚਾਲਿਤ ਤਮਿਲਨਾਡੂ ਸਟੇਟ ਮਾਰਕੀਟਿੰਗ ਕਾਰਪੋਰੇਸ਼ਨ (TASMAC) ਨੇ ਐਤਵਾਰ ਤੋਂ ਵਾਤਾਵਰਣ ਉਪਕਰ (environmental cess) ਲਾਉਣ ਦਾ ਫੈਸਲਾ ਕੀਤਾ ਹੈ। ਇਸ ਕਾਰਨ ਤੁਹਾਨੂੰ ਸ਼ਰਾਬ ਖਰੀਦਣ 'ਤੇ ਹੁਣ 10 ਰੁਪਏ ਵੱਧ ਖਰਚ ਕਰਨੇ ਪੈਣਗੇ।10 ਰੁਪਏ ਵੱਧ ਦੇਣੇ ਪੈਣਗੇ ਟੈਕਸਇਸ ਫੀਸ ਦੇ ਹਿਸਾਬ ਨਾਲ ਹੁਣ ਰਿਟੇਲ ਆਊਟਲੈੱਟਸ 'ਤੇ ਭਾਰਤੀ ਬਣੀ ਵਿਦੇਸ਼ੀ ਸ਼ਰਾਬ (IMFL), ਬੀਅਰ ਜਾਂ ਵਾਈਨ ਖਰੀਦਣ 'ਤੇ 10 ਰੁਪਏ ਦਾ ਵਾਧੂ ਟੈਕਸ ਦੇਣਾ ਪਵੇਗਾ। ਸ਼ਰਾਬ ਖਰੀਦਦਿਆਂ ਹੀ ਵਾਤਾਵਰਣ ਅਤੇ ਸਮਾਜਿਕ ਭਲਾਈ ਫੀਸ ਤੁਰੰਤ ਜੁੜ ਜਾਵੇਗੀ। ਇਸ ਕਾਰਨ ਕੀਮਤਾਂ ਵਧ ਜਾਣਗੀਆਂ।ਤਮਿਲਨਾਡੂ ਸਟੇਟ ਮਾਰਕੀਟਿੰਗ ਕਾਰਪੋਰੇਸ਼ਨ (TASMAC) ਦੇ ਇੱਕ ਸਰਕੂਲਰ ਦਾ ਹਵਾਲਾ ਦਿੰਦੇ ਹੋਏ, ਇੱਕ ਸੀਨੀਅਰ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਸਪਲਾਈ ਚੇਨ ਨਾਲ ਜੁੜੇ ਸਾਰੇ ਧਿਰਾਂ, ਜਿਨ੍ਹਾਂ ਵਿੱਚ ਸਥਾਨਕ ਨਿਰਮਾਤਾ ਅਤੇ ਸਪਲਾਇਰ ਵੀ ਸ਼ਾਮਲ ਹਨ, ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਤੈਅ ਕੀਤੀ ਗਈ ਮਿਤੀ ਤੋਂ ਨਵੀਆਂ ਕੀਮਤਾਂ ਲਾਗੂ ਕਰਨ ਲਈ ਆਪਣੇ ਕੀਮਤ ਢਾਂਚੇ (ਪ੍ਰਾਈਸਿੰਗ ਸਟ੍ਰਕਚਰ) ਵਿੱਚ ਜ਼ਰੂਰੀ ਬਦਲਾਅ ਕਰ ਲੈਣ।ਵਾਧੂ ਮਾਲੀਏ ਦੀ ਉਮੀਦਅਧਿਕਾਰੀ ਨੇ ਦੱਸਿਆ ਕਿ ਇਸ ਕਦਮ ਨਾਲ ਵਾਧੂ ਮਾਲੀਆ ਮਿਲਣ ਦੀ ਉਮੀਦ ਹੈ, ਜਿਸਦੀ ਵਰਤੋਂ ਰਾਜ ਸਰਕਾਰ ਵੱਲੋਂ ਸੰਚਾਲਿਤ ਵਾਤਾਵਰਣ ਅਤੇ ਸਮਾਜਿਕ ਭਲਾਈ ਦੇ ਕੰਮਾਂ ਲਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਉਂਕਿ ਕੱਲ੍ਹ ਤੋਂ ਨਵੀਆਂ ਕੀਮਤਾਂ ਲਾਗੂ ਹੋਣੀਆਂ ਹਨ, ਇਸ ਲਈ ਤਮਿਲਨਾਡੂ ਦੇ ਸਾਰੇ ਜ਼ਿਲ੍ਹਿਆਂ ਵਿੱਚ ਪ੍ਰਚੂਨ ਦੁਕਾਨਾਂ ਅਤੇ ਲਾਇਸੰਸ ਪ੍ਰਾਪਤ ਅਦਾਰੇ ਨਵੀਆਂ ਕੀਮਤਾਂ ਨੂੰ ਲਾਗੂ ਕਰਨ ਦੀ ਤਿਆਰੀ ਕਰ ਰਹੇ ਹਨ।ਵੱਧ ਰਕਮ ਨਾ ਵਸੂਲਣ ਦੀ ਚੇਤਾਵਨੀਉਨ੍ਹਾਂ ਕਿਹਾ ਕਿ ਕੰਮਕਾਜ ਸੁਚਾਰੂ ਢੰਗ ਨਾਲ ਚੱਲਦਾ ਰਹੇ, ਇਸ ਲਈ TASMAC ਨੇ ਨਿਰਮਾਤਾਵਾਂ ਅਤੇ ਥੋਕ ਡਿਪੂਆਂ ਨੂੰ ਹਦਾਇਤ ਕੀਤੀ ਹੈ ਕਿ ਉਹ QR ਕੋਡ ਨਾਲ ਕੀਮਤਾਂ ਦੀ ਸਹੀ ਲੇਬਲਿੰਗ ਯਕੀਨੀ ਬਣਾਉਣ। ਨਾਲ ਹੀ, ਕਰਮਚਾਰੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਕੋਈ ਵੀ ਵਾਧੂ ਜਾਂ ਅਣਅਧਿਕਾਰਤ ਰਕਮ ਨਾ ਵਸੂਲਣ। ਇਸ ਤੋਂ ਇਲਾਵਾ, ਵਿੱਤੀ ਰਿਕਾਰਡਾਂ ਵਿੱਚ ਪਾਰਦਰਸ਼ਤਾ ਬਣਾਈ ਰੱਖਣ ਲਈ ਪੰਜ ਖੇਤਰੀ ਜ਼ੋਨਾਂ ਵਿੱਚ ਵੱਖ-ਵੱਖ ਬੈਂਕ ਖਾਤੇ ਖੋਲ੍ਹੇ ਗਏ ਹਨ। TASMAC ਅਧਿਕਾਰੀ ਨੇ ਦੱਸਿਆ ਕਿ ਇਸ ਨਵੇਂ ਸਿਸਟਮ ਤਹਿਤ, ਗਾਹਕ ਹੁਣ ਵੀ ਅਧਿਕਾਰਤ ਵਿਕਰੇਤਾਵਾਂ ਨੂੰ ਖਾਲੀ ਬੋਤਲਾਂ ਵਾਪਸ ਕਰਕੇ ਆਪਣੇ 10 ਰੁਪਏ ਵਾਪਸ ਲੈ ਸਕਦੇ ਹਨ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।