Big Blast: ਰੂਸ ਦੀ ਰਾਜਧਾਨੀ ਮਾਸਕੋ ਵਿੱਚ ਸ਼ਨੀਵਾਰ ਸ਼ਾਮ (1 ਅਗਸਤ) ਨੂੰ ਇੱਕ ਰੈਸਟੋਰੈਂਟ ਨੇੜੇ ਹੋਏ ਧਮਾਕੇ ਵਿੱਚ 3 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਅਤੇ 21 ਹੋਰ ਜ਼ਖਮੀ ਹੋ ਗਏ। ਰੂਸੀ ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਸ਼ਨੀਵਾਰ ਸ਼ਾਮ ਨੂੰ ਕੇਂਦਰੀ ਮਾਸਕੋ ਵਿੱਚ ਇੱਕ ਉੱਚ ਪੱਧਰੀ ਰੈਸਟੋਰੈਂਟ ਦੇ ਨੇੜੇ ਇੱਕ ਨਿੱਜੀ ਸਮਾਗਮ ਦੌਰਾਨ ਹੋਇਆ। ਇੱਕ ਔਰਤ ਘਰ ਵਿੱਚ ਤਿਆਰ ਕੀਤਾ ਹੋਇਆ ਬੰਬ ਲੈ ਕੇ ਪਹੁੰਚੀ ਸੀ, ਧਮਾਕੇ ਵਿੱਚ ਉਸਦੀ ਵੀ ਮੌਤ ਹੋ ਗਈ।ਰਾਇਟਰਜ਼ ਨੇ ਰੂਸੀ ਨਿਊਜ਼ ਏਜੰਸੀ RIA Novostki ਦਾ ਹਵਾਲਾ ਦਿੰਦੇ ਹੋਏ ਰਿਪੋਰਟ ਦਿੱਤੀ ਕਿ ਦੇਸ਼ ਦੀ ਰਾਸ਼ਟਰੀ ਅੱਤਵਾਦ ਵਿਰੋਧੀ ਕਮੇਟੀ ਨੇ ਕਿਹਾ ਕਿ ਇੱਕ ਅਣਪਛਾਤੀ ਔਰਤ ਕੁਦਰਿੰਸਕਾਇਆ ਸਕੁਏਅਰ 'ਤੇ ਬਾਲਜ਼ੀ ਰੋਸੀ ਰੈਸਟੋਰੈਂਟ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਇੱਕ ਸੁਰੱਖਿਆ ਗਾਰਡ ਨੇ ਉਸਨੂੰ ਰੋਕ ਲਿਆ। ਔਰਤ ਇੱਕ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਲੈ ਕੇ ਜਾ ਰਹੀ ਸੀ, ਜੋ ਰੈਸਟੋਰੈਂਟ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਫਟ ਗਿਆ। ਧਮਾਕੇ ਵਿੱਚ ਔਰਤ, ਉਸਨੂੰ ਰੋਕਣ ਵਾਲੇ ਸੁਰੱਖਿਆ ਗਾਰਡ ਅਤੇ ਇੱਕ ਗਾਹਕ ਦੀ ਮੌਤ ਹੋ ਗਈ।ਰੂਸੀ ਅਧਿਕਾਰੀਆਂ ਨੇ ਔਰਤ ਦੀ ਪਛਾਣ ਨਹੀਂ ਦੱਸੀ ਹੈ ਅਤੇ ਨਾ ਹੀ ਇਹ ਦੱਸਿਆ ਹੈ ਕਿ ਉਸਨੇ ਇਹ ਕਿਉਂ ਕੀਤਾ। ਹਾਲਾਂਕਿ ਸਪੱਸ਼ਟ ਨਹੀਂ ਹੈ ਕਿ ਕੀ ਉਸਨੇ ਜਾਣਬੁੱਝ ਕੇ ਬੰਬ ਧਮਾਕਾ ਕੀਤਾ ਸੀ। ਸ਼ੁਰੂਆਤੀ ਮੀਡੀਆ ਰਿਪੋਰਟਾਂ ਵਿੱਚ ਧਮਾਕੇ ਲਈ ਗੈਸ ਸਿਲੰਡਰ ਵਿਸਫੋਟ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ, ਪਰ ਰੂਸੀ ਅੱਤਵਾਦ ਵਿਰੋਧੀ ਕਮੇਟੀ ਨੇ ਬਾਅਦ ਵਿੱਚ ਕਿਹਾ ਕਿ ਇਹ ਇੱਕ IED ਸੀ।ਨਿੱਜੀ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨ ਸੀ ਨਿਸ਼ਾਨਾ ਰੂਸੀ ਵਪਾਰਕ ਅਖਬਾਰ ਕਾਮਰਸੈਂਟ ਦੀ ਇੱਕ ਰਿਪੋਰਟ ਦੇ ਅਨੁਸਾਰ, ਹਮਲੇ ਵਿੱਚ ਰੈਸਟੋਰੈਂਟ ਦੇ ਬਾਹਰੀ ਛੱਤ 'ਤੇ ਇੱਕ ਨਿੱਜੀ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਸੂਤਰਾਂ ਦਾ ਹਵਾਲਾ ਦਿੰਦੇ ਹੋਏ, ਅਖਬਾਰ ਨੇ ਰਿਪੋਰਟ ਦਿੱਤੀ ਕਿ ਸਮਾਗਮ ਵਿੱਚ ਸਖ਼ਤ ਸੁਰੱਖਿਆ ਉਪਾਅ ਕੀਤੇ ਗਏ ਸਨ, ਨਹੀਂ ਤਾਂ ਮਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਸਕਦੀ ਸੀ।ਔਰਤ ਨੂੰ ਨਹੀਂ ਪਤਾ, ਅੰਦਰ ਕੀ ਸੀਰਿਪੋਰਟ ਦੇ ਅਨੁਸਾਰ, ਔਰਤ ਇੱਕ ਡੱਬਾ ਲੈ ਕੇ ਜਾ ਰਹੀ ਸੀ, ਜਿਸ ਤੇ ਸੁਰੱਖਿਆ ਗਾਰਡ ਨੂੰ ਸ਼ੱਕ ਹੋਇਆ। ਪੁੱਛਗਿੱਛ ਕਰਨ 'ਤੇ, ਔਰਤ ਨੇ ਖੁਲਾਸਾ ਕੀਤਾ ਕਿ ਇਸ ਵਿੱਚ ਇੱਕ ਤੋਹਫ਼ਾ ਸੀ। ਜਦੋਂ ਗਾਰਡ ਨੇ ਉਸਦੀ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ, ਤਾਂ ਡਿਵਾਇਸ ਫਟ ਗਿਆ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਬੰਬ ਨੂੰ ਰਿਮੋਟ ਤੋਂ ਵਿਸਫੋਟ ਕੀਤਾ ਗਿਆ ਸੀ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਔਰਤ ਨੂੰ ਸ਼ਾਇਦ ਇਹ ਪਤਾ ਨਹੀਂ ਸੀ ਕਿ ਪੈਕੇਜ ਦੇ ਅੰਦਰ ਕੀ ਹੈ।