Cyclone Arnab, Weather Update: ਭਿਆਨਕ ਚੱਕਰਵਾਤ 'ਅਰਨਾਬ' (Arnab) ਨੂੰ ਲੈ ਕੇ ਪ੍ਰਸ਼ਾਸਨ ਦੇ ਨਾਲ-ਨਾਲ ਆਮ ਜਨਤਾ ਵਿਚਾਲੇ ਦਹਿਸ਼ਤ ਫੈਲੀ ਹੋਈ ਹੈ। ਦੱਸ ਦੇਈਏ ਕਿ ਇਸ ਲੋਕਾਂ ਉੱਪਰ ਇਸ ਚੱਕਰਵਾਤੀ ਤੂਫ਼ਾਨ ਦਾ ਖ਼ਤਰਾ ਮੰਡਰਾ ਰਿਹਾ ਹੈ। ਦਰਅਸਲ, ਇਸਦੀ ਮਾਰ ਝੱਲਣ ਵਾਲੇ ਸੂਬੇ ਨੂੰ ਹੁਣ ਇੱਕ ਹੋਰ ਤੂਫ਼ਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਭਾਰਤੀ ਮੌਸਮ ਵਿਭਾਗ (IMD) ਮੁਤਾਬਕ, ਬੰਗਾਲ ਦੀ ਖਾੜੀ ਵਿੱਚ ਬਣਿਆ ਡੂੰਘਾ ਘੱਟ ਦਬਾਅ ਵਾਲਾ ਖੇਤਰ ਤੇਜ਼ੀ ਨਾਲ ਚੱਕਰਵਾਤੀ ਤੂਫ਼ਾਨ ਵਿੱਚ ਬਦਲ ਰਿਹਾ ਹੈ। ਅਨੁਮਾਨ ਹੈ ਕਿ ਇਹ ਤੂਫ਼ਾਨ 3 ਨਵੰਬਰ 2026 ਦੀ ਸਵੇਰ ਨੂੰ ਨੇਲੋਰ ਅਤੇ ਨਰਸਾਪੁਰ ਦੇ ਵਿਚਕਾਰ ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਟਕਰਾ ਸਕਦਾ ਹੈ।110 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਨਾਲ ਤੂਫ਼ਾਨ ਮਚਾਏਗਾ ਤਬਾਹੀਮੌਸਮ ਵਿਭਾਗ ਅਨੁਸਾਰ, ਇਸ ਸੰਭਾਵਿਤ ਚੱਕਰਵਾਤ ਦੌਰਾਨ ਹਵਾ ਦੀ ਰਫ਼ਤਾਰ 100 ਤੋਂ 110 ਕਿਲੋਮੀਟਰ ਪ੍ਰਤੀ ਘੰਟਾ ਤੱਕ ਰਹਿ ਸਕਦੀ ਹੈ। ਬੰਗਾਲ ਦੀ ਖਾੜੀ ਵਿੱਚ ਬਣਿਆ ਘੱਟ ਦਬਾਅ ਦਾ ਖੇਤਰ ਹੁਣ ਡੂੰਘੇ ਘੱਟ ਦਬਾਅ ਵਾਲੇ ਖੇਤਰ ਵਿੱਚ ਤਬਦੀਲ ਹੋ ਚੁੱਕਾ ਹੈ। IMD ਦਾ ਅਨੁਮਾਨ ਹੈ ਕਿ ਇਹ ਅੱਗੇ ਵਧਦੇ ਹੋਏ 1 ਨਵੰਬਰ ਨੂੰ ਚੱਕਰਵਾਤੀ ਤੂਫ਼ਾਨ ਅਤੇ 2 ਨਵੰਬਰ ਤੱਕ ਭਿਆਨਕ ਚੱਕਰਵਾਤੀ ਤੂਫ਼ਾਨ ਦਾ ਰੂਪ ਧਾਰ ਸਕਦਾ ਹੈ।ਬੰਗਾਲ ਦੀ ਖਾੜੀ ਵਿੱਚ ਤੇਜ਼ੀ ਨਾਲ ਵਧ ਰਿਹਾ ਤੂਫ਼ਾਨIMD ਵੱਲੋਂ 1 ਨਵੰਬਰ ਦੀ ਸਵੇਰ 5:30 ਵਜੇ ਜਾਰੀ ਬੁਲੇਟਿਨ ਮੁਤਾਬਕ, ਦੱਖਣ-ਪੂਰਬੀ ਬੰਗਾਲ ਦੀ ਖਾੜੀ ਵਿੱਚ ਬਣਿਆ ਡੂੰਘਾ ਘੱਟ ਦਬਾਅ ਵਾਲਾ ਖੇਤਰ ਪਿਛਲੇ ਛੇ ਘੰਟਿਆਂ ਦੌਰਾਨ 23 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਪੱਛਮ-ਉੱਤਰ-ਪੱਛਮ ਵੱਲ ਵਧਿਆ ਹੈ। ਇਸ ਸਮੇਂ ਇਹ ਚੇਨਈ ਤੋਂ ਲਗਭਗ 700 ਕਿਲੋਮੀਟਰ, ਵਿਸ਼ਾਖਾਪਟਨਮ ਤੋਂ 770 ਕਿਲੋਮੀਟਰ, ਮਛਲੀਪਟਨਮ ਤੋਂ 770 ਕਿਲੋਮੀਟਰ ਅਤੇ ਓਂਗੋਲ ਤੋਂ 810 ਕਿਲੋਮੀਟਰ ਦੀ ਦੂਰੀ 'ਤੇ ਸੀ।