Northern Cyprus Boat Accident : ਨੌਰਥ ਸਾਈਪ੍ਰਸ ਦੇ ਤਟ ਤੋਂ ਰਵਾਨਾ ਹੋਣ ਤੋਂ ਕੁਝ ਸਮੇਂ ਬਾਅਦ ਐਤਵਾਰ ਦੁਪਹਿਰ 270 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਪੈਸੇਂਜਰ ਕਿਸ਼ਤੀ ਪਲਟ ਗਈ। ਰਾਇਟਰਜ਼ ਨੇ ਤੁਰਕੀ ਸਾਈਪ੍ਰਸ ਦੇ ਮੀਡੀਆ ਦੇ ਹਵਾਲੇ ਨਾਲ ਦੱਸਿਆ ਕਿ ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਹੋਇਆ ਹੈ ਜਾਂ ਨਹੀਂ। ਹਾਲਾਂਕਿ ਮੌਕੇ 'ਤੇ ਬਚਾਅ ਕਾਰਜ ਜਾਰੀ ਹੈ।ਐਸੋਸੀਏਟਿਡ ਪ੍ਰੈੱਸ ਮੁਤਾਬਕ, ਕੈਟਾਮਰਾਨ ਸ਼ੈਲੀ ਦੀ ਇਹ ਕਿਸ਼ਤੀ ਜਾਤੀ ਆਧਾਰ 'ਤੇ ਵੰਡੇ ਹੋਏ ਸਾਈਪ੍ਰਸ ਦੇ ਵੱਖ ਹੋਏ ਉੱਤਰੀ ਹਿੱਸੇ ਵਿੱਚ ਸਥਿਤ ਕਾਇਰੀਨੀਆ ਬੰਦਰਗਾਹ ਤੋਂ ਤੁਰਕੀ ਦੇ ਮੇਰਸਿਨ ਸੂਬੇ ਦੇ ਤਾਸੁਕੂ ਬੰਦਰਗਾਹ ਵੱਲ ਜਾ ਰਹੀ ਸੀ। ਸਥਾਨਕ ਕਿਬ੍ਰਿਸ ਅਖਬਾਰ ਦੇ ਅਨੁਸਾਰ ਤਟ ਤੋਂ ਕਰੀਬ ਚਾਰ ਮੀਲ ਦੂਰ ਫੈਰੀ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਸੀ। ਅਖਬਾਰ ਨੇ ਦੱਸਿਆ ਕਿ ਘਟਨਾ ਸਥਾਨ 'ਤੇ ਐਂਬੂਲੈਂਸਾਂ ਵੀ ਭੇਜੀਆਂ ਗਈਆਂ ਹਨ।ਉੱਧਰ AFP ਨੇ ਦੱਸਿਆ ਕਿ ਉੱਤਰੀ ਸਾਈਪ੍ਰਸ ਦੇ ਤੁਰਕੀ ਪ੍ਰਸ਼ਾਸਨ ਦੇ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਬਚਾਅ ਅਤੇ ਸਿਹਤ ਸੇਵਾਵਾਂ ਵੱਲੋਂ ਤੁਰੰਤ ਕਾਰਵਾਈ ਲਈ ਸਾਰੀਆਂ ਲੋੜੀਂਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।