BJP Announces Candidates : ਭਾਰਤੀ ਜਨਤਾ ਪਾਰਟੀ (BJP) ਦੀ ਕੇਂਦਰੀ ਚੋਣ ਕਮੇਟੀ ਨੇ ਐਤਵਾਰ 4 ਅਕਤੂਬਰ ਨੂੰ ਰਾਜ ਸਭਾ ਚੋਣਾਂ 2026 ਲਈ ਦੋ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਪਾਰਟੀ ਨੇ ਉੱਤਰਾਖੰਡ ਤੋਂ ਦਿਨੇਸ਼ ਆਰਿਆ ਅਤੇ ਪੱਛਮੀ ਬੰਗਾਲ ਤੋਂ ਰੁਕਮਣੀ ਮੱਲਿਕ, ਜਿਨ੍ਹਾਂ ਨੂੰ ਕੋਇਲ ਮੱਲਿਕ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਨੂੰ ਉਮੀਦਵਾਰ ਬਣਾਇਆ ਹੈ।ਕੋਇਲ ਮੱਲਿਕ ਪਹਿਲਾਂ ਤ੍ਰਿਣਮੂਲ ਕਾਂਗਰਸ (TMC) ਨਾਲ ਜੁੜੀ ਹੋਈ ਸੀ ਅਤੇ ਰਾਜ ਸਭਾ ਮੈਂਬਰ ਵੀ ਰਹਿ ਚੁੱਕੀ ਹੈ। ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਹੁਣ BJP ਨੇ ਉਨ੍ਹਾਂ ਨੂੰ ਪੱਛਮੀ ਬੰਗਾਲ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਕੋਇਲ ਮੱਲਿਕ ਇੱਕ ਅਦਾਕਾਰਾ ਵੀ ਹਨ ਅਤੇ ਕਈ ਬੰਗਾਲੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ।ਕੋਇਲ ਮੱਲਿਕ ਨੇ ਅਪ੍ਰੈਲ ਮਹੀਨੇ ਵਿੱਚ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ ਸੀ ਅਤੇ ਜੁਲਾਈ ਵਿੱਚ ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਅਸਤੀਫ਼ਾ ਦੇ ਦਿੱਤਾ ਸੀ। TMC ਦੀ ਰਾਜ ਸਭਾ ਮੈਂਬਰ ਰਹਿੰਦਿਆਂ ਉਨ੍ਹਾਂ ਨੇ ਇੱਕ ਵੀ ਦਿਨ ਸਦਨ ਦੀ ਕਾਰਵਾਈ ਵਿੱਚ ਹਿੱਸਾ ਨਹੀਂ ਲਿਆ ਸੀ।ਉੱਤਰਾਖੰਡ ਤੋਂ ਦਿਨੇਸ਼ ਆਰਿਆ ਨੂੰ ਮੌਕਾBJP ਨੇ ਉੱਤਰਾਖੰਡ ਤੋਂ ਦਿਨੇਸ਼ ਆਰਿਆ ਨੂੰ ਰਾਜ ਸਭਾ ਉਮੀਦਵਾਰ ਬਣਾਇਆ ਹੈ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਉਨ੍ਹਾਂ ਦੀ ਚੋਣ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਦਿਨੇਸ਼ ਆਰਿਆ BJP ਦੇ ਨੈਨੀਤਾਲ ਜ਼ਿਲ੍ਹਾ ਪ੍ਰਧਾਨ ਵੀ ਰਹਿ ਚੁੱਕੇ ਹਨ। ਉਨ੍ਹਾਂ ਨੂੰ ਉੱਤਰਾਖੰਡ ਵਿੱਚ ਰਾਜ ਮੰਤਰੀ ਦਾ ਦਰਜਾ ਵੀ ਮਿਲਿਆ ਹੋਇਆ ਹੈ।12 ਰਾਜ ਸਭਾ ਸੀਟਾਂ ’ਤੇ ਹੋਣੀ ਹੈ ਚੋਣਰਾਜ ਸਭਾ ਦੀਆਂ 12 ਸੀਟਾਂ ਲਈ ਚੋਣ ਹੋਣੀ ਹੈ। ਇਨ੍ਹਾਂ ਵਿੱਚ ਉੱਤਰ ਪ੍ਰਦੇਸ਼ ਦੀਆਂ 10 ਸੀਟਾਂ ਤੋਂ ਇਲਾਵਾ ਉੱਤਰਾਖੰਡ ਅਤੇ ਪੱਛਮੀ ਬੰਗਾਲ ਦੀ ਇੱਕ-ਇੱਕ ਸੀਟ ਸ਼ਾਮਲ ਹੈ। 16 ਅਕਤੂਬਰ ਨੂੰ ਵੋਟਿੰਗ ਅਤੇ ਵੋਟਾਂ ਦੀ ਗਿਣਤੀ ਹੋਵੇਗੀ। ਰਾਜ ਸਭਾ ਵਿੱਚ ਕੁੱਲ 245 ਸੀਟਾਂ ਹਨ, ਜਿਨ੍ਹਾਂ ਵਿੱਚੋਂ ਇਸ ਸਮੇਂ 242 ਸੀਟਾਂ ਭਰੀਆਂ ਹੋਈਆਂ ਹਨ ਅਤੇ 3 ਸੀਟਾਂ ਖਾਲੀ ਹਨ। BJP ਕੋਲ ਇਸ ਵੇਲੇ 116 ਰਾਜ ਸਭਾ ਮੈਂਬਰ ਹਨ। ਪਾਰਟੀ ਵੱਲੋਂ ਬਾਕੀ ਸੀਟਾਂ ਲਈ ਉਮੀਦਵਾਰਾਂ ਦੀ ਸੂਚੀ ਵੀ ਜਲਦ ਜਾਰੀ ਕੀਤੀ ਜਾ ਸਕਦੀ ਹੈ।