Punjabi Driver UK: ਪੰਜਾਬੀ ਡਰਾਈਵਰ ਦਾ ਸ਼ਰਮਨਾਕ ਕਾਰਾ, ਯੂਕੇ 'ਚ 29 ਸਾਲ ਦੀ ਕੈਦ, ਔਰਤ ਦਾ ਕਤਲ ਕਰ ਨਗਨ ਹਾਲਤ 'ਚ ਕੂੜੇ 'ਤੇ ਸੁੱਟੀ ਲਾਸ਼: ਫਿਰ...

Wait 5 sec.

Punjabi Driver UK: ਯੂਕੇ ਦੇ ਵੈਸਟ ਮਿਡਲੈਂਡਜ਼ ਵਿੱਚ ਇੱਕ ਸੈਕਸ ਵਰਕਰ ਦੇ ਕਤਲ ਦੇ ਦੋਸ਼ ਵਿੱਚ 32 ਸਾਲਾ ਪੰਜਾਬੀ ਮੂਲ ਦੇ ਡਰਾਈਵਰ ਨੂੰ 29 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਵਾਲਵਰਹੈਂਪਟਨ ਕਰਾਊਨ ਕੋਰਟ ਦੇ ਜੱਜ ਮਾਈਕਲ ਚੈਂਬਰਜ਼ ਕੇਸੀ ਨੇ ਇਹ ਫੈਸਲਾ ਸੁਣਾਇਆ। ਜੱਜ ਨੇ ਕਿਹਾ ਕਿ ਤਨਵੀਰ ਸਿੰਘ ਚਲਾਕੀ ਨਾਲ ਫਾਇਦਾ ਚੁੱਕਣ ਵਾਲਾ ਨੌਜਵਾਨ ਹੈ। ਉਸਦੀ ਸਜ਼ਾ ਵਿੱਚ ਕੋਈ ਨਰਮੀ ਨਹੀਂ ਵਰਤੀ ਜਾਵੇਗੀ।11 ਅਗਸਤ, 2025 ਦੀ ਸਵੇਰ ਨੂੰ ਸਮੈਥਵਿਕ ਦੇ ਵੁੱਡਬਰਨ ਰੋਡ ਦੇ ਉਦਯੋਗਿਕ ਅਸਟੇਟ 'ਤੇ ਸੈਕਸ ਵਰਕਰ ਦੀ ਲਾਸ਼ ਮਿਲੀ ਸੀ। ਸੈਰ ਕਰਦੇ ਹੋਏ ਕਿਸੇ ਵਿਅਕਤੀ ਨੇ ਸਵੇਰੇ ਕਰੀਬ 6 ਵਜੇ ਉਸਦੀ ਲਾਸ਼ ਨੂੰ ਕੂੜੇ ਦੇ ਢੇਰ ਦੇ ਨੇੜੇ ਨਗਨ ਅਵਸਥਾ ਵਿੱਚ ਪਿਆ ਦੇਖਿਆ। ਇਸ ਤੋਂ ਬਾਅਦ, ਪੁਲਿਸ ਨੂੰ ਸੂਚਿਤ ਕੀਤਾ ਗਿਆ।ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਇਆ। ਰਿਪੋਰਟ ਵਿੱਚ ਮੌਤ ਦਾ ਕਾਰਨ ਗਲਾ ਘੁੱਟਣਾ ਦੱਸਿਆ ਗਿਆ। ਮ੍ਰਿਤਕ ਸੈਕਸ ਵਰਕਰ, ਸ਼ਾਰਾ, ਦੇ ਚਿਹਰੇ ਅਤੇ ਸਿਰ 'ਤੇ ਮੁੱਕਿਆਂ ਨਾਲ ਲੱਗੀਆਂ ਸੱਟਾਂ ਵੀ ਸਨ। ਹਮਲੇ ਤੋਂ ਬਾਅਦ, ਉਸਦੀ ਦੀ ਲਾਸ਼ ਸੜਕ ਕਿਨਾਰੇ ਕੂੜੇ ਦੇ ਢੇਰ ਦੇ ਨੇੜੇ ਸੁੱਟ ਦਿੱਤੀ। ਉਸਦੇ ਪਰਸ ਵਿੱਚੋਂ ਪੈਸੇ ਵੀ ਚੋਰੀ ਕਰ ਲਏ ਗਏ ਸਨ, ਅਤੇ ਫੋਰੈਂਸਿਕ ਸਬੂਤਾਂ ਨੂੰ ਨਸ਼ਟ ਕਰਨ ਲਈ ਉਸਦੇ ਸਰੀਰ 'ਤੇ ਡੀਜ਼ਲ ਸੁੱਟ ਦਿੱਤਾ ਗਿਆ।