ਦਿੱਲੀ-NCR 'ਚ 5 ਤੋਂ 20 ਨਵੰਬਰ ਤੱਕ ਰਹਿਣਗੀਆਂ ਆਹ ਪਾਬੰਦੀਆਂ, ਵਰਕ ਫਰਾਮ ਹੋਮ ਦਾ ਫੁਰਮਾਨ ਜਾਰੀ

Wait 5 sec.

ਦਿੱਲੀ-ਐਨਸੀਆਰ ਵਿੱਚ ਵੱਧ ਰਹੇ ਹਵਾ ਪ੍ਰਦੂਸ਼ਣ ਦੇ ਮੱਦੇਨਜ਼ਰ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ (CAQM) ਨੇ ਅਹਿਤਿਆਤੀ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ। ਕਮਿਸ਼ਨ ਨੇ 5 ਨਵੰਬਰ ਤੋਂ 20 ਨਵੰਬਰ, 2026 ਤੱਕ ਪ੍ਰਦੂਸ਼ਣ ਨੂੰ ਰੋਕਣ ਅਤੇ ਕੰਟਰੋਲ ਕਰਨ ਲਈ ਕਈ ਪਾਬੰਦੀਆਂ ਵਾਲੇ ਉਪਾਅ ਲਾਗੂ ਕਰਨ ਦਾ ਆਦੇਸ਼ ਜਾਰੀ ਕੀਤਾ ਹੈ।ਇਸ ਦੇ ਤਹਿਤ ਪੂਰੇ ਐਨਸੀਆਰ ਵਿੱਚ ਧੂੜ ਪੈਦਾ ਕਰਨ ਵਾਲੀਆਂ ਉਸਾਰੀਆਂ ਅਤੇ ਢਾਹੁਣ ਦੀਆਂ ਗਤੀਵਿਧੀਆਂ 'ਤੇ ਪਾਬੰਦੀ ਹੋਵੇਗੀ। ਸਰਕਾਰੀ ਅਤੇ ਨਿੱਜੀ ਦਫਤਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਕਰਮਚਾਰੀਆਂ ਦੇ ਵੱਧ ਤੋਂ ਵੱਧ 50 ਪ੍ਰਤੀਸ਼ਤ ਨੂੰ ਹਾਜ਼ਰ ਹੋਣ ਦੇਣ।ਇਸ ਵਜ੍ਹਾ ਨਾਲ ਚੁੱਕਿਆ ਕਦਮCAQM ਨੇ ਨਵੰਬਰ 2018 ਤੋਂ 2025 ਤੱਕ ਦੇ AQI ਡੇਟਾ ਦਾ ਵਿਸ਼ਲੇਸ਼ਣ ਕੀਤਾ। ਇਸ ਵਿੱਚ ਪਾਇਆ ਗਿਆ ਕਿ ਨਵੰਬਰ ਦੇ ਸ਼ੁਰੂਆਤ ਤੋਂ ਨਵੰਬਰ ਦੇ ਮੱਧ ਤੱਕ ਦਿੱਲੀ-NCR ਵਿੱਚ AQI ਪੱਧਰ ਜ਼ਿਆਦਾਤਰ ਗੰਭੀਰ ਅਤੇ ਬਹੁਤ ਗੰਭੀਰ ਸ਼੍ਰੇਣੀਆਂ ਵਿੱਚ ਰਹਿੰਦਾ ਹੈ। ਇਸ ਦੌਰਾਨ, ਪਰਾਲੀ ਸਾੜਨ ਅਤੇ ਹੋਰ ਖੇਤੀਬਾੜੀ ਰਹਿੰਦ-ਖੂੰਹਦ, ਵਾਹਨਾਂ ਦੇ ਨਿਕਾਸ ਅਤੇ ਹੋਰ ਕਈ ਕਾਰਕਾਂ ਕਾਰਨ ਪ੍ਰਦੂਸ਼ਣ ਵਧਦਾ ਹੈ।ਇਸ ਲਈ, AQM ਦਾ ਮੰਨਣਾ ਹੈ ਕਿ ਇਸ ਪੈਟਰਨ ਨੂੰ ਦੇਖਦਿਆਂ ਹੋਇਆਂ ਪ੍ਰਦੂਸ਼ਣ ਦੇ ਬਹੁਤ ਜ਼ਿਆਦਾ ਗੰਭੀਰ ਹੋਣ ਤੋਂ ਪਹਿਲਾਂ ਇਸਨੂੰ ਘਟਾਉਣ ਲਈ ਕਦਮ ਚੁੱਕਣੇ ਜ਼ਰੂਰੀ ਹਨ। ਇਹ ਨਿਯਮ ਜ਼ਰੂਰੀ ਬੁਨਿਆਦੀ ਢਾਂਚੇ ਅਤੇ ਰਾਸ਼ਟਰੀ ਸੁਰੱਖਿਆ ਨਾਲ ਸਬੰਧਤ ਕੰਮਾਂ ਨੂੰ ਛੋਟ ਦਿੰਦੇ ਹਨ।ਕੀ ਬੰਦ ਰਹੇਗਾ ਅਤੇ ਕਿਸਨੂੰ ਛੋਟ ਮਿਲੇਗੀ?5 ਨਵੰਬਰ ਤੋਂ 20 ਨਵੰਬਰ ਤੱਕ ਦਿੱਲੀ-ਐਨਸੀਆਰ ਵਿੱਚ ਧੂੜ ਪੈਦਾ ਕਰਨ ਵਾਲੀਆਂ ਅਤੇ ਉਸਾਰੀ ਨਾਲ ਸਬੰਧਤ ਗਤੀਵਿਧੀਆਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ।50% ਵਰਕ ਫਰਾਮ ਹੋਮ ਕਰਨ ਦਾ ਨਿਯਮਦਿੱਲੀ-ਐਨਸੀਆਰ ਵਿੱਚ ਦਫ਼ਤਰਾਂ ਵਿੱਚ 50 ਫੀਸਦੀ ਵਰਕ ਫਰਾਮ ਹੋਮ ਲਾਗੂ ਰਹੇਗਾ। ਇਸ ਵਿੱਚ ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ, ਗਾਜ਼ੀਆਬਾਦ ਅਤੇ ਨੋਇਡਾ ਸ਼ਾਮਲ ਹਨ। ਇਨ੍ਹਾਂ ਸ਼ਹਿਰਾਂ ਵਿੱਚ 50 ਫੀਸਦੀ ਸਰਕਾਰੀ ਅਤੇ ਨਿੱਜੀ ਦਫ਼ਤਰੀ ਕਰਮਚਾਰੀ ਘਰ ਤੋਂ ਕੰਮ ਕਰਨਗੇ, ਜਦੋਂ ਕਿ ਬਾਕੀ ਕਰਮਚਾਰੀ ਦਫ਼ਤਰ ਤੋਂ ਕੰਮ ਕਰਨਗੇ। ਇਸ ਤੋਂ ਇਲਾਵਾ, ਇਹ ਨਿਯਮ ਉਦਯੋਗਿਕ ਇਕਾਈਆਂ, ਜ਼ਰੂਰੀ ਸੇਵਾਵਾਂ ਅਤੇ ਹੋਰ ਥਾਵਾਂ 'ਤੇ ਲਾਗੂ ਨਹੀਂ ਹੋਵੇਗਾ ਜਿੱਥੇ ਅਜਿਹਾ ਕੰਮ ਸੰਭਵ ਨਹੀਂ ਹੈ। ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।