Cyclone Murasu: ਚੱਕਰਵਾਤੀ ਤੂਫਾਨ ਦਾ ਕਹਿਰ! ਸਕੂਲਾਂ-ਕਾਲਜਾਂ 'ਚ ਛੁੱਟੀ ਦਾ ਐਲਾਨ, ਦਰਜਨਾਂ ਫਲਾਈਟਾਂ ਰੱਦ, ਲੋਕ ਘਰ ਛੱਡਣ ਲਈ ਹੋਏ ਮਜ਼ਬੂਰ; ਜਾਣੋ ਕਿਵੇਂ ਵੱਧਦਾ ਆ ਰਿਹਾ ਖ਼ਤਰਾ...

Wait 5 sec.

Cyclone Murasu: ਭਿਆਨਕ ਚੱਕਰਵਾਤੀ ਤੂਫਾਨ ਦੇ ਚਲਦਿਆਂ ਪ੍ਰਸ਼ਾਸਨ ਵਿਚਾਲੇ ਵੀ ਹਾਹਾਕਰ ਮੱਚਿਆ ਹੋਇਆ ਹੈ, ਸਥਿਤੀ ਨੂੰ ਦੇਖਦਿਆਂ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ 'ਮੁਰਾਸੂ' ਨੇ ਹਰ ਪਾਸੇ ਕਹਿਰ ਮਚਾਇਆ ਹੋਇਆ ਹੈ। ਇਸ ਦੌਰਾਨ ਲੱਖਾਂ ਲੋਕ ਘਰ ਛੱਡਣ ਲਈ ਮਜ਼ਬੂਰ ਹੋ ਗਏ ਹਨ ਅਤੇ ਸਕੂਲਾਂ-ਕਾਲਜਾਂ 'ਚ ਛੁੱਟੀ ਕਰ ਦਿੱਤੀ ਗਈ। ਚੱਕਰਵਾਤੀ ਤੂਫਾਨ 'ਮੁਰਾਸੂ' ਨੇ ਮੰਗਲਵਾਰ ਤੜਕੇ ਆਂਧਰਾ ਪ੍ਰਦੇਸ਼ ਦੇ ਤੱਟਵਰਤੀ ਇਲਾਕੇ 'ਚ ਦਸਤਕ ਦਿੱਤੀ। ਇਸ ਦੌਰਾਨ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ। ਮੰਗਲਵਾਰ ਸਵੇਰੇ 5.30 ਵਜੇ ਤੂਫ਼ਾਨ ਦਾ ਕੇਂਦਰ ਤੱਟ ਪਾਰ ਕਰ ਗਿਆ। ਤੇਜ਼ ਹਵਾਵਾਂ ਕਾਰਨ ਹਜ਼ਾਰਾਂ ਦਰੱਖਤ ਉਖੜ ਗਏ ਅਤੇ ਬਿਜਲੀ ਦੇ ਸੈਂਕੜੇ ਖੰਭੇ ਨੁਕਸਾਨ ਗਏ ਹਨ। ਭਾਰੀ ਬਾਰਿਸ਼ ਕਾਰਨ ਸੜਕਾਂ ਡੁੱਬ ਗਈਆਂ ਅਤੇ ਹਾਈਵੇਅ 'ਤੇ ਵਾਹਨ ਫਸ ਗਏ। ਉੱਥੇ ਹੀ ਲੱਖਾਂ ਲੋਕਾਂ ਨੂੰ ਘਰ ਛੱਡਣ ਲਈ ਮਜ਼ਬੂਰ ਹੋਣਾ ਪਿਆ ਹੈ।ਸਕੂਲਾਂ ਅਤੇ ਕਾਲਜਾਂ 'ਚ ਛੁੱਟੀ ਦਾ ਐਲਾਨਖ਼ਰਾਬ ਮੌਸਮ ਕਾਰਨ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ (12 ਉਡਾਣਾਂ), ਵਿਸ਼ਾਖਾਪਟਨਮ (4) ਅਤੇ ਤਿਰੂਪਤੀ (3) ਸਮੇਤ ਕੁੱਲ 19 ਘਰੇਲੂ ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਚੇਨੱਈ ਹਵਾਈ ਅੱਡੇ 'ਤੇ ਵੀ ਕਈ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਤਮਿਲਨਾਡੂ ਦੇ ਚੇਨੱਈ, ਤਿਰੂਵੱਲੂਰ, ਚੇਂਗਲਪੱਟੂ, ਕਾਂਚੀਪੁਰਮ ਅਤੇ ਨੀਲਗਿਰੀ ਵਰਗੇ ਜ਼ਿਲ੍ਹਿਆਂ 'ਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦਰਜ ਕੀਤੀ ਜਾ ਰਹੀ ਹੈ, ਜਿਸ ਕਾਰਨ ਸਕੂਲਾਂ ਅਤੇ ਕਾਲਜਾਂ 'ਚ ਛੁੱਟੀ ਘੋਸ਼ਿਤ ਕਰ ਦਿੱਤੀ ਗਈ ਹੈ।ਓਡੀਸ਼ਾ ਦੇ ਵੀ ਕਈ ਜ਼ਿਲ੍ਹਿਆਂ 'ਚ ਬਾਰਿਸ਼ ਕਾਰਨ ਵਿਦਿਅਕ ਅਦਾਰੇ ਬੰਦ ਕਰ ਦਿੱਤੇ ਗਏ ਹਨ। ਓਡੀਸ਼ਾ ਸਰਕਾਰ ਨੇ ਆਪਣੇ 5 ਦੱਖਣੀ ਜ਼ਿਲ੍ਹਿਆਂ 'ਚੋਂ 1.60 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਹੈ। ਰਾਹਤ ਕਾਰਜਾਂ ਲਈ 1,139 ਰਾਹਤ ਕੈਂਪ ਤਿਆਰ ਕੀਤੇ ਗਏ ਹਨ, ਜਿੱਥੇ 3.33 ਲੱਖ ਲੋਕਾਂ ਦੇ ਠਹਿਰਨ ਦਾ ਪ੍ਰਬੰਧ ਹੈ। ਗੁਆਂਢੀ ਰਾਜਾਂ ਤਮਿਲਨਾਡੂ ਅਤੇ ਕਰਨਾਟਕ ਵੱਲੋਂ ਵੀ ਆਂਧਰਾ ਪ੍ਰਦੇਸ਼ ਦੀ ਮਦਦ ਲਈ ਵਿਸ਼ੇਸ਼ ਬਿਜਲੀ ਕਾਮੇ, ਕ੍ਰੇਨਾਂ ਅਤੇ ਡ੍ਰਿਲਿੰਗ ਮਸ਼ੀਨਾਂ ਭੇਜੀਆਂ ਗਈਆਂ ਹਨ ਤਾਂ ਜੋ ਤੂਫ਼ਾਨ ਤੋਂ ਬਾਅਦ ਪ੍ਰਭਾਵਿਤ ਸੇਵਾਵਾਂ ਨੂੰ ਤੁਰੰਤ ਬਹਾਲ ਕੀਤਾ ਜਾ ਸਕੇ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।