ਮਮਤਾ ਬੈਨਰਜੀ ਨੂੰ ਬੰਗਾਲ ਤੋਂ ਬਾਅਦ ਦਿੱਲੀ 'ਚ ਲੱਗਿਆ ਵੱਡਾ ਝਟਕਾ, ਰਾਜਸਭਾ ਦੇ ਆਹ ਦੋ ਸਾਂਸਦ ਦੇ ਸਕਦੇ ਅਸਤੀਫਾ

Wait 5 sec.

ਪੱਛਮੀ ਬੰਗਾਲ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਨੂੰ ਦਿੱਲੀ ਵਿੱਚ ਵੀ ਝਟਕਾ ਲੱਗ ਸਕਦਾ ਹੈ। TMC ਸੁਪਰੀਮੋ ਇਸ ਸਮੇਂ ਇੰਡੀਆ ਅਲਾਇੰਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਦਿੱਲੀ ਵਿੱਚ ਹਨ। ਇਸ ਦੌਰਾਨ ਰਿਪੋਰਟਾਂ ਹਨ ਕਿ ਟੀਐਮਸੀ ਦੇ ਦੋ ਰਾਜ ਸਭਾ ਸੰਸਦ ਮੈਂਬਰ ਅਸਤੀਫਾ ਦੇ ਸਕਦੇ ਹਨ। ਇਨ੍ਹਾਂ ਵਿੱਚ ਸੁਖੇਂਦੂ ਸ਼ੇਖਰ ਰਾਏ ਅਤੇ ਕੋਇਲ ਮਲਿਕ ਸ਼ਾਮਲ ਹਨ।ਜੇਕਰ ਅਜਿਹਾ ਹੁੰਦਾ ਹੈ, ਤਾਂ ਕੋਇਲ ਮਲਿਕ ਸਭ ਤੋਂ ਘੱਟ ਕਾਰਜਕਾਲ ਵਾਲੇ ਸੰਸਦ ਮੈਂਬਰਾਂ ਦੀ ਲਿਸਟ ਵਿੱਚ ਸ਼ਾਮਲ ਹੋ ਜਾਵੇਗੀ। ਉਨ੍ਹਾਂ ਨੇ ਅਪ੍ਰੈਲ ਵਿੱਚ ਰਾਜ ਸਭਾ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ ਸੀ ਅਤੇ ਜੂਨ ਵਿੱਚ ਅਸਤੀਫਾ ਦੇਣ ਵਾਲੀ ਹੈ। ਉਨ੍ਹਾਂ ਨੇ ਸਦਨ ਦੇ ਕਿਸੇ ਵੀ ਸੈਸ਼ਨਵਿੱ ਚ ਹਿੱਸਾ ਨਹੀਂ ਲਿਆ ਹੈ।