ਅਰਨਾਬ ਚੱਕਰਵਾਤ ਨੇ ਪਹਿਲਾਂ ਹੀ ਮਚਾਈ ਸੀ ਭਾਰੀ ਤਬਾਹੀਜ਼ਿਕਰਯੋਗ ਹੈ ਕਿ 28 ਅਕਤੂਬਰ ਨੂੰ ਬਹੁਤ ਹੀ ਭਿਆਨਕ ਚੱਕਰਵਾਤੀ ਤੂਫ਼ਾਨ 'ਅਰਨਾਬ' ਆਂਧਰਾ ਪ੍ਰਦੇਸ਼ ਦੇ ਨਰਸਾਪੁਰ ਨੇੜੇ ਤੱਟ ਨਾਲ ਟਕਰਾਇਆ ਸੀ। ਉਸ ਸਮੇਂ ਹਵਾ ਦੀ ਰਫ਼ਤਾਰ 125 ਤੋਂ 135 ਕਿਲੋਮੀਟਰ ਪ੍ਰਤੀ ਘੰਟਾ ਸੀ, ਜਦਕਿ ਤੇਜ਼ ਝੱਖੜਾਂ ਦੀ ਰਫ਼ਤਾਰ 150 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਗਈ ਸੀ।ਇਸ ਤੂਫ਼ਾਨ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ ਸੀ। ਹਜ਼ਾਰਾਂ ਏਕੜ ਫ਼ਸਲਾਂ ਤਬਾਹ ਹੋ ਗਈਆਂ ਅਤੇ ਸੈਂਕੜੇ ਬਿਜਲੀ ਦੇ ਖੰਭੇ ਤੇ ਦਰੱਖਤ ਜੜ੍ਹੋਂ ਉਖੜ ਗਏ। ਇਸ ਤੋਂ ਇਲਾਵਾ ਸੜਕਾਂ, ਬਿਜਲੀ ਸਪਲਾਈ ਅਤੇ ਦੂਰਸੰਚਾਰ ਸੇਵਾਵਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ। ਮੁੱਢਲੇ ਅਨੁਮਾਨਾਂ ਮੁਤਾਬਕ, ਅਰਨਾਬ ਚੱਕਰਵਾਤ ਕਾਰਨ ਸੂਬੇ ਨੂੰ ਲਗਭਗ 4,600 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਨੁਕਸਾਨ ਦਾ ਮੁਲਾਂਕਣ ਕਰਨ ਲਈ ਕੇਂਦਰੀ ਟੀਮ ਵੀ ਆਂਧਰਾ ਪ੍ਰਦੇਸ਼ ਦਾ ਦੌਰਾ ਕਰ ਰਹੀ ਹੈ।ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜਇੱਕ ਹੋਰ ਸੰਭਾਵਿਤ ਚੱਕਰਵਾਤ ਦੀ ਚੇਤਾਵਨੀ ਤੋਂ ਬਾਅਦ ਤੱਟੀ ਇਲਾਕਿਆਂ ਵਿੱਚ ਚਿੰਤਾ ਵਧ ਗਈ ਹੈ। ਅਜਿਹੇ ਹਾਲਾਤ ਵਿੱਚ ਲੋਕਾਂ ਨੂੰ ਮੌਸਮ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਜਾਰੀ ਅਧਿਕਾਰਤ ਅਪਡੇਟਾਂ 'ਤੇ ਨਜ਼ਰ ਰੱਖਣੀ ਚਾਹੀਦੀ ਹੈ। ਤੱਟੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।