ਘਟਨਾ ਨੂੰ ਲੈ ਕੇ ਵੈਸਟ ਮਿਡਲੈਂਡਜ਼ ਪੁਲਿਸ ਦੇ ਡਿਟੈਕਟਿਵ ਇੰਸਪੈਕਟਰ ਜੋਅ ਡੇਵਨਪੋਰਟ ਨੇ ਕਿਹਾ ਕਿ, "ਦੋਸ਼ੀ ਨੌਜਵਾਨ ਨੇ ਸੈਕਸ ਵਰਕਰ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਸੀ। ਅਸੀਂ ਉਸਨੂੰ ਸੀਸੀਟੀਵੀ ਅਤੇ ਵੈਨ ਟਰੇਸਿੰਗ ਦੀ ਵਰਤੋਂ ਕਰਕੇ ਫੜ ਲਿਆ। ਘਟਨਾ ਤੋਂ ਥੋੜ੍ਹੀ ਦੇਰ ਬਾਅਦ ਪੁਲਿਸ ਨੇ ਦੋਸ਼ੀ ਨੂੰ ਉਸਦੇ ਘਰ ਦੇ ਨੇੜੇ ਤੋਂ ਗ੍ਰਿਫਤਾਰ ਕਰ ਲਿਆ ਸੀ।"ਪੁਲਿਸ ਨੇ ਕਿਹਾ- "ਖ਼ਤਰਨਾਕ ਸ਼ਿਕਾਰੀ ਵਾਂਗ ਹਮਲਾ ਕੀਤਾ ਗਿਆ"ਪੁਲਿਸ ਅਧਿਕਾਰੀ ਡਿਟੈਕਟਿਵ ਇੰਸਪੈਕਟਰ ਜੋਅ ਡੇਵਨਪੋਰਟ ਨੇ ਕਿਹਾ ਕਿ ਸ਼ਾਰਾ ਨੂੰ ਇੱਕ ਖ਼ਤਰਨਾਕ ਸ਼ਿਕਾਰੀ ਵਾਂਗ ਬੇਰਹਿਮੀ ਨਾਲ ਮਾਰਿਆ ਗਿਆ। ਵੈਸਟ ਮਿਡਲੈਂਡਜ਼ ਪੁਲਿਸ ਟੀਮ ਨੇ ਸ਼ੱਕੀ ਨੂੰ ਜਲਦੀ ਲੱਭਣ ਲਈ ਸੀਸੀਟੀਵੀ, ਫੋਰੈਂਸਿਕ ਅਤੇ ਵੈਨ ਰੈਂਟਲ ਕੰਪਨੀ ਤੋਂ ਜਾਣਕਾਰੀ ਦੀ ਵਰਤੋਂ ਕੀਤੀ। ਤਨਵੀਰ ਦੀ ਵੈਨ ਨੂੰ ਰੈਂਟਲ ਕੰਪਨੀ ਵੱਲੋਂ ਟ੍ਰੇਸ ਕੀਤਾ ਗਿਆ ਅਤੇ ਰਾਤ ਦੇ ਸਮੇਂ ਉਸ ਦੀਆਂ ਹਰਕਤਾਂ ਮੈਚ ਕਰਨ ਤੋਂ ਬਾਅਦ ਗ੍ਰਿਫਤਾਰੀ ਕੀਤੀ ਗਈ। ਜਿਊਰੀ ਨੇ ਤਨਵੀਰ ਦੀਆਂ ਦਲੀਲਾਂ ਨੂੰ ਖਾਰਿਜ ਕਰ ਦਿੱਤਾਤਨਵੀਰ ਸਿੰਘ 'ਤੇ ਵਾਲਵਰਹੈਂਪਟਨ ਕਰਾਊਨ ਕੋਰਟ ਵਿੱਚ ਮੁਕੱਦਮਾ ਚਲਾਇਆ ਗਿਆ। ਮੁਕੱਦਮਾ ਦੋ ਹਫ਼ਤੇ ਚੱਲਿਆ, ਅਤੇ ਜਿਊਰੀ ਨੇ ਕਤਲ ਦਾ ਫੈਸਲਾ ਸੁਣਾਇਆ। ਤਨਵੀਰ ਨੇ ਅਣਜਾਣੇ ਵਿੱਚ ਕਤਲ ਦਾ ਦੋਸ਼ ਕਬੂਲ ਕੀਤਾ ਅਤੇ ਦਾਅਵਾ ਕੀਤਾ ਕਿ ਸ਼ਾਰਾ ਮਿਲਰ ਦੀ ਮੌਤ ਇੱਕ ਹਾਦਸਾ ਸੀ, ਪਰ ਜਿਊਰੀ ਨੇ ਇਸਨੂੰ ਰੱਦ ਕਰ ਦਿੱਤਾ ਅਤੇ ਉਸਨੂੰ ਕਤਲ ਦਾ ਦੋਸ਼ੀ ਠਹਿਰਾਇਆ। 27 ਮਈ, 2026 ਨੂੰ ਸਜ਼ਾ ਸੁਣਾਈ ਗਈ। ਜੱਜ ਮਾਈਕਲ ਚੈਂਬਰਜ਼ ਕੇ.ਸੀ. ਨੇ ਤਨਵੀਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ, ਜਿਸ ਵਿੱਚ 29 ਸਾਲ ਜੇਲ੍ਹ ਵਿੱਚ ਰਹਿਣਾ ਪਏਗਾ। ਇਸ ਸਮੇਂ ਦੌਰਾਨ ਤਨਵੀਰ ਨੇ ਰਿਮਾਂਡ 'ਤੇ ਬਿਤਾਏ 286 ਦਿਨ ਵੀ ਉਸਦੀ ਸਜ਼ਾ ਵਿੱਚ ਸ਼ਾਮਲ ਕੀਤੇ ਜਾਣਗੇ।