IAS Officer Resign: ਪੁਲਿਸ ਵਿਭਾਗ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਪ੍ਰਸ਼ਾਸਨ ਵਿਚਾਲੇ ਹਲਚਲ ਮਚਾ ਦਿੱਤੀ ਹੈ। ਦੱਸ ਦੇਈਏ ਕਿ ਸੀਨੀਅਰ IAS ਅਧਿਕਾਰੀ ਦਿਵਿਆ ਮਿੱਤਲ ਨੇ 13 ਸਾਲਾਂ ਦੀ ਸਰਕਾਰੀ ਸੇਵਾ ਤੋਂ ਬਾਅਦ ਆਪਣੇ ਅਹੁਦੇ ਤੋਂ ਸਵੈ-ਇੱਛਾ ਨਾਲ ਅਸਤੀਫ਼ਾ ਦੇ ਦਿੱਤਾ ਹੈ। ਦਰਅਸਲ, ਉੱਤਰ ਪ੍ਰਦੇਸ਼ ਕੇਡਰ ਦੀ ਸੀਨੀਅਰ ਅਫਸਰ ਵੱਲੋਂ ਅਸਤੀਫ਼ਾ ਦਿੱਤਾ ਗਿਆ ਹੈ। ਦੇਵਰੀਆ, ਮਿਰਜ਼ਾਪੁਰ ਅਤੇ ਸੰਤ ਕਬੀਰ ਨਗਰ ਵਿੱਚ ਜ਼ਿਲ੍ਹਾ ਮੈਜਿਸਟ੍ਰੇਟ (DM) ਵਜੋਂ ਸੇਵਾਵਾਂ ਨਿਭਾ ਚੁੱਕੀ ਦਿਵਿਆ ਮਿੱਤਲ ਨੇ ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਪੱਤਰ ਸਾਂਝਾ ਕਰਦਿਆਂ ਆਪਣੇ ਇਸ ਫੈਸਲੇ ਦਾ ਕਾਰਨ ਦੱਸਿਆ ਹੈ।IIT ਦਿੱਲੀ ਅਤੇ IIM ਬੰਗਲੌਰ ਵਰਗੀਆਂ ਵੱਕਾਰੀ ਸੰਸਥਾਵਾਂ ਤੋਂ ਪੜ੍ਹਾਈ ਕਰਨ ਤੋਂ ਬਾਅਦ ਦਿਵਿਆ ਨੇ ਲੰਡਨ ਵਿੱਚ ਨਾਮਵਰ ਵਿੱਤੀ ਫਰਮ (JPMorgan) ਵਿੱਚ ਐਸੋਸੀਏਟ ਵਜੋਂ ਕੰਮ ਕੀਤਾ ਸੀ। ਹਾਲਾਂਕਿ, ਵਿਦੇਸ਼ ਵਿੱਚ ਸਭ ਕੁਝ ਹੁੰਦੇ ਹੋਏ ਵੀ ਉਨ੍ਹਾਂ ਨੂੰ ਅਧੂਰਾਪਣ ਮਹਿਸੂਸ ਹੁੰਦਾ ਸੀ। ਉਨ੍ਹਾਂ ਲਿਖਿਆ ਕਿ ਭਾਰਤ ਦੀ ਮਿੱਟੀ ਦਾ ਕਰਜ਼ਾ ਉਤਾਰਨ ਅਤੇ ਦੇਸ਼ ਨਿਰਮਾਣ ਵਿੱਚ ਹਿੱਸਾ ਪਾਉਣ ਲਈ ਉਹ ਭਾਰਤ ਵਾਪਸ ਆਈ ਅਤੇ UPSC ਪਾਸ ਕਰਕੇ IAS ਅਧਿਕਾਰੀ ਬਣੀ।ਜਾਣੋ ਆਪਣੇ ਪੱਤਰ ਵਿੱਚ ਉਨ੍ਹਾਂ ਕੀ ਲਿਖਿਆ ਆਪਣੀ ਚਿੱਠੀ ਵਿੱਚ ਉਨ੍ਹਾਂ ਲਿਖਿਆ ਕਿ ਦੇਵਰੀਆ ਨੇ ਉਨ੍ਹਾਂ ਨੂੰ ਸੱਚ ਨਾਲ ਖੜ੍ਹੇ ਹੋਣਾ ਸਿਖਾਇਆ ਅਤੇ ਮਿਰਜ਼ਾਪੁਰ ਨੇ ਇਹ ਦਿਖਾਇਆ ਕਿ 'ਅਸੰਭਵ' ਕੋਈ ਤੱਥ ਨਹੀਂ ਸਗੋਂ ਸਿਰਫ਼ ਇੱਕ ਰਾਏ ਹੈ। ਉਨ੍ਹਾਂ ਲਿਖਿਆ ਕਿ ਹਰ ਸਰਕਾਰੀ ਫਾਈਲ ਦੇ ਪਿੱਛੇ ਇੱਕ ਵਿਅਕਤੀ ਹੁੰਦਾ ਹੈ ਅਤੇ ਉਸ ਦੀ ਇੱਜ਼ਤ ਬਣਾਏ ਰੱਖਣਾ ਹੀ ਅਸਲ ਨਿਆਂ ਹੈ। ਲਾਹੌਰੀਆ ਦਹ ਪਹਾੜੀ ਦੀ ਇੱਕ ਬਜ਼ੁਰਗ ਔਰਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਪਾਣੀ ਪਹੁੰਚਣ 'ਤੇ ਮਿਲੇ ਆਸ਼ੀਰਵਾਦ ਦੀ ਛੋਹ ਉਨ੍ਹਾਂ ਦੇ ਨਾਲ ਜ਼ਿੰਦਗੀ ਭਰ ਰਹੇਗੀ।ਦਿਵਿਆ ਨੇ ਆਪਣੇ ਅਸਤੀਫੇ ਵਿੱਚ ਲਿਖਿਆ, "ਸਾਧਾਰਨ ਮਾਹੌਲ ਵਿੱਚ ਪਲਦੇ ਹੋਏ ਮੈਂ ਇੱਕ ਚੰਗੇ, ਸਫਲ ਜੀਵਨ ਦਾ ਸੁਪਨਾ ਦੇਖਿਆ ਸੀ। ਦਿਨ-ਰਾਤ ਇੱਕ ਕਰਕੇ ਆਈਆਈਟੀ ਦਿੱਲੀ ਅਤੇ ਆਈਆਈਐਮ ਬੈਂਗਲੁਰੂ ਤੋਂ ਪੜ੍ਹਨ ਤੋਂ ਬਾਅਦ, ਲੰਡਨ ਵਿੱਚ ਨੌਕਰੀ ਮਿਲ ਗਈ। ਪਰ 'ਸਭ ਕੁਝ' ਪਾ ਲੈਣ 'ਤੇ ਵੀ ਕੁਝ ਅਧੂਰਾ ਸੀ। ਆਪਣੇ ਦੇਸ਼ ਵਿੱਚ ਨਾ ਹੋਣਾ ਖਲਦਾ ਸੀ। ਮੇਰੀ ਪੜ੍ਹਾਈ, ਆਤਮਵਿਸ਼ਵਾਸ, ਦੁਨੀਆ ਵਿੱਚ ਕਿਤੇ ਵੀ ਸਿਰ ਉੱਚਾ ਕਰਕੇ ਚੱਲਣ ਦੀ ਤਾਕਤ, ਸਭ ਇਸ ਮਿੱਟੀ ਦਾ ਕਰਜ਼ ਸੀ ਮੇਰੇ 'ਤੇ। ਉਹ ਕਰਜ਼ ਚੁਕਾਉਣਾ ਸੀ। ਚਾਹੁੰਦੀ ਸੀ ਜਿਸ ਭਾਰਤ ਦਾ ਸੁਪਨਾ ਦੇਖਿਆ ਸੀ, ਉਸਨੂੰ ਬਣਾਉਣ ਵਾਲੀਆਂ ਇੱਟਾਂ 'ਤੇ ਮੇਰੇ ਵੀ ਹੱਥਾਂ ਦੇ ਨਿਸ਼ਾਨ ਹੋਣ। ਸੋ ਵਾਪਸ ਆ ਗਈ, ਅਤੇ ਆਈਏਐਸ ਅਧਿਕਾਰੀ ਬਣਨ ਦਾ ਸੁਭਾਗ ਮਿਲਿਆ।"ